ਅਮਰੀਕਾ ’ਚ ਦਾਖਲ ਹੋਣ ਦੀ ਕੋਸ਼ਿਸ਼ ਹੇਠ ਮੈਕਸੀਕੋ ਸਰਹੱਦ ’ਤੇ 222 ਪ੍ਰਵਾਸੀਆਂ ਖ਼ਿਲਾਫ਼ ਕਾਰਵਾਈ

ਨਿਊਯਾਰਕ – 200 ਤੋਂ ਵੱਧ ਪ੍ਰਵਾਸੀ ਜੋ ਮੈਕਸੀਕੋ ਦੀ ਸਰਹੱਦ ਪਾਰ ਕਰ ਕੇ ਟੈਕਸਾਸ ਅਮਰੀਕਾ ਵਿੱਚ ਦਾਖਲ ਹੋਏ ਸਨ, ਉਨ੍ਹਾਂ ’ਤੇ ਦੰਗੇ ਕਰਨ ਦਾ ਦੋਸ ਲਗਾਇਆ ਗਿਆ ਹੈ। ਹੁਣ ਉਨ੍ਹਾਂ ਨੂੰ ਦੇਸ਼ ਨਿਕਾਲੇ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਇੰਮੀਗ੍ਰੇਸਨ ਅਧਿਕਾਰੀਆਂ ਅਨੁਸਾਰ ਲੰਘੀ 21 ਮਾਰਚ, 2024 ਨੂੰ ਵਾਪਰੀ ਘਟਨਾ ਵਿੱਚ ਪ੍ਰਵਾਸੀਆਂ ਦਾ ਇੱਕ ਸਮੂਹ ਸਰਹੱਦ ਦੇ ਨਾਲ ਰੇਜਰ ਤਾਰ ਦੀ ਵਾੜ ਤੋੜ ਕੇ ਰੀਓ ਗ੍ਰਾਂਡੇ ਵਿਖੇ ਇੱਕ ਗੇਟ ਰਾਹੀਂ ਦਾਖਲ ਹੋਇਆ ਅਤੇ ਇੱਕ ਝਗੜੇ ਵਿੱਚ ਟੈਕਸਾਸ ਨੈਸਨਲ ਗਾਰਡ ਦੇ ਮੈਂਬਰਾਂ ਨੂੰ ਵੀ ਜ਼ਖ਼ਮੀ ਕਰ ਦਿੱਤਾ।
ਐਲਪਾਸੋ ਜ਼ਿਲ੍ਹਾ ਅਟਾਰਨੀ ਬਿਲ ਹਿਕਸ ਅਨੁਸਾਰ 9 ਪ੍ਰਵਾਸੀਆਂ ਨੇ ਰੇਜਰ ਤਾਰ ਕੱਟਣ ਤੋਂ ਬਾਅਦ ਨੈਸ਼ਨਲ ਗਾਰਡ ਦੇ ਮੈਂਬਰਾਂ ’ਤੇ ਹਮਲਾ ਕੀਤਾ ਕਿਉਂਕਿ ਲੱਗਭਗ 1,000 ਪ੍ਰਵਾਸੀਆਂ ਨੇ ਸਰਹੱਦ ਪਾਰ ਕਰਨ ਤੋਂ ਬਾਅਦ ਆਤਮ ਸਮਰਪਣ ਕਰ ਦਿੱਤਾ ਸੀ। ਸਰਹੱਦ ’ਤੇ ਹੋਏ ਦੰਗਿਆਂ ਦੇ ਕੱੁਝ ਹੈਰਾਨ ਕਰਨ ਵਾਲੇ ਦ੍ਰਿਸ਼ ਵੀ ਕੈਮਰੇ ’ਚ ਕੈਦ ਹੋਏ, ਜੋ ਬਾਅਦ ’ਚ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਏ। ਬੌਰਡਰ ਰਿਪੋਰਟ ਡੌਟ ਕਾਮ ਦੀ ਇੱਕ ਰਿਪੋਰਟ ਅਨੁਸਾਰ 21 ਮਾਰਚ ਦੀ ਘਟਨਾ ਵਿੱਚ ਸ਼ਾਮਲ 222 ਪ੍ਰਵਾਸੀਆਂ ਦੀ ਪਛਾਣ ਕਰਨ ਤੋਂ ਬਾਅਦ, ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਸੁਰੂ ਕਰ ਦਿੱਤੀ ਗਈ ਹੈ। ਜਿਸ ’ਚ 118 ਲੋਕਾਂ ’ਤੇ ਜਦੋਂਕਿ ਬਾਕੀ 97 ਲੋਕਾਂ ’ਤੇ ਸ਼ਨੀਵਾਰ ਨੂੰ ਚਾਰਜ ਕੀਤਾ ਗਿਆ।
ਐਲਪਾਸੋਂ ਮੈਜਿਸਟਰੇਟ ਜੱਜ ਹੰਬਰਟੋ ਅਕੋਸਟਾ ਨੇ ਫ਼ੈਸਲਾ ਸੁਣਾਇਆ ਕਿ ਗ੍ਰਿਫ਼ਤਾਰ ਕੀਤੇ ਗਏ ਸਾਰੇ ਵਿਅਕਤੀਆਂ ਨੂੰ ਦਸ਼ ਤੈਅ ਕੀਤੇ ਜਾਣ ਦੇ 48 ਘੰਟਿਆਂ ਦੇ ਅੰਦਰ ਨਿੱਜੀ ਮੁਚੱਲਕੇ ’ਤੇ ਰਿਹਾਅ ਕੀਤਾ ਜਾ ਸਕਦਾ ਹੈ, ਜ਼ਿਲ੍ਹਾ ਅਟਾਰਨੀ ਨੂੰ ਮੁਲਜ਼ਮਾਂ ਵਿਰੁੱਧ ਕੇਸ ਤਿਆਰ ਕਰਨ ਲਈ ਹੋਰ ਸਮਾਂ ਦੇਣ ਤੋਂ ਇਨਕਾਰ ਕਰਦੇ ਹੋਏ। ਇਨ੍ਹਾਂ ਸਾਰੇ ਗ੍ਰਿਫ਼ਤਾਰ ਵਿਅਕਤੀਆਂ ਖ਼ਿਲਾਫ਼ ਜਨਤਕ ਸੁਣਵਾਈ ਕੀਤੀ ਗਈ, ਜਿਸ ਵਿੱਚ ਜੱਜ ਵਲੋਂ 39 ਪ੍ਰਵਾਸੀਆਂ ਨੂੰ ਜ਼ਮਾਨਤ ’ਤੇ ਰਿਹਾਅ ਕਰਨ ਦਾ ਹੁਕਮ ਦਿੱਤਾ ਗਿਆ। ਹਾਲਾਂਕਿ ਇਨ੍ਹਾਂ ਸਾਰੇ ਲੋਕਾਂ ਨੂੰ ਬਾਅਦ ਵਿੱਚ ਟੈਕਸਾਸ ਦੀ ਹਿਰਾਸਤ ਤੋਂ ਇੰਮੀਗ੍ਰੇਸਨ ਅਤੇ ਕਸਟਮਜ਼ ਇਨਫ਼ੋਰਸਮੈਂਟ ਦੀ ਹਿਰਾਸਤ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ, ਯਾਨੀ ਆਈਸ. ਏਨਜਰਾਈ ਨੇ ਪੁਸ਼ਟੀ ਕੀਤੀ ਕਿ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੋਏ। ਇਨ੍ਹਾਂ ਸਾਰੇ ਲੋਕਾਂ ਨੂੰ ਡਿਪੋਰਟ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ।
ਇਨ੍ਹਾਂ ਸਾਰੇ ਪ੍ਰਵਾਸੀਆਂ ਦੇ ਸਰਹੱਦ ਪਾਰ ਕਰਨ ਤੋਂ ਬਾਅਦ ਬੌਰਡਰ ਪੈਟਰੋਲਿੰਗ ਏਜੰਟਾਂ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਉਨ੍ਹਾਂ ਨੂੰ ਵੱਖ-ਵੱਖ ਗਰੁੱਪਾਂ ਵਿੱਚ ਵੰਡਣਾ ਸ਼ੁਰੂ ਕਰ ਦਿੱਤਾ। ਹਾਲਾਂਕਿ ਇਹ ਪ੍ਰਵਾਸੀ ਆਪਣੇ ਸਮੂਹ ਤੋਂ ਵੱਖ ਹੋਣ ਤੋਂ ਨਾਰਾਜ਼ ਸਨ ਅਤੇ ਸਰਹੱਦ ’ਤੇ ਦੰਗੇ ਕਰਨ ਲੱਗੇ। ਇਸ ਦੌਰਾਨ ਇਨ੍ਹਾਂ ਪ੍ਰਵਾਸੀਆਂ ਦੀ ਸਰਹੱਦ ’ਤੇ ਤਾਇਨਾਤ ਗਾਰਡਾਂ ਨਾਲ ਵੀ ਝੜਪ ਹੋ ਗਈ ਅਤੇ ਇੱਕ ਗਾਰਡ ਦਾ ਹਥਿਆਰ ਖੋਹਣ ਦੀ ਕੋਸ਼ਿਸ਼ ਕੀਤੀ ਗਈ। ਹੰਗਾਮਾ ਕਰਨ ਵਾਲੇ ਪ੍ਰਵਾਸੀਆਂ ਦੇ ਸਮੂਹ ਸਾਰੇ ਲਾਤੀਨੀ ਅਮਰੀਕੀ ਦੇਸਾਂ ਦੇ ਸਨ, ਜਿਨ੍ਹਾਂ ਵਿੱਚ ਇੱਕ ਹੋਂਡੂਰਾਸ ਤੋਂ ਅਤੇ 2 ਵੈਨੇਜੂੁਏਲਾ ਤੋਂ ਸਨ, ਜਿਨ੍ਹਾਂ ’ਤੇ ਸ਼ੰਗੀਨ ਦੋਸ਼ ਲਗਾਏ ਗਏ ਹਨ ਅਤੇ ਵਰਤਮਾਨ ਵਿੱਚ 42,000 ਹਜ਼ਾਰ ਡਾਲਰ ਦੇ ਬਾਂਡ ’ਤੇ ਐਲ ਪਾਸੋ ਕਾਉਂਟੀ ਜੇਲ੍ਹ ਵਿੱਚ ਬੰਦ ਹਨ।
21 ਮਾਰਚ ਦੀ ਘਟਨਾ ਤੋਂ ਬਾਅਦ, ਟੈਕਸਾਸ ਦੇ ਗਵਰਨਰ ਗ੍ਰੇਗ ਐਬਟ ਨੇ ਐਲ ਪਾਸੋ ਵਿੱਚ ਹੋਰ ਸੈਨਿਕਾਂ ਨੂੰ ਤਾਇਨਾਤ ਕਰਨ ਦਾ ਆਦੇਸ ਦਿੱਤਾ, ਜਿੱਥੇ 200 ਟੈਕਸਾਸ ਟੈਕਟੀਕਲ ਬੌਰਡਰ ਫ਼ੋਰਸ ਦੇ ਸੈਨਿਕਾਂ ਨੂੰ ਖੇਤਰ ਵਿੱਚ ਭੇਜਿਆ ਗਿਆ। ਟੈਕਸਾਸ ਨੇ ਬਹੁਤ ਸਮਾਂ ਪਹਿਲਾਂ ਆਪਣੀ ਪੁਲੀਸ ਨੂੰ ਗੈਰ-ਦਸਤਾਵੇਜ਼ੀ ਪ੍ਰਵਾਸੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਸਕਤੀ ਦੇਣ ਲਈ ਇੱਕ ਕਾਨੂੰਨ ਪਾਸ ਕੀਤਾ ਸੀ ਅਤੇ ਅਦਾਲਤਾਂ ਨੇ ਉਨ੍ਹਾਂ ਨੂੰ ਦੇਸ਼ ਨਿਕਾਲਾ ਜਾਂ ਕੈਦ ਕਰਨ ਦਾ ਹੁਕਮ ਦਿੱਤਾ ਸੀ। ਹਾਲਾਂਕਿ ਗਵਰਨਰ ਦੀ ਮਨਜ਼ੂਰੀ ਤੋਂ ਬਾਅਦ ਕਾਨੂੰਨ ਨੂੰ ਲਾਗੂ ਨਹੀਂ ਕੀਤਾ ਜਾ ਸਕਿਆ ਕਿਉਂਕਿ ਸੰਘੀ ਸਰਕਾਰ ਨੇ ਇਸ ਨੂੰ ਲਾਗੂ ਕਰਨ ਤੋਂ ਪਹਿਲਾਂ ਇਸ ਦੇ ਖ਼ਿਲਾਫ਼ ਅਦਾਲਤੀ ਕੇਸ ਦਾਇਰ ਕੀਤਾ ਸੀ।

Related posts

ਈਰਾਨ-ਅਮਰੀਕਾ ਦੀ ਜੇਨੇਵਾ ‘ਚ ਦੂਜੇ ਦੌਰ ਦੀ ਗੱਲਬਾਤ ਬੇ-ਸਿੱਟਾ ਰਹੀ !

ਡੁਬਈ ਵਿੱਚ ਦੁਨੀਆਂ ਦੀ ਪਹਿਲੀ ‘ਗੋਲਡ ਸਟ੍ਰੀਟ’ ਸ਼ੁਰੂ ਹੋਵੇਗੀ !

ਸਪੇਸ ਐਕਸ ਯੋਜਨਾ : ਚੰਦ ਅਤੇ ਮੰਗਲ ਗ੍ਰਹਿਆਂ ਉਪਰ ਕਿਹੋ ਜਿਹੇ ਹੋਣਗੇ ਸ਼ਹਿਰ ?