ਅਮਰੀਕਾ ਦੇ ਟੈਕਸਾਸ ਸ਼ਹਿਰ ’ਚ ਨੇਪਾਲੀ ਕੁੜੀ ਦੀ ਗੋਲੀਆਂ ਮਾਰ ਕੇ ਹੱਤਿਆ

ਨਿਊਯਾਰਕ – ਬੀਤੇਂ ਦਿਨ ਅਮਰੀਕਾ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਵਾਪਰੀ ਇਸ ਦਰਦਨਾਕ ਘਟਨਾ ’ਚ ਇਕ ਨੇਪਾਲੀ ਮੂਲ ਦੀ ਮੋਨਾ ਪਾਂਡੇ (21) ਲੜਕੀ ਦੇ ਘਰ ’ਚ ਦਾਖਲ ਹੋ ਕੇ ਬੌਬੀ ਸਿੰਘ ਸ਼ਾਹ ਨਾਂ ਦੇ ਵਿਅਕਤੀ ਨੇ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ, ਜਿਸ ਦੀ ਮੋਕੇ ’ਤੇ ਹੀ ਮੋਤ ਹੋ ਗਈ। ਇਸ ਘਟਨਾਕ੍ਰਮ ’ਚ ਗੋਲੀਆਂ ਮਾਰਨ ਵਾਲੇ ਵਿਅਕਤੀ ਨੂੰ ਕੈਮਰਿਆਂ ਦੀ ਫੁਟੇਜ ਦੀ ਛਾਣਬੀਨ ਕਰ ਕੇ ਪੁਲਸ ਨੇ ਉਸ ਨੂੰ ਰੋਡ ਤੋਂ ਹੀ ਗਿ੍ਰਫਤਾਰ ਕਰ ਲਿਆ ਹੈ ਜੋ ਕਿ ਹੁਣ ਜੇਲ ’ਚ ਨਜ਼ਰਬੰਦ ਹੈ। ਜਿਸ ਦੀ ਅਦਾਲਤ ’ਚ 3 ਸਤੰਬਰ ਨੂੰ ਪੇਸ਼ੀ ਹੋਵੇਗੀ। ਹਾਲਾਂਕਿ ਅਜਿਹਾ ਲੱਗਦਾ ਹੈ ਕਿ ਉਸ ਦੇ ਅਪਾਂਰਟਮੈਂਟ ’ਚ ਚੋਰੀ ਕਰਨ ਜਾਂਦੇ ਹੋਏ ਬੌਬੀ ਸਿੰਘ ਸ਼ਾਹ ਦੀ ਫੋਟੋ ਵੀ ਜਾਰੀ ਕੀਤੀ ਗਈ ਹੈ। ਮਿ੍ਰਤਕਾ ਹਿਊਸਟਨ ਕਮਿਊਨਿਟੀ ਕਾਲਜ ’ਚ ਇਕ ਨਰਸਿੰਗ ਦਾ ਕੌਰਸ ਕਰਦੀ ਸੀ ਅਤੇ ਉਹ ਸੰਨ 2021 ’ਚ ਅਮਰੀਕਾ ਆਈ ਸੀ ਤੇ ਮਾਪਿਆ ਦੀ ਇਕਲੌਤੀ ਧੀ ਸੀ।

Related posts

66 ਜਾਂ 79 ਸਾਲ ਦੀ ਉਮਰ ਦਾ ਹੈ ਡੋਨਾਲਡ ਟਰੰਪ ?

ਈਰਾਨ ਦਾ ਟਬਰੀਜ਼ ਹਵਾਈ ਅੱਡਾ ਅੱਜ ਦੁਬਾਰਾ ਖੁੱਲ੍ਹੇਗਾ

ਸੰਯੁਕਤ ਰਾਸ਼ਟਰ ਵਲੋਂ ਵਧ ਰਹੇ ਟਕਰਾਵਾਂ ਅਤੇ ਅੰਤਰਰਾਸ਼ਟਰੀ ਕਾਨੂੰਨ ਦੀ ਅਣਦੇਖੀ ‘ਤੇ ਚਿੰਤਾ ਪ੍ਰਗਟ