International

ਗ੍ਰੀਨ ਕਾਰਡ ਦੀ ਅਰਜ਼ੀ ਦੇਣ ਵਾਲੇ ਸਾਰੇ ਪ੍ਰਵਾਸੀਆਂ ਨੂੰ ਆਪਣੇ ਦੇਸ਼ ਵਾਪਸ ਜਾਣ ਦੀ ਲੋੜ ਨਹੀਂ

ਯੂ ਐਸ ਏ।

ਅਮਰੀਕਾ ਵਿਚ ਪੱਕੇ ਹੋਣ ਦੀ ਇੱਛਾ ਰੱਖਣ ਵਾਲੇ ਪ੍ਰਵਾਸੀਆਂ ਨੂੰ ਹੁਣ ਆਪਣੇ ਦੇਸ਼ ਵਾਪਸ ਮੁੜਨ ਦੀ ਲੋੜ ਨਹੀਂ ਹੈ। ਯੂਐਸ ਡਿਪਾਰਟਮੈਂਟ ਆਫ਼ ਹੋਮਲੈਂਡ ਸਿਕਿਉਰਿਟੀ (ਡੀਐਚਐੱਸ) ਨੇ ਸਪੱਸ਼ਟ ਕੀਤਾ ਹੈ ਕਿ ਗ੍ਰੀਨ ਕਾਰਡ ਦੀ ਅਰਜ਼ੀ ਦੇਣ ਵਾਲੇ ਸਾਰੇ ਪ੍ਰਵਾਸੀਆਂ ਨੂੰ ਆਪਣੇ ਦੇਸ਼ ਵਾਪਸ ਜਾਣ ਦੀ ਲੋੜ ਨਹੀਂ ਪਵੇਗੀ।

ਇਸ ਤੋਂ ਪਹਿਲਾਂ ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (ਯੂਐੱਸ਼ਸੀਆਈਐੱਸ਼) ਦੇ ਇਕ ਨੋਟਿਸ ਕਾਰਨ ਪ੍ਰਵਾਸੀਆਂ ਵਿਚ ਭਾਰੀ ਚਿੰਤਾ ਪਾਈ ਜਾ ਰਹੀ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਪੱਕੀ ਰਿਹਾਇਸ਼ ਦੇ ਚਾਹਵਾਨਾਂ ਨੂੰ ਗ੍ਰੀਨ ਕਾਰਡ ਦੀ ਉਡੀਕ ਅਪਣੇ ਦੇਸ਼ ਪਰਤ ਕੇ ਕਰਨੀ ਹੋਵੇਗੀ। ਇਸ ਮਾਮਲੇ ‘ਤੇ ਸਪੱਸ਼ਟੀਕਰਨ ਦਿੰਦੇ ਹੋਏ ਡੀਐਚਐਸਦੇ ਬੁਲਾਰੇ ਨੇ ਕਿਹਾ, ”ਇਹ ਸਿਰਫ਼ ਅਧਿਕਾਰੀਆਂ ਨੂੰ ਉਨ੍ਹਾਂ ਦੇ ਆਪਣੇ ਅਧਿਕਾਰਾਂ ਦੀ ਯਾਦ ਦਿਵਾਉਣ ਲਈ ਸੀ, ਜੋ ਹਮੇਸ਼ਾ ਹਰ ਕੇਸ ਦੇ ਅਧਾਰ ‘ਤੇ ਮੌਜੂਦ ਹੁੰਦੇ ਹਨ।” ਵਿਭਾਗ ਮੁਤਾਬਕ 22 ਮਈ ਦਾ ਮੈਮੋ ਕੋਈ ਪੂਰਨ ਤਬਦੀਲੀ ਨਹੀਂ ਸੀ।

ਹੁਣ ਇਹ ਇਮੀਗ੍ਰੇਸ਼ਨ ਅਧਿਕਾਰੀਆਂ ‘ਤੇ ਨਿਰਭਰ ਕਰੇਗਾ ਕਿ ਕਿਸੇ ਵਿਅਕਤੀ ਨੂੰ ਪ੍ਰਕਿਰਿਆ ਲਈ ਵਿਦੇਸ਼ ਭੇਜਣਾ ਹੈ ਜਾਂ ਨਹੀਂ। ਇਹ ਨਿਯਮ ਮੁੱਖ ਤੌਰ ‘ਤੇ ਉਨ੍ਹਾਂ ਲੋਕਾਂ ‘ਤੇ ਸਖ਼ਤੀ ਨਾਲ ਲਾਗੂ ਹੋ ਸਕਦਾ ਹੈ ਜੋ ਵੀਜ਼ਾ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਵੀ ਉੱਥੇ ਰਹਿ ਰਹੇ ਹਨ।

Related posts

ਅਮਰੀਕਾ ਕਿਹਨਾਂ ਗੱਲਾਂ ਕਰਕੇ ਭਾਰਤ ਨਾਲ ਨਾਰਾਜ਼ ਹੁੰਦਾ ?

admin

ਟਰੰਪ ਨਾਲ ਦਲੇਰੀ ਨਾਲ ਗੱਲ ਕਰਨ ਲਈ ਤਿਆਰ ਹਾਂ: ਪੁਤਿਨ

Bunty

ਭਾਰਤੀ-ਅਮਰੀਕੀ ਆਗੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੱਜ ਕੇ ਕੀਤੀ ਤਾਰੀਫ਼

Bunty