12 ਤੋਂ 15 ਸਾਲ ਦੇ ਲੜਕਿਆਂ ਨੂੰ ਹਵਸ ਦਾ ਸ਼ਿਕਾਰ ਬਣਾਉਂਦੀ ਸੀ 23 ਸਾਲਾ ਲੜਕੀ, ਭੇਜਦੀ ਸੀ ਅਸ਼ਲੀਲ ਵੀਡੀਓਜ਼

ਫ਼ਲੋਰੀਡਾ – ਅਮਰੀਕਾ ਦੇ ਫ਼ਲੋਰੀਡਾ ਸੂਬੇ ਦੀ ਰਹਿਣ ਵਾਲੀ ਇੱਕ ਨੌਜਵਾਨ ਅਮਰੀਕੀ ਔਰਤ, ਜਿਸ ਨੇ ਕਿਸ਼ੋਰ ਲੜਕਿਆਂ ਨੂੰ ਲੁਭਾਉਣ ਲਈ 14 ਸਾਲ ਦੀ ਲੜਕੀ ਦਾ ਰੂਪ ਧਾਰਿਆ ਸੀ, ’ਤੇ ਛੇੜਛਾੜ ਦੇ ਇੱਕ ਮਾਮਲੇ ’ਚ ਵਾਧੂ ਦੋਸ ਲਗਾਏ ਗਏ ਹਨ। ਨਿਊਯਾਰਕ ਪੋਸਟ ਦੀਆਂ ਰਿਪੋਰਟਾਂ ਮੁਤਾਬਕ ਡਾਊਨਟਾਊਨ ਟੈਂਪਾ ਦੀ 23 ਸਾਲਾ ਐਲੀਸਾ ਐੱਨ ਜਿੰਗਰ ਨੂੰ 4 ਹੋਰ ਪੀੜਤਾਂ ਦੇ ਅੱਗੇ ਆਉਣ ਤੋਂ ਬਾਅਦ ਦੁਬਾਰਾ ਗ੍ਰਿਫ਼ਤਾਰ ਕੀਤਾ ਗਿਆ।
ਟੈਂਪਾ ਪੁਲੀਸ ਨੇ ਦੱਸਿਆ ਕਿ ਉਸ ਨੂੰ ਪਹਿਲੀ ਵਾਰ ਨਵੰਬਰ ’ਚ 12 ਤੋਂ 15 ਸਾਲ ਦੀ ਉਮਰ ਦੇ ਇੱਕ ਲੜਕੇ ਨਾਲ ਉਸ ਦੇ ਗਲਤ ਸਬੰਧਾਂ ਬਾਰੇ ਸੂਹ ਮਿਲਣ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੂੰ ਇੱਕ ਵਿੱਦਿਆਰਥੀ ਨਾਲ ਜਿਣਸੀ ਹਰਕਤਾਂ ’ਚ ਸਾਮਲ ਹੋਣ ਤੇ ਕਈ ਲੋਕਾਂ ਨੂੰ ਅਸਲੀਲ ਵੀਡੀਓਜ਼ ਭੇਜਣ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਬਾਅਦ ’ਚ ਹਰੇਕ ਦੂਜੀ-ਡਿਗਰੀ ਦੇ ਸ਼ੰਗੀਨ ਦੋਸ਼ ’ਤੇ 7,500 ਡਾਲਰ ਬਾਂਡ ਪੋਸਟ ਕਰਨ ਤੋਂ ਬਾਅਦ ਰਿਹਾ ਕੀਤਾ ਗਿਆ ਸੀ।
ਪੁਲੀਸ ਜਾਂਚ ਅਨੁਸਾਰ ਜਿੰਗਰ ਨੇ ਸਨੈਪਚੈਟ ’ਤੇ ਪੀੜਤ ਨਾਲ ‘ਇੱਕ ਔਨਲਾਈਨ ਹੋਮ ਸਕੂਲਡ ਵਿੱਦਿਆਰਥਣ’ ਦੇ ਰੂਪ ’ਚ ਸੰਪਰਕ ਕੀਤਾ। ਉਸ ਨੇ ਪੀੜਤ ਨਾਲ ਮੁੱਖ ਤੌਰ ’ਤੇ ਔਨਲਾਈਨ ਸੋਸ਼ਲ ਮੀਡੀਆ ਪਲੇਟਫ਼ਾਰਮ ਰਾਹੀਂ ਗੱਲਬਾਤ ਕੀਤੀ।
ਚੀਫ਼ ਲੀ ਬਰਕੋ ਨੇ ਕਿਹਾ, ‘‘ਇਹ ਪ੍ਰੇਸ਼ਾਨ ਤੇ ਦੁੱਖਦਾਈ ਕਰਨ ਵਾਲਾ ਹਾਦਸਾ ਹੈ ਕਿ ਇੱਕ ਬਾਲਗ ਇੱਕ ਬੱਚੇ ਦਾ ਫ਼ਾਇਦਾ ਉਠਾਉਂਦਾ ਹੈ ਤੇ ਉਨ੍ਹਾਂ ਦਾ ਸ਼ਿਕਾਰ ਕਰਦਾ ਹੈ। ਕੋਈ ਵੀ ਵਿਅਕਤੀ ਜੋ ਜਿੰਗਰ ਦਾ ਸ਼ਿਕਾਰ ਹੋ ਸਕਦਾ ਹੈ, ਅਸੀਂ ਤੁਹਾਨੂੰ ਅੱਗੇ ਆਉਣ ਲਈ ਉਤਸ਼ਾਹਿਤ ਕਰਦੇ ਹਾਂ।’’ ਟੈਂਪਾ ਪੁਲੀਸ ਵਿਭਾਗ ਤੁਹਾਡੀ ਸਹਾਇਤਾ ਕਰੇਗਾ ਤੇ ਇਹ ਯਕੀਨੀ ਬਣਾਏਗਾ ਕਿ ਜਿੰਗਰ ਵਰਗਾ ਸÇ?ਕਾਰੀ ਤੁਹਾਨੂੰ ਜਾਂ ਦੂਜਿਆਂ ਨੂੰ ਵਾਧੂ ਨੁਕਸਾਨ ਨਾ ਪਹੁੰਚਾਵੇ।
ਫ਼ਲੋਰੀਡਾ ਦੇ ਅਧਿਕਾਰੀਆਂ ਨੇ ਅਸ਼ਲੀਲ ਜਾਂ ਲੱਚਰ ਛੇੜਛਾੜ ਦੀਆਂ 2 ਧਾਰਾਵਾਂ, ਅਸ਼ਲੀਲ ਜਾਂ ਲੱਚਰ ਦੁਰਵਿਵਹਾਰ ਦੀਆਂ 2 ਧਾਰਾਵਾਂ, ਬਾਲ ਪੋਰਨੋਗ੍ਰਾਫ਼ੀ ਦਾ ਕਬਜ਼ਾ, ਇਲੈਕਟ੍ਰੌਨਿਕ ਉਪਕਰਣ ਦੁਆਰਾ ਬਾਲ ਪੋਰਨੋਗ੍ਰਾਫ਼ੀ ਦੇ ਰਾਜ ਦੇ ਅੰਦਰ ਪ੍ਰਸਾਰਨ ਤੇ ਜਿਣਸੀ ਸਾਈਬਰ ਪ੍ਰੇਸ਼ਾਨੀ ਦੀਆਂ 2 ਧਾਰਾਵਾਂ ਸਾਮਲ ਕੀਤੀਆਂ। ਸਟੇਟ ਅਟਾਰਨੀ ਸੂਜੀ ਲੋਪੇਜ ਨੇ ਸਥਾਨਕ ਆਊਟਲੈੱਟ ਨੂੰ ਦੱਸਿਆ, ‘‘ਇਸ ਕੇਸ ਦੇ ਸਾਰੇ ਪੀੜਤ 12 ਤੋਂ 15 ਸਾਲ ਦੀ ਉਮਰ ਦੇ ਹਨ ਤੇ ਮਿਡਲ ਸਕੂਲ ’ਚ ਪੜ੍ਹਦੇ ਹਨ। ਜਿੰਗਰ ਨੂੰ ਹੁਣ 11 ਸੰਗੀਨ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੋਮਵਾਰ ਨੂੰ ਪ੍ਰੀ-ਟਰਾਇਲ ਸੁਣਵਾਈ ਤੈਅ ਕੀਤੀ ਗਈ ਹੈ।’’

Related posts

ਈਰਾਨ-ਅਮਰੀਕਾ ਦੀ ਜੇਨੇਵਾ ‘ਚ ਦੂਜੇ ਦੌਰ ਦੀ ਗੱਲਬਾਤ ਬੇ-ਸਿੱਟਾ ਰਹੀ !

ਡੁਬਈ ਵਿੱਚ ਦੁਨੀਆਂ ਦੀ ਪਹਿਲੀ ‘ਗੋਲਡ ਸਟ੍ਰੀਟ’ ਸ਼ੁਰੂ ਹੋਵੇਗੀ !

ਸਪੇਸ ਐਕਸ ਯੋਜਨਾ : ਚੰਦ ਅਤੇ ਮੰਗਲ ਗ੍ਰਹਿਆਂ ਉਪਰ ਕਿਹੋ ਜਿਹੇ ਹੋਣਗੇ ਸ਼ਹਿਰ ?