ਅਮਰੀਕਾ ’ਚ ਸੜਕ ਹਾਦਸਾ, 2 ਭਾਰਤੀ ਵਿਦਿਆਰਥੀਆਂ ਦੀ ਮੌਤ

ਹੈਦਰਾਬਾਦ –  ਅਮਰੀਕਾ ਵਿੱਚ ਪੜ੍ਹ ਰਹੇ ਤੇਲੰਗਾਨਾ ਦੇ 2 ਵਿਦਿਆਰਥੀਆਂ ਦੀ ਅਮਰੀਕੀ ਸੂਬੇ ਐਰੀਜ਼ੋਨਾ ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਉਨ੍ਹਾਂ ਦੇ ਪਰਿਵਾਰਾਂ ਤੱਕ ਪਹੁੰਚੀ ਸੂਚਨਾ ਦੇ ਮੁਤਾਬਕ ਸ਼ਨੀਵਾਰ ਰਾਤ (ਸਥਾਨਕ ਸਮੇਂ ਮੁਤਾਬਕ) ਪੀਓਰੀਆ ਵਿੱਚ ਨਿਵੇਸ਼ ਮੱਕਾ ਅਤੇ ਗੌਤਮ ਕੁਮਾਰ ਪਾਰਸੀ (ਦੋਵਾਂ ਦੀ 19 ਸਾਲ) ਦੀ ਕਾਰ, ਇੱਕ ਹੋਰ ਕਾਰ ਨਾਲ ਟਕਰਾ ਗਈ, ਜਿਸ ਨਾਲ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਨਿਵੇਸ਼ ਕਰੀਮਨਗਰ ਜ਼ਿਲ੍ਹੇ ਦੇ ਹੁਜ਼ੁਰਾਬਾਦ ਸ਼ਹਿਰ ਦਾ ਰਹਿਣ ਵਾਲਾ ਸੀ, ਜਦਕਿ ਗੌਤਮ ਕੁਮਾਰ ਜਨਗਾਂਵ ਜ਼ਿਲ੍ਹੇ ਦੇ ਸਟੇਸ਼ਨ ਘਨਪੁਰ ਦਾ ਰਹਿਣ ਵਾਲਾ ਸੀ। ਦੋਵੇਂ ਐਰੀਜ਼ੋਨਾ ਸਟੇਟ ਯੂਨੀਵਰਸਿਟੀ ’ਚ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਹੇ ਸਨ। ਦੋਵੇਂ ਯੂਨੀਵਰਸਿਟੀ ਤੋਂ ਆਪਣੇ ਦੋਸਤਾਂ ਨਾਲ ਘਰ ਪਰਤ ਰਹੇ ਸਨ ਕਿ ਸਾਹਮਣੇ ਤੋਂ ਆ ਰਹੀ ਕਾਰ ਨੇ ਉਨ੍ਹਾਂ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ। ਨਿਵੇਸ਼ ਅਤੇ ਗੌਤਮ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਦੋਵਾਂ ਕਾਰਾਂ ਦੇ ਡਰਾਈਵਰ ਜ਼ਖ਼ਮੀ ਹੋ ਗਏ। ਨਿਵੇਸ਼ ਡਾਕਟਰ ਜੋੜੇ ਨਵੀਨ ਅਤੇ ਸਵਾਤੀ ਦਾ ਪੁੱਤਰ ਹੈ। ਦੋਵਾਂ ਵਿਦਿਆਰਥੀਆਂ ਦੇ ਪਰਿਵਾਰ ਵਾਲਿਆਂ ਨੇ ਭਾਰਤ ਸਰਕਾਰ ਤੋਂ ਮਿ੍ਰਤਕ ਦੇਹਾਂ ਨੂੰ ਘਰ ਲਿਆਉਣ ਲਈ ਮਦਦ ਦੀ ਅਪੀਲ ਕੀਤੀ ਹੈ।

Related posts

ਭਾਰਤ ਖੰਡਿਤ ਟ੍ਰਾਂਸਐਟਲਾਂਟਿਕ ਦੁਨੀਆ ਨੂੰ ਇਕੱਠੇ ਰੱਖ ਸਕਦਾ ਹੈ !

ਭਾਰਤ ਸਰਕਾਰ ਵਲੋਂ ਭਾਰਤ ਦੇ ਰਾਸ਼ਟਰੀ ਗੀਤ ਲਈ ਵੱਡੇ ਦਿਸ਼ਾ-ਨਿਰਦੇਸ਼ ਜਾਰੀ

ਅਭਿਸ਼ੇਕ ਸ਼ਰਮਾ ਆਈਸੀਸੀ ਟੀ20 ਬੱਲੇਬਾਜ਼ੀ ਰੈਂਕਿੰਗ ਵਿੱਚ ਟੌਪ ‘ਤੇ