International

ਟਰੰਪ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ‘ਤੇ ਖਫ਼ਾ ਕਿਉਂ ਹੈ?

ਡੋਨਾਲਡ ਟਰੰਪ, ਅਮਰੀਕਾ ਦੇ ਰਾਸ਼ਟਰਪਤੀ।

ਰਾਸ਼ਟਰਪਤੀ ਡੋਨਾਲਡ ਟਰੰਪ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਤੋਂ ਨਾਰਾਜ਼ ਹਨ। ਸੋਮਵਾਰ ਨੂੰ ਫੋਨ ‘ਤੇ ਗੱਲਬਾਤ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨੇਤਨਯਾਹੂ ਨੂੰ ਖੂਬ ਝਿੜਕਿਆ।

ਦਰਅਸਲ ਇਜ਼ਰਾਈਲ ਨੇ ਲੇਬਨਾਨ ‘ਤੇ ਵੱਡਾ ਹਮਲਾ ਕੀਤਾ ਸੀ। ਇਸ ਤੋਂ ਬਾਅਦ ਈਰਾਨ ਨੇ ਅਮਰੀਕਾ ਨਾਲ ਗੱਲਬਾਤ ਰੋਕਣ ਦੀ ਧਮਕੀ ਦਿੱਤੀ ਸੀ। ਅਮਰੀਕੀ ਅਧਿਕਾਰੀਆਂ ਮੁਤਾਬਕ ਰਾਸ਼ਟਰਪਤੀ ਡੋਨਾਲਡ ਟਰੰਪ ਇਜ਼ਰਾਈਲ ਨੂੰ ਸ਼ਾਂਤੀ ਵਾਰਤਾ ‘ਚ ਵੱਡੀ ਰੁਕਾਵਟ ਦੇ ਰੂਪ ‘ਚ ਦੇਖ ਰਹੇ ਹਨ।

ਅਮਰੀਕੀ ਅਧਿਕਾਰੀਆਂ ਦੇ ਅਨੁਸਾਰ ਟਰੰਪ ਨੇ ਨੇਤਨਯਾਹੂ ਨੂੰ “ਪਾਗਲ” ਵੀ ਕਿਹਾ ਅਤੇ ਉਸ ‘ਤੇ ਨਾਸ਼ੁਕਰੇ ਹੋਣ ਦਾ ਦੋਸ਼ ਵੀ ਲਾਇਆ। ਡੋਨਾਲਡ ਟਰੰਪ ਨੇ ਕਿਹਾ, “ਤੁਸੀਂ ਪਾਗਲ ਹੋ। ਜੇਕਰ ਮੈਂ ਨਾ ਹੁੰਦਾ, ਤਾਂ ਤੁਸੀਂ ਜੇਲ੍ਹ ਵਿੱਚ ਹੁੰਦੇ। ਮੈਂ ਤੁਹਾਨੂੰ ਹਰ ਰੋਜ਼ ਬਚਾਅ ਰਿਹਾ ਹਾਂ। ਹਰ ਕੋਈ ਤੁਹਾਨੂੰ ਨਫ਼ਰਤ ਕਰਦਾ ਹੈ। ਇਹਨਾਂ ਕਾਰਵਾਈਆਂ ਕਰਕੇ, ਹਰ ਕੋਈ ਤੁਹਾਨੂੰ ਨਫ਼ਰਤ ਕਰ ਰਿਹਾ ਹੈ।”

ਅਮਰੀਕੀ ਅਧਿਕਾਰੀਆਂ ਮੁਤਾਬਕ ਰਾਸ਼ਟਰਪਤੀ ਟਰੰਪ ਨੇ ਮੰਨਿਆ ਕਿ ਇਜ਼ਰਾਈਲ ‘ਤੇ ਹਿਜ਼ਬੁੱਲਾ ਵੱਲੋਂ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ ਅਤੇ ਇਜ਼ਰਾਈਲ ਨੂੰ ਆਪਣੀ ਰੱਖਿਆ ਕਰਨ ਦਾ ਪੂਰਾ ਅਧਿਕਾਰ ਹੈ। ਪਰ ਉਹ ਇਹ ਵੀ ਮੰਨ ਗਿਆ ਕਿ ਨੇਤਨਯਾਹੂ ਨੇ ਇਸ ਜੰਗ ਨੂੰ ਬਹੁਤ ਜ਼ਿਆਦਾ ਵਧਾ ਦਿੱਤਾ ਸੀ।

ਰਾਸ਼ਟਰਪਤੀ ਟਰੰਪ ਨੇ ਇਸ ਗੱਲ ‘ਤੇ ਵੀ ਚਿੰਤਾ ਜ਼ਾਹਰ ਕੀਤੀ ਕਿ ਲੇਬਨਾਨ ‘ਚ ਚੱਲ ਰਹੇ ਸੰਘਰਸ਼ ‘ਚ ਕਈ ਬੇਕਸੂਰ ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ਤੋਂ ਪਹਿਲਾਂ ਵੀ ਟਰੰਪ ਨੇ ਇਜ਼ਰਾਈਲ ਨੂੰ ਚੇਤਾਵਨੀ ਦਿੱਤੀ ਸੀ। ਇਸ ਤੋਂ ਇਲਾਵਾ ਇਜ਼ਰਾਈਲ ਨੇ ਵੀ ਸਮੇਂ-ਸਮੇਂ ‘ਤੇ ਅਮਰੀਕੀ ਨੀਤੀ ‘ਤੇ ਸਵਾਲ ਖੜ੍ਹੇ ਕੀਤੇ ਹਨ। ਉਂਝ, ਟਰੰਪ ਨੇ ਸੋਮਵਾਰ ਨੂੰ ਦੱਸਿਆ ਸੀ ਕਿ ਲੇਬਨਾਨ ‘ਚ ਵਧਦੇ ਤਣਾਅ ਦਰਮਿਆਨ ਉਨ੍ਹਾਂ ਨੇ ਕੱਟੜਪੰਥੀ ਸੰਗਠਨ ਹਿਜ਼ਬੁੱਲਾ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਪ੍ਰਤੀਨਿਧੀਆਂ ਨਾਲ ਗੱਲਬਾਤ ਕੀਤੀ ਹੈ। ਟਰੰਪ ਨੇ ਦਾਅਵਾ ਕੀਤਾ ਸੀ ਕਿ ਹਿਜ਼ਬੁੱਲਾ ਇਸ ਗੱਲ ‘ਤੇ ਸਹਿਮਤ ਹੋ ਗਿਆ ਹੈ ਕਿ ਇਜ਼ਰਾਈਲ ਖਿਲਾਫ ਗੋਲੀਬਾਰੀ ਬੰਦ ਕੀਤੀ ਜਾਵੇਗੀ।

Related posts

ਚੀਨ ਨੂੰ ਗਵਾਦਰ ’ਚ ਫ਼ੌਜੀ ਬੇਸ ਦਾ ਨਹੀਂ ਦਿੱਤਾ ਮਤਾ : ਪਾਕਿਸਤਾਨ

Bunty

ਅਮਰੀਕਾ ਵਲੋਂ ਈਰਾਨ ਦੇ ਪਰਮਾਣੂ ਪ੍ਰੋਗਰਾਮ ਲਈ ਪਾਬੰਦੀਆਂ ਤੋਂ ਰਾਹਤ

admin

ਅਯਾਤੁੱਲਾ ਅਲੀ ਖਮੇਨੀ ਦੀ ਮੌਤ : ਕੀ ‘ਆਪ੍ਰੇਸ਼ਨ ਏਪਿਕ ਫਿਊਰੀ’ ਈਰਾਨ ਵਿੱਚ ਅਸਲ ਬਦਲਾਅ ਲਿਆਏਗਾ?

admin