ਅਮਰੀਕਾ ’ਚ ਸਿੱਖ ਪੁਲਿਸ ਅਧਿਕਾਰੀ ਹੱਤਿਆ ਲਈ ਇਕ ਨੂੰ ਠਹਿਰਾਇਆ ਦੋਸ਼ੀ

ਹਿਊਸਟਨ – ਅਮਰੀਕਾ ਦੇ ਟੈਕਸਾਸ ਸੂਬੇ ’ਚ ਸਾਲ 2019 ’ਚ ਪਹਿਲੇ ਦਸਤਾਰਧਾਰੀ ਭਾਰਤੀ-ਅਮਰੀਕੀ ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ (42) ਦੀ ਹੱਤਿਆ ਦੇ ਮਾਮਲੇ ’ਚ ਅਦਾਲਤ ਨੇ ਇਕ ਵਿਅਕਤੀ ਨੂੰ ਦੋਸ਼ੀ ਕਰਾਰ ਦਿੱਤਾ ਹੈ।
ਰੌਬਰਟ ਸੋਲਿਸ (50) ਨੂੰ ਹਿਊਸਟਨ ’ਚ ਹੈਰਿਸ ਕਾਊਂਟੀ ਕ੍ਰਿਮੀਨਲ ਕੋਰਟ ਦੀ ਜਿਊਰੀ ਨੇ ਹੈਰਿਸ ਕਾਊਂਟੀ ਸ਼ੈਰਿਫ ਦੇ ਸੰਦੀਪ ਧਾਲੀਵਾਲ ਦੀ ਹੱਤਿਆ ਲਈ ਦੋਸ਼ੀ ਠਹਿਰਾਇਆ ਸੀ। ਸੰਦੀਪ 2015 ’ਚ ਉਦੋਂ ਸੁਰਖੀਆਂ ’ਚ ਆਏ ਸਨ ਜਦੋਂ ਉਨ੍ਹਾਂ ਨੇ ਵਰਦੀ ਵਜੋਂ ਦਸਤਾਰ ਸਜਾਉਣ ਦੀ ਇਜਾਜ਼ਤ ਹਾਸਲ ਕੀਤੀ ਸੀ ਅਤੇ 27 ਸਤੰਬਰ, 2019 ਨੂੰ ਇਕ ਹਮਲੇ ’ਚ ਮਾਰੇ ਗਏ ਸਨ। ਅਦਾਲਤ ਨੇ ਸੋਮਵਾਰ ਨੂੰ 30 ਮਿੰਟਾਂ ’ਚ ਫ਼ੈਸਲਾ ਸੁਣਾ ਦਿੱਤਾ। ਸੋਲਿਸ ਨੇ ਅਦਾਲਤ ’ਚ ਖ਼ੁਦ ਹੀ ਵਕਾਲਤ ਕਰਨ ਦਾ ਫ਼ੈਸਲਾ ਕੀਤਾ। ਉਸ ਨੇ ਸ਼ੁਰੂਆਤੀ ਬਿਆਨ ਮੌਤ ਦੀ ਸਜ਼ਾ ਦੀ ਮੰਗ ਕਰਕੇ ਸ਼ੁਰੂ ਕੀਤਾ। ਉਸ ਨੇ ਕਿਹਾ ਕਿਉਂਕਿ ਤੁਸੀਂ ਮੰਨਦੇ ਹੋ ਕਿ ਮੈਂ ਹੱਤਿਆ ਲਈ ਦੋਸ਼ੀ ਹਾਂ, ਮੇਰਾ ਮੰਨਣਾ ਹੈ ਕਿ ਤੁਸੀਂ ਮੈਨੂੰ ਮੌਤ ਦੀ ਸਜ਼ਾ ਦਿਓ। ਜੱਜਾਂ ਨੇ 25 ਮਿੰਟਾਂ ਤਕ ਵਿਚਾਰ-ਵਟਾਂਦਰੇ ਮਗਰੋਂ ਸੋਲਿਸ ਨੂੰ ਦੋਸ਼ੀ ਕਰਾਰ ਦਿੱਤਾ।
ਇਹ ਫ਼ੈਸਲਾ ਤਿੰਨ ਸਾਲਾਂ ਤੋਂ ਵੱਧ ਸਮੇਂ ਬਾਅਦ ਆਇਆ ਹੈ ਜਦੋਂ ਸੋਲਿਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਸ ’ਤੇ ਹੱਤਿਆ ਦਾ ਦੋਸ਼ ਲਾਇਆ ਗਿਆ ਸੀ, ਜਿਸ ’ਤੇ ਧਾਲੀਵਾਲ ਨੂੰ ਇਕ ਰੂਟੀਨ ਟ੍ਰੈਫਿਕ ਸਟਾਪ ਦੌਰਾਨ ਗੋਲ਼ੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ।
ਜਿਵੇਂ ਹੀ ਜੱਜ ਕ੍ਰਿਸ ਮੋਰਟਨ ਨੇ ਫ਼ੈਸਲਾ ਪਡ਼ਜ਼੍ਹਿਆ, ਸੋਲਿਸ ਨੇ ਥੋਡ਼੍ਹਾ ਜਿਹਾ ਆਪਣਾ ਸਿਰ ਹਿਲਾਇਆ ਤੇ ਕੋਈ ਭਾਵਨਾ ਨਹੀਂ ਦਿਖਾਈ।

Related posts

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਨਾਂ ਨੂੰ ਵੀ ਚਿੰਤਾ ‘ਚ ਡੁਬੋ ਦਿੱਤਾ !

ਟਰੰਪ ਦਾ ‘ਗ੍ਰੈਂਡ ਪ੍ਰੋਜੈਕਟ’ : ਕਿਹੋ ਜਿਹਾ ਹੋਵੇਗਾ ‘ਹਾਈਟੈੱਕ ਬੰਕਰ’ ਤੇ ਆਲੀਸ਼ਾਨ ‘ਬਾਲਰੂਮ’ ?

ਇਟਲੀ ‘ਚ 2 ਸਿੱਖਾਂ ਦੇ ਕਤਲ ਤੋਂ ਬਾਅਦ ਵਿਸਾਖੀ ਸਬੰਧੀ ਨਗਰ ਕੀਰਤਨ ਪ੍ਰੋਗ੍ਰਾਮ ਰੱਦ !