ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੈਡੀਕਲ ਰਿਪੋਰਟ ਉਨ੍ਹਾਂ ਨੂੰ ਪੂਰੀ ਤਰ੍ਹਾਂ ਫਿੱਟ, ਤੰਦਰੁਸਤ ਅਤੇ ਅਸਲ ਉਮਰ ਦੇ ਨਾਲੋਂ ਬਹੁਤ ਜਵਾਨ ਦਰਸਾਉਂਦੀ ਹੈ। ਅਮਰੀਕਨ ਮਿਲਟਰੀ ਦੇ ਡਾਕਟਰਾਂ ਦੇ ਅਨੁਸਾਰ ਡੋਨਾਲਡ ਟਰੰਪ ਦਾ ਦਿਲ, ਫੇਫੜੇ ਅਤੇ ਦਿਮਾਗ ਦਿਲ ਅਤੇ ਦਿਮਾਗ ਪੂਰੀ ਤਰ੍ਹਾਂ ਕੰਮ ਕਰ ਰਿਹਾ ਹੈ।
ਰਾਸ਼ਟਰਪਤੀ ਡੋਨਾਲਡ ਟਰੰਪ ਦਾ ਅਮਰੀਕਾ ਦੇ ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ ਵਿੱਚ ਡਾਕਟਰੀ ਮੁਆਇਨਾ ਕੀਤਾ ਗਿਆ ਹੈ ਜਿਸ ਦੀ ਰਿਪੋਰਟ ਸ਼ੁੱਕਰਵਾਰ 29 ਮਈ 2026 ਨੂੰ ਜਾਰੀ ਕੀਤੀ ਗਈ। ਇਸ ਹਫ਼ਤੇ ਪਿਛਲੇ ਮੰਗਲਵਾਰ 26 ਮਈ ਨੂੰ ਟਰੰਪ ਦਾ ਮਿਲਟਰੀ ਦੇ 22 ਮਾਹਿਰ ਡਾਕਟਰਾਂ ਦੀ ਟੀਮ ਦੇ ਵਲੋਂ ਮੁਆਇਨਾ ਕੀਤਾ ਗਿਆ ਸੀ ਜਿਸਦੀ ਰਿਪੋਰਟ ਹੁਣ ਜਾਰੀ ਕਰ ਦਿੱਤੀ ਗਈ ਹੈ। ਕੈਪਟਨ ਡਾਕਟਰ ਸੀਨ ਬਾਰਬਾਬੇਲਾ ਨੇ ਇਸ ਦੀ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ, “ਟਰੰਪ ਦਾ ਸੀਟੀ ਸਕੈਨ, ਕੈਂਸਰ ਸਕ੍ਰੀਨਿੰਗ ਅਤੇ ਹੋਰ ਟੈਸਟ 22 ਸਪੈਸ਼ਲਿਸਟ ਡਾਕਟਰਾਂ ਦੀ ਟੀਮ ਦੁਆਰਾ ਕੀਤੇ ਗਏ ਕੀਤੇ ਗਏ ਸਨ। ਹੁਣ ਇਸ ਦੀ ਰਿਪੋਰਟ ਆ ਗਈ ਹੈ ਜਿਸ ਅਨੁਸਾਰ ਟਰੰਪ ਆਪਣੇ ਸਾਰੇ ਫਰਜ਼ ਨਿਭਾਉਣ ਅਤੇ ਫੈਸਲੇ ਲੈਣ ਦੇ ਪੂਰੀ ਤਰ੍ਹਾਂ ਫਿੱਟ ਹਨ। ਇੱਥੋਂ ਤੱਕ ਕਿ ਉਨ੍ਹਾਂ ਦੇ ਦਿਲ ਦੀ ਉਮਰ ਉਨ੍ਹਾਂ ਦੀ ਅਸਲ ਉਮਰ ਤੋਂ 14 ਸਾਲ ਛੋਟਾ ਵੀ ਦਿਖਾਉਂਦੀ ਹੈ ਤੇ ਯਾਦਦਾਸ਼ਤ ਅਤੇ ਫੈਸਲਾ ਲੈਣ ਦੀਆਂ ਯੋਗਤਾਵਾਂ ਸ਼ਾਨਦਾਰ ਹਨ। ਉਹਨਾਂ ਦੀ ਸਰੀਰਕ ਪ੍ਰਣਾਲੀ ਪੂਰੀ ਤਰ੍ਹਾਂ ਕੰਮ ਕਰ ਰਹੀ ਹੈ, ਦਿਲ ਅਤੇ ਦਿਮਾਗ ਪੂਰੀ ਤਰ੍ਹਾਂ ਨਾਲ ਕੰਮ ਕਰ ਰਿਹਾ ਹੈ। ਦਿਲ, ਫੇਫੜੇ ਤੇ ਦਿਮਾਗੀ ਪ੍ਰਣਾਲੀ ਪੂਰੀ ਤਰ੍ਹਾਂ ਆਮ ਹੈ ਅਤੇ ਉਨ੍ਹਾਂ ਦੀ ਯਾਦਦਾਸ਼ਤ ਬਹੁਤ ਤੇਜ਼ ਹੈ।”
ਕੈਪਟਨ ਡਾਕਟਰ ਸੀਨ ਬਾਰਬਾਬੇਲਾ ਦੁਆਰਾ ਜਾਰੀ ਕੀਤੀ ਗਈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਡਾਕਟਰੀ ਰਿਪੋਰਟ ਦੇ ਅਨੁਸਾਰ ਟਰੰਪ ਹਥਿਆਰਬੰਦ ਸੈਨਾਵਾਂ ਦੇ ਸੁਪਰੀਮ ਕਮਾਂਡਰ ਵਜੋਂ ਆਪਣੇ ਫਰਜ਼ਾਂ ਨੂੰ ਪੂਰਾ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਹਨ। ਡਾਕਟਰੀ ਜਾਂਚ ਦੇ ਅਨੁਸਾਰ ਟਰੰਪ ਦੀ ਦਿਲ ਦੀ ਉਮਰ, ਜਾਂ ਦਿਲ ਦੀ ਅਸਲ ਉਮਰ 66 ਸਾਲ ਹੈ ਜੋ ਉਨ੍ਹਾਂ ਦੀ ਅਸਲ ਉਮਰ ਤੋਂ 14 ਸਾਲ ਛੋਟੀ ਹੈ। 79 ਸਾਲਾਂ ਦੇ 75 ਇੰਚ ਲੰਬੇ ਅਤੇ 238 ਪੌਂਡ ਭਾਰੇ ਟਰੰਪ ਦਾ ਬਾਡੀ ਮਾਸ ਇੰਡੈਕਸ 29æ7 ਹੈ ਜੋ ਮੋਟੇਪਣ ਦੀ ਸ਼੍ਰੇਣੀ ਵਿੱਚ ਆਉਂਦਾ ਹੈ। ਰਿਪੋਰਟ ਵਿੱਚ ਟਰੰਪ ਦੇ ਹੱਥਾਂ ‘ਤੇ ਨੀਲੇ ਨਿਸ਼ਾਨਾਂ ਦਾ ਵੀ ਜ਼ਿਕਰ ਹੈ, ਜੋ ਵਾਰ-ਵਾਰ ਹੱਥ ਮਿਲਾਉਣ ਕਾਰਣ ਨਰਮ ਟਿਸ਼ੂ ਦੀ ਮਾਮੂਲੀ ਜਲਣ ਦਾ ਕਾਰਨ ਬਣਦਾ ਹੈ। ਇਹ ਐਸਪਰੀਨ ਥੈਰੇਪੀ ਦਾ ਇੱਕ ਆਮ ਮਾੜਾ ਪ੍ਰਭਾਵ ਵੀ ਹੈ। ਟਰੰਪ ਦੀ ਤਾਜ਼ਾ ਮੈਡੀਕਲ ਰਿਪੋਰਟ ਵਿੱਚ ਹੇਠਲੇ ਪੈਰਾਂ ਵਿੱਚ ਹਲਕੀ ਸੋਜ ਦਾ ਜ਼ਿਕਰ ਹੈ ਪਰ ਇਹ ਵੀ ਕਿਹਾ ਗਿਆ ਹੈ ਕਿ ਉਸਦੀ ਹਾਲਤ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਸੁਧਾਰ ਹੋਇਆ ਹੈ। ਇਸ ਵਾਰ ਉਸਦਾ ਕੋਲੈਸਟ੍ਰੋਲ ਪੱਧਰ 143 ਸੀ ਜੋ ਕਿ 2018 ਵਿੱਚ 223 ਸੀ। ਪਿਛਲੇ ਅਪ੍ਰੈਲ ਵਿੱਚ ਇਹ ਘਟ ਕੇ 140 ਹੋ ਗਿਆ। ਪਿਛਲੇ ਸਾਲ ਵ੍ਹਾਈਟ ਹਾਊਸ ਨੇ ਕਿਹਾ ਸੀ ਕਿ ਟਰੰਪ ਦੇ ਪੈਰਾਂ ਵਿੱਚ ਖੂਨ ਇਕੱਠਾ ਹੁੰਦਾ ਹੈ। ਹਾਲਾਂਕਿ, ਉਨ੍ਹਾਂ ਦੇ ਭਾਰ ਵਧਣ ਕਾਰਣ, ਡਾਕਟਰਾਂ ਨੇ ਟਰੰਪ ਨੂੰ ਖੁਰਾਕ ਅਤੇ ਸਰੀਰਕ ਗਤੀਵਿਧੀਆਂ ਰਾਹੀਂ ਭਾਰ ਘਟਾਉਣ ਦੀ ਸਲਾਹ ਦਿੱਤੀ ਹੈ।
ਅਮਰੀਕਾ ਦੇ ਨਿਊਯਾਰਕ ਦੇ ਵਿੱਚ 14 ਜੂਨ 1946 ਨੂੰ ਜਨਮੇ ਰਾਸ਼ਟਰਪਤੀ ਡੋਨਾਲਡ ਟਰੰਪ ਆਪਣਾ 80ਵਾਂ ਜਨਮ ਦਿਨ 14 ਜੂਨ ਨੂੰ ਮਨਾਉਣ ਜਾ ਰਹੇ ਹਨ। ਡੋਨਾਲਡ ਟਰੰਪ ਅਕਸਰ ਆਪਣੇ ਆਪ ਨੂੰ ਸਾਬਕਾ ਰਾਸ਼ਟਰਪਤੀ ਜੋਅ ਬਿਡੇਨ ਨਾਲੋਂ ਵਧੇਰੇ ਐਕਟਿਵ ਅਤੇ ਤੰਦਰੁਸਤ ਦੱਸਦੇ ਹਨ।