BusinessIndia

ਐਮਾਜ਼ਾਨ ਭਾਰਤ ਵਿੱਚ 48 ਬਿਲੀਅਨ ਡਾਲਰ ਦਾ ਵਾਧੂ ਨਿਵੇਸ਼ ਕਰੇਗਾ

ਪ੍ਰਧਾਨ ਮੰਤਰੀ ਮੋਦੀ ਦੇ ਨਾਲ ਮਲਾਕਾਤ ਸਮੇਂ ਐਮਾਜ਼ਾਨ ਦੇ ਸੀਈਓ ਐਂਡੀ ਜੈਸੀ।

ਦੁਨੀਆ ਦੀ ਪ੍ਰਮੁੱਖ ਈ-ਕਾਮਰਸ ਅਤੇ ਆਈਟੀ ਕੰਪਨੀ ਐਮਾਜ਼ਾਨ ਨੇ 2026 ਤੋਂ 2030 ਦੇ ਦੌਰਾਨ ਭਾਰਤ ਵਿੱਚ 48 ਬਿਲੀਅਨ ਡਾਲਰ ਦਾ ਨਿਵੇਸ਼ ਕਰਨ ਦਾ ਐਲਾਨ ਕੀਤਾ ਹੈ। ਇਹ ਨਿਵੇਸ਼ ਕਲਾਉਡ, ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਨੌਕਰੀਆਂ ਪੈਦਾ ਕਰਨ ‘ਤੇ ਕੇਂਦ੍ਰਿਤ ਹੋਵੇਗਾ। ਐਮਾਜ਼ਾਨ ਦੇ ਸੀਈਓ ਐਂਡੀ ਜੈਸੀ ਨੇ ਨਵੀਂ ਦਿੱਲੀ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਇਹ ਐਲਾਨ ਕੀਤਾ ਹੈ।

ਐਮਾਜ਼ਾਨ ਦੇ ਸੀਈਓ ਜੈਸੀ ਨੇ ਦੱਸਿਆ ਕਿ, “ਐਮਾਜ਼ਾਨ ਨੇ 2010 ਤੋਂ ਭਾਰਤ ਵਿੱਚ 40 ਬਿਲੀਅਨ ਡਾਲਰ ਦਾ ਨਿਵੇਸ਼ ਕੀਤਾ ਸੀ। ਪਿਛਲੇ ਸਾਲ ਦੇ ਅੰਤ ਵਿੱਚ 2026 – 2030 ਦੇ ਵਿਚਕਾਰ ਭਾਰਤ ਵਿੱਚ 35 ਬਿਲੀਅਨ ਡਾਲਰ ਦੇ ਨਿਵੇਸ਼ ਦਾ ਐਲਾਨ ਕੀਤਾ ਸੀ ਜੋ ਹੁਣ ਵਧਾ ਕੇ 48 ਬਿਲੀਅਨ ਡਾਲਰ ਕੀਤਾ ਹੈ। 13 ਬਿਲੀਅਨ ਦਾ ਵਾਧੂ ਨਿਵੇਸ਼ ਕਲਾਉਡ ਕੰਪਿਊਟਿੰਗ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿਕਾਸ ਨੂੰ ਤੇਜ਼ ਕਰੇਗਾ। ਇਸ ਨਾਲ ਕਲਾਉਡ ਬੁਨਿਆਦੀ ਢਾਂਚੇ ਵਿੱਚ ਕੁੱਲ ਯੋਜਨਾਬੱਧ ਨਿਵੇਸ਼ 21 ਬਿਲੀਅਨ ਡਾਲਰ ਤੋਂ ਵੱਧ ਹੋ ਜਾਵੇਗਾ। ਇਸ ਨਾਲ  ਮੁੰਬਈ ਅਤੇ ਹੈਦਰਾਬਾਦ ਵਿੱਚ ਐਮਾਜ਼ਾਨ ਵੈੱਬ ਸਰਵਿਸਿਜ਼ ਦੇ ਡੇਟਾ ਸੈਂਟਰਾਂ ਦਾ ਵਿਸਥਾਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਵਾਧੂ 13 ਬਿਲੀਅਨ ਡਾਲਰ ਕਲਾਉਡ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿੱਚ ਲਗਾਇਆ ਜਾ ਰਿਹਾ ਹੈ। ਇਸ ਤਰ੍ਹਾਂ ਨਾਲ ਐਮਾਜ਼ਾਨ ਦੀ ਭਾਰਤ ਦੇ ਵਿੱਚ ਕੁੱਲ ਮਿਲਾ ਕੇ ਵਿੱਤੀ ਵਚਨਬੱਧਤਾ 88 ਬਿਲੀਅਨ ਡਾਲਰ ਤੋਂ ਵੱਧ ਹੋ ਜਾਵੇਗੀ।”

Related posts

ਜੰਮੂ ਕਸ਼ਮੀਰ ’ਚ ਕੰਟਰੋਲ ਰੇਖਾ ’ਤੇ ਘੁਸਪੈਠ ਨਾਕਾਮ, ਦੋ ਅਤਿਵਾਦੀ ਮਾਰੇ

Bunty

ਸਰਹੱਦ ਪਾਰੋਂ ਘੁਸਪੈਠ ਦੀ ਤਾਕ ’ਚ ਨੇ 300 ਅੱਤਵਾਦੀ

Bunty

ਜੈਪੁਰ ਦੇ 50 ਤੋਂ ਵੱਧ ਸਕੂਲਾਂ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ

Bunty