ਅਮਰੀਕਾ ਨੇ ਰੂਸ ’ਤੇ ਪਾਬੰਦੀਆਂ ਦਾ ਦਾਇਰਾ ਵਧਾਉਂਦੇ ਹੋਏ 300 ਤੋਂ ਵੱਧ ਨਵੀਆਂ ਪਾਬੰਦੀਆਂ ਲਗਾਈਆਂ

ਵਾਸ਼ਿੰਗਟਨ – ਅਮਰੀਕਾ ਨੇ ਰੂਸ ‘ਤੇ ਲਗਾਈਆਂ ਪਾਬੰਦੀਆਂ ਦਾ ਦਾਇਰਾ ਵਧਾਉਂਦੇ ਹੋਏ 300 ਤੋਂ ਵੱਧ ਨਵੀਆਂ ਪਾਬੰਦੀਆਂ ਲਗਾ ਦਿੱਤੀਆਂ ਹਨ, ਜਿਨ੍ਹਾਂ ਦਾ ਮੁੱਖ ਉਦੇਸ਼ ਚੀਨ, ਸੰਯੁਕਤ ਅਰਬ ਅਮੀਰਾਤ ਅਤੇ ਤੁਰਕੀ ਸਮੇਤ ਵੱਖ-ਵੱਖ ਦੇਸ਼ਾਂ ਦੇ ਵਿਅਕਤੀਆਂ ਅਤੇ ਕੰਪਨੀਆਂ ਨੂੰ ਰੂਸ ਦੀ ਮਦਦ ਕਰਨ ਤੋਂ ਰੋਕਣਾ ਹੈ। ਅਮਰੀਕਾ ਦਾ ਇਹ ਕਦਮ ਇਟਲੀ ਵਿੱਚ 77 ਸੰਮੇਲਨ ਤੋਂ ਪਹਿਲਾਂ ਚੁੱਕਿਆ ਹੈ,ਆਇਆ ਹੈ, ਜਿੱਥੇ ਯੂਕਰੇਨ ਲਈ ਸਮਰਥਨ ਵਧਾਉਣਾ ਅਤੇ ਰੂਸ ਦੀ ਜੰਗੀ ਮਸ਼ੀਨਰੀ ਨੂੰ ਖ਼ਤਮ ਕਰਨਾ ਪ੍ਰਮੁੱਖ ਤਰਜੀਹਾਂ ਹੋਵੇਗੀ।ਵੀਰਵਾਰ ਨੂੰ ਲਗਾਈਆਂ ਗਈਆਂ ਪਾਬੰਦੀਆਂ ਵਿਚ ਚੀਨੀ ਕੰਪਨੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਜੋ ਯੁੱਧ ਵਿੱਚ ਰੂਸ ਦੀ ਮਦਦ ਕਰ ਰਹੀਆਂ ਹਨ। ਅਮਰੀਕਾ ਯੁੱਧ ਸ਼ੁਰੂ ਹੋਣ ਦੇ ਬਾਅਦ ਤੋਂ ਚਾਰ ਹਜ਼ਾਰ ਰੂਸੀ ਕੰਪਨੀਆਂ ਅਤੇ ਵਿਅਕਤੀਆਂ ‘’ਤੇ ਪਾਬੰਦੀਆਂ ਲੱਗਾ ਚੁੱਕਾ ਹੈ, ਜਿਸ ਦਾ ਮਕਸਦ ਰੂਪ ਤੋਂ ਮਿਲਣ ਵਾਲੇ ਧਨ ਅਤੇ ਹਥਿਆਰਾਂ ‘’ਤੇ ਰੋਕ ਲਗਾਉਣਾ ਹੈ। ਵਿਦੇਸ਼ ਵਿਭਾਗ ਦੇ ਆਰਥਿਕ ਪਾਬੰਦੀਆਂ ਦੀ ਨੀਤੀ ਅਤੇ ਲਾਗੂ ਕਰਨ ਦੇ ਸਟੇਟ ਡਿਪਾਰਟਮੈਂਟ ਦੇ ਡਾਇਰੈਕਟਰ ਨੇ ਐਸੋਸੀਏਟਡ ਪ੍ਰੈਸ ਨੂੰ ਦੱਸਿਆ ਕਿ ਪੁਤਿਨ ਇੱਕ ਬਹੁਤ ਹੀ ਸਮਰੱਥ ਵਿਰੋਧੀ ਹੈ, ਜੋ ਸਹਿਯੋਗੀ ਲੱਭਣ ਲਈ ਤਿਆਰ ਹੈ।ਉਨ੍ਹਾਂ ਨੇ ਕਿਹਾ ਕਿ ਰੂਸ ਵਿਰੁੱਧ ਪਾਬੰਦੀਆਂ ਨਿਰੰਤਰ ਚੱਲਣ ਵਾਲੀ ਇਕ ਪ੍ਰਕਿਰਿਆ ਹੈ। ਵੀਰਵਾਰ ਨੂੰ ਲਗਾਈਆਂ ਗਈਆਂ ਪਾਬੰਦੀਆਂ ਵਿਚ ਰੂਸ ਅਤੇ ਉਸਦੇ ਯੁੱਧ ਸਪਲਾਇਰਾਂ ਵਿਚਕਾਰ 10 ਕਰੋੜ ਅਮਰੀਕੀ ਡਾਲਰ ਤੋਂ ਵੱਧ ਦੇ ਵਪਾਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਨ੍ਹਾਂ 300 ਤੋਂ ਵੱਧ ਨਵੀਆਂ ਪਾਬੰਦੀਆਂ ਦਾ ਮੁੱਖ ਉਦੇਸ਼ ਚੀਨ, ਸੰਯੁਕਤ ਅਰਬ ਅਮੀਰਾਤ ਅਤੇ ਤੁਰਕੀ ਸਮੇਤ ਵੱਖ-ਵੱਖ ਦੇਸ਼ਾਂ ਦੇ ਵਿਅਕਤੀਆਂ ਅਤੇ ਕੰਪਨੀਆਂ ਨੂੰ ਰੂਸ ਦੀ ਮਦਦ ਕਰਨ ਤੋਂ ਰੋਕਣਾ ਹੈ।

Related posts

ਈਰਾਨੀ ਰਾਸ਼ਟਰਪਤੀ ਵਲੋਂ ਚੇਤਾਵਨੀ : ਖਮੇਨੀ ‘ਤੇ ਹਮਲਾ ਪੂਰੇ ਈਰਾਨ ਵਿਰੁੱਧ ਜੰਗ ਮੰਨਿਆ ਜਾਵੇਗਾ

ਕੀ ਆਸਟ੍ਰੇਲੀਆ, ਗਾਜ਼ਾ ‘ਚ ਸ਼ਾਂਤੀ ਲਈ ਟਰੰਪ ਦੇ ‘ਬੋਰਡ ਆਫ਼ ਪੀਸ’ ਦਾ ਹਿੱਸਾ ਬਣੇਗਾ ?

ਟਰੰਪ ਵਲੋਂ ਆਸਟ੍ਰੇਲੀਆ ਤੇ ਭਾਰਤ ਸਮੇਤ 60 ਦੇਸ਼ਾਂ ਨੂੰ ‘ਬੋਰਡ ਆਫ਼ ਪੀਸ’ ‘ਚ ਸ਼ਾਮਿਲ ਹੋਣ ਲਈ ਸੱਦਾ