ਅਮਰੀਕਾ ‘ਚ ਮੰਦੀ ਦਾ ਖਦਸ਼ਾ ਭਾਰਤ ਦੇ ਰਤਨ ਅਤੇ ਗਹਿਣਿਆਂ ਦੇ ਕਾਰੋਬਾਰ ‘ਤੇ ਪਿਆ ਅਸਰ

ਮੁੰਬਈ – ਹਾਲ ਹੀ ‘ਚ ਅਮਰੀਕਾ ‘ਚ ਮੰਦੀ ਦਾ ਖਦਸ਼ਾ ਜ਼ਾਹਰ ਕੀਤਾ ਗਿਆ ਸੀ, ਜਦਕਿ ਮੰਗ ‘ਚ ਗਿਰਾਵਟ ਪਹਿਲਾਂ ਹੀ ਗਲੋਬਲ ਬਾਜ਼ਾਰ ‘ਚ ਦੇਖਣ ਨੂੰ ਮਿਲ ਰਹੀ ਹੈ। ਇਸ ਦਾ ਸਿੱਧਾ ਅਸਰ ਭਾਰਤ ਦੇ ਰਤਨ ਅਤੇ ਗਹਿਣਿਆਂ ਦੇ ਕਾਰੋਬਾਰ ‘ਤੇ ਪਿਆ ਹੈ। ਰਤਨ ਅਤੇ ਗਹਿਣੇ ਨਿਰਯਾਤ ਪ੍ਰਮੋਸ਼ਨ ਕੌਂਸਲ (ਜੀ.ਜੇ.ਈ.ਪੀ.ਸੀ.) ਦੀ ਰਿਪੋਰਟ ਮੁਤਾਬਕ ਜੁਲਾਈ ਮਹੀਨੇ ‘ਚ ਇਸ ਖੇਤਰ ਦੀ ਬਰਾਮਦ ‘ਚ ਕਮੀ ਆਈ ਹੈ। ਅਮਰੀਕਾ ‘ਚ ਮੰਦੀ ਦੇ ਡਰ ਕਾਰਨ ਸੂਰਤ ਦੀਆਂ ਕਈ ਹੀਰਾ ਫੈਕਟਰੀਆਂ ਨੇ ਇਸ ਮਹੀਨੇ ਆਪਣੇ ਕਰਮਚਾਰੀਆਂ ਨੂੰ 10 ਦਿਨਾਂ ਦੀ ਛੁੱਟੀ ‘ਤੇ ਭੇਜ ਦਿੱਤਾ ਸੀ।ਜੀਜੇਈਪੀਸੀ ਨੇ ਕਿਹਾ ਹੈ ਕਿ ਗਲੋਬਲ ਅਸ਼ਾਂਤੀ ਦੇ ਬਾਅਦ ਖਪਤਕਾਰਾਂ ਦੀ ਮੰਗ ਘਟਣ ਕਾਰਨ ਜੁਲਾਈ ਵਿੱਚ ਕੁੱਲ ਰਤਨ ਅਤੇ ਗਹਿਣਿਆਂ ਦੀ ਬਰਾਮਦ ਵਿੱਚ ਸਾਲ ਦਰ ਸਾਲ 23.28 ਪ੍ਰਤੀਸ਼ਤ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਸਮੇਂ ਦੌਰਾਨ, ਨਿਰਯਾਤ ਘਟ ਕੇ 166.54 ਮਿਲੀਅਨ ਡਾਲਰ ਰਹਿ ਗਿਆ, ਜਦੋਂ ਕਿ ਪਿਛਲੇ ਸਾਲ ਜੁਲਾਈ ਵਿੱਚ 217.07 ਮਿਲੀਅਨ ਡਾਲਰ ਦਾ ਨਿਰਯਾਤ ਹੋਇਆ ਸੀ।ਜੀਜੇਈਪੀਸੀ ਦੇ ਚੇਅਰਮੈਨ ਵਿਪੁਲ ਸ਼ਾਹ ਅਨੁਸਾਰ ਅਮਰੀਕਾ ਅਤੇ ਚੀਨ ਵਰਗੇ ਪ੍ਰਮੁੱਖ ਬਾਜ਼ਾਰਾਂ ਵਿੱਚ ਭੂ-ਰਾਜਨੀਤਿਕ ਉਥਲ-ਪੁਥਲ ਕਾਰਨ ਮੰਗ ਘਟੀ ਹੈ। ਮੌਜੂਦਾ ਸੰਘਰਸ਼ ਕਾਰਨ ਚੀਨ ਦੀ ਅਰਥਵਿਵਸਥਾ ਦੀ ਮੰਗ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।ਜੀਜੇਈਪੀਸੀ ਦੀ ਰਿਪੋਰਟ ਅਨੁਸਾਰ, ਕੱਟੇ ਅਤੇ ਪਾਲਿਸ਼ ਕੀਤੇ ਹੀਰਿਆਂ ਦਾ ਨਿਰਯਾਤ ਜੁਲਾਈ ਵਿੱਚ 22.71 ਪ੍ਰਤੀਸ਼ਤ ਘੱਟ ਕੇ 907.7 ਡਾਲਰ ਮਿਲੀਅਨ ਰਹਿ ਗਿਆ, ਜੋ ਪਿਛਲੇ ਸਾਲ ਦੀ ਇਸੇ ਮਿਆਦ ਵਿੱਚ 1174.4 ਮਿਲੀਅਨ ਡਾਲਰ ਸੀ। ਜੁਲਾਈ ‘ਚ ਸੋਨੇ ਦੇ ਗਹਿਣਿਆਂ ਦਾ ਨਿਰਯਾਤ ਵੀ 12.06 ਫੀਸਦੀ ਘੱਟ ਕੇ 530.4 ਮਿਲੀਅਨ ਡਾਲਰ ਰਹਿ ਗਿਆ, ਜੋ ਪਿਛਲੇ ਸਾਲ ਦੀ ਇਸੇ ਮਿਆਦ ‘ਚ 60.31 ਮਿਲੀਅਨ ਡਾਲਰ ਸੀ।

Related posts

ਪ੍ਰਧਾਨ ਮੰਤਰੀ ਮੋਦੀ ਵਲੋਂ ਵੀਅਤਨਾਮ ਦੇ ਰਾਸ਼ਟਰਪਤੀ ਟੋ ਲਾਮ ਦਾ ਸਵਾਗਤ ਕੀਤਾ

ਅਮਰੀਕਨ ਫੌਜ ਦਾ ਕੇਸੀ-135 ਸਟ੍ਰੈਟੋਟੈਂਕਰ ਜਹਾਜ਼ ਕਤਰ ਦੇ ਉੱਪਰੋਂ ਗਾਇਬ

ਅਮਰੀਕਾ ਵਲੋਂ ਹੋਰਮੁਜ਼ ਜਲਡਮਰੂ ਵਿੱਚ ‘ਪ੍ਰੋਜੈਕਟ ਫ੍ਰੀਡਮ’ ਦੀ ਸ਼ੁਰੂਆਤ