ਅਮਰੀਕੀ ਸਫਾਰਤਖਾਨੇ ਦਾ ਵਫਦ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਹੋਇਆ ਨਤਮਸਤਕ

ਨਵੀਂ ਦਿੱਲੀ – ਭਾਰਤ ਸਥਿਤ ਅਮਰੀਕੀ ਸਫਾਰਤਖਾਨੇ ਦਾ ਇਕ ਵਫਦ ਅੱਜ ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਇਆ।ਇਸ ਵਫਦ ਵਿਚ ਮਿਸ਼ੇਲ ਬਰਨਿਅਰ ਟੋਥ ਸਪੈਸ਼ਲ ਐਡਵਾਈਜ਼ਰ ਟੂ ਚਿਲਡ੍ਰਨ ਇਸ਼ੂਜ਼, ਐਬੋਨੀ ਜੈਕਸਨ ਬ੍ਰਾਂਚ ਚੀਫ,ਡੋਨ ਹੈਫਲਿਨ ਮਿਨਿਸਟਰ ਕੌਂਸਲਰ ਫਾਰ ਕੌਂਸਲਰ ਅਫੇਅਰਜ਼ ਬ੍ਰੈਂਨਡੈਨ ਮੁਲਾਰਕੀ, ਜੇਅਰਡ ਹੈਸ ਅਟਾਰਨੀ ਐਡਵਾਈਜ਼ਰ ਅਤੇ ਵਿਨਸੈਂਟ ਕਿਉਂਗ ਕ੍ਰਿਸਟੀਨਾ ਲਿਓਨ ਵਾਈਸ ਕੌਂਸਲ ਦੇ ਨਾਲ ਹੋਰ ਪਤਵੰਤੇ ਸ਼ਾਮਲ ਸਨ।
ਇਸ ਵਫਦ ਨੇ ਗੁਰੂਘਰ ਮੱਥਾ ਟੇਕਿਆ ਤੇ ਕੁਝਸਮੇਂ ਵਾਸਤੇ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ। ਵਫਦ ਨੇ ਗੁਰਦੁਆਰਾ ਸਾਹਿਬ ਵਿਚ ਪਰਿਕਰਮਾ ਕੀਤੀ। ਵਫਦ ਮੈਂਬਰਾਂ ਨੇ ਵਿਜ਼ਟਰ ਬੁੱਕ ਵਿਚ ਆਪਣੀਆਂ ਭਾਵਨਾਵਾਂ ਦਾ ਜ਼ਿਕਰ ਕੀਤਾ। ਉਹਨਾਂ ਲਿਖਿਆ ਕਿ ਇਸ ਥਾਂ ’ਤੇ ਨਤਮਸਤਕ ਹੋਕੇ ਦਿਲੀ ਸਕੂਨ ਮਿਲਿਆ ਹੈ। ਉਹਨਾਂ ਨੇ ਦਿੱਲੀ ਗੁਰਦੁਆਰਾ ਕਮੇਟੀ ਦੀ ਸਿਫਤ ਕਰਦਿਆਂ ਲਿਖਿਆ ਹੈ ਕਿ ਗੁਰੂ ਘਰ ਨਤਮਸਤਕ ਹੋਣ ਵਾਲਿਆਂ ਲਈ ਜਿਸ ਤਰੀਕੇ ਦਿੱਲੀ ਕਮੇਟੀ ਨੇਪਿਆਰ ਵਿਖਾਇਆ ਹੈ, ਉਹ ਇਸਦੇ ਕਾਇਲ ਹਨ।
ਇਸ ਮੌਕੇ ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਦੀ ਅਗਵਾਈ ਹੇਠ ਦਿੱਲੀ ਗੁਰਦੁਆਰਾ ਕਮੇਟੀਦੀ ਟੀਮ ਨੇ ਵਫਦ ਮੈਂਬਰਾਂ ਨੁੰ ਯਾਦਗਾਰੀ ਚਿੰਨ ਭੇਂਟ ਕਰ ਕੇ ਸਨਮਾਨਤ ਕੀਤਾ। ਇਸ ਮੌਕੇ ਸਰਦਾਰ ਕਾਹਲੋਂ ਨੇ ਵਫਦ ਨੂੰ ਦੱਸਿਆ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਇਸ ਅਸਥਾਨ ’ਤੇ ਦੇਸ਼ ਵਿਦੇਸ਼ ਦੀਆਂ ਸਤਿਕਾਰਤ ਹਸਤੀਆਂ ਨਤਮਸਤਕ ਹੋਕੇ ਗੁਰੂ ਸਾਹਿਬ ਦਾ ਆਸ਼ੀਰਵਾਦ ਲੈਂਦੀਆਂ ਹਨ। ਉਹਨਾਂ ਕਿਹਾ ਕਿ ਗੁਰੂ ਸਾਹਿਬ ਦੇ ਸਮੇਂ ਦੇ ਖੂਹ ਦੇ ਜਲ ਨਾਲ ਸੰਗਤਾਂ ਆਪਣਾ ਤਨ ਤੇ ਮਨ ਨਿਰੋਗੀ ਬਣਾਉਂਦੀਆਂ ਹਨ। ਉਹਨਾਂ ਕਿਹਾ ਕਿ ਗੁਰੂ ਸਾਹਿਬ ਨੇ ਆਪ ਰਹਿਮਤ ਬਖਸ਼ ਕੇ ਦਿੱਲੀ ਨੂੰ ਮਹਾਮਾਰੀਦੇ ਚੁੰਗਲ ਵਿਚੋਂ ਕੱਢਿਆਸੀ ਤੇ ਅੱਜ ਵੀ ਗੁਰੂ ਸਾਹਿਬ ਦੀ ਰਹਿਮਤ ਨਾਲ ਸੰਗਤਾਂ ਇਥੇ ਆਪਣੇ ਕਸ਼ਟ ਨਿਵਾਰਨ ਵਾਸਤੇ ਤੇ ਗੁਰੂ ਸਾਹਿਬ ਦੇ ਆਸ਼ੀਰਵਾਦ ਨਾਲ ਜੀਵਨ ਵਿਚ ਤਰੱਕੀ ਤੇ ਖੁਸ਼ਹਾਲੀ ਪਾਉਣ ਵਾਸਤੇ ਨਤਮਸਤਕ ਹੁੰਦੀਆਂ ਹਨ।
ਸਰਦਾਰ ਕਾਹਲੋਂ ਨੇ ਦੱਸਿਆ ਕਿ ਅਮਰੀਕੀ ਵਫਦ ਨੇ ਉਹ ਰਸੋਈ ਘਰ ਤੇ ਲੰਗਰ ਹਾਲ ਵੇਖਣ ਦੀ ਵੀ ਇੱਛਾ ਜ਼ਾਹਰ ਕੀਤੀ ਜਿਥੇ ਕੋਰੋਨਾ ਕਾਲ ਵਿਚ ਰੋਜ਼ਾਨਾ 2 ਲੱਖ ਲੋਕਾਂ ਲਈ ਲੰਗਰ ਤਿਆਰ ਹੁੰਦਾ ਸੀ। ਇਸ ਮੌਕੇ ਸਰਦਾਰ ਕਾਹਲੋਂ ਤੇ ਕਮੇਟੀ ਦੀ ਟੀਮ ਨੇ ਵਫਦ ਨੂੰ ਲੰਗਰ ਹਾਲ ਤੇ ਰਸੋਈ ਵੀ ਵਿਖਾਈ ਤੇ ਵਫਦ ਨੇ ਬਹੁਤ ਹੀ ਦਿਲਚਸਪੀ ਨਾਲ ਸਾਰੀ ਥਾਂ ਵੇਖੀ ਤੇ ਕਮੇਟੀ ਵੱਲੋਂ ਕੋਰੋਨਾ ਕਾਲ ਵਿਚ ਕੀਤੀ ਸੇਵਾ ਦੀ ਵਡਿਆਈ ਕੀਤੀ।
ਉਹਨਾਂ ਕਿਹਾ ਕਿ ਗੁਰੂ ਸਾਹਿਬਾਨ ਦੇ ਆਸ਼ੀਰਵਾਦ ਦੀ ਬਦੌਲਤ ਹੀ ਦਿੱਲੀ ਗੁਰਦੁਆਰਾ ਕਮੇਟੀ ਸੰਗਤਾਂ ਦੀਸੇਵਾ ਕਰ ਰਹੀ ਹੈ ਤੇ ਗੁਰੂ ਘਰਾਂ ਦਾ ਪ੍ਰਬੰਧ ਸੁਚੱਜੇ ਢੰਗ ਨਾਲ ਸੰਭਾਲ ਰਹੀਹੈ। ਉਹਨਾਂ ਕਿਹਾ ਕਿ ਕੌਮੀ ਰਾਜਧਾਨੀ ਵਿਚ ਗੁਰੂ ਘਰਾਂ ਦੀ ਇਹ ਸੇਵਾ ਦਿੱਲੀ ਗੁਰਦੁਆਰਾ ਕਮੇਟੀ ਤੋਂ ਗੁਰੂ ਸਾਹਿਬ ਨੇ ਤੁੱਠ ਕੇ ਲਈ ਹੈ।

Related posts

ਮਿਡਲ-ਈਸਟ ਤਣਾਅ : ਭਾਰਤੀਆਂ ਨੂੰ FRRO ਨਾਲ ਸੰਪਰਕ ਕਰਨ ਦੀ ਸਲਾਹ !

ਭਾਰਤ-ਇਜ਼ਰਾਈਲ ਆਰਥਿਕ ਅਤੇ ਆਪਸੀ ਸਹਿਯੋਗ ਨੂੰ ਨਵੀਂ ਦਿਸ਼ਾ ਦੇਣ ਲਈ ਸਹਿਮਤ

ਟੀ-20 ਵਿਸ਼ਵ ਕੱਪ 2026 : ਭਾਰਤ ਦੀ ਜ਼ਿੰਬਾਬਵੇ ‘ਤੇ ਸ਼ਾਨਦਾਰ ਜਿੱਤ