ਪ੍ਰਸਿੱਧ ਭਾਰਤੀ ਮੂਲ ਦੇ ਏਆਈ ਖੋਜਕਰਤਾ ਅਮਰ ਸੁਬਰਾਮਨੀਅਮ ਟੈਕ ਕੰਪਨੀ ਐਪਲ ਦੇ ਵਿੱਚ ਏਆਈ ਦੇ ਉਪ-ਪ੍ਰਧਾਨ ਦੀ ਭੂਮਿਕਾ ਨਿਭਾਉਣਗੇ। ਸੁਬਰਾਮਨੀਅਮ ਐਪਲ ਫਾਊਂਡੇਸ਼ਨ ਮਾਡਲ, ਐਮਐਲ ਰਿਸਰਚ, ਏਆਈ ਸੁਰੱਖਿਆ ਅਤੇ ਮੁਲਾਂਕਣ ਵਰਗੇ ਕੰਪਨੀ ਦੇ ਅੰਦਰ ਮੁੱਖ-ਖੇਤਰਾਂ ਦੀ ਅਗਵਾਈ ਕਰਨਗੇ। ਅਮਰ ਸੁਬਰਾਮਨੀਅਮ ਪਹਿਲਾਂ ਮਾਈਕ੍ਰੋਸਾਫਟ ਵਿੱਚ ਏਆਈ ਦੇ ਕਾਰਪੋਰੇਟ ਉਪ-ਪ੍ਰਧਾਨ ਵਜੋਂ ਸੇਵਾ ਨਿਭਾਈ। ਮਾਈਕ੍ਰੋਸਾਫਟ ਤੋਂ ਪਹਿਲਾਂ ਉਸਨੇ ਗੂਗਲ ਵਿੱਚ 16 ਸਾਲ ਕੰਮ ਕੀਤਾ ਜਿੱਥੇ ਉਸਨੇ ਗੂਗਲ ਜੈਮਿਨੀ ਅਸਿਸਟੈਂਟ ਲਈ ਇੰਜੀਨੀਅਰਿੰਗ ਮੁਖੀ ਦਾ ਅਹੁਦਾ ਸੰਭਾਲਿਆ। ਐਪਲ ਦਾ ਕਹਿਣਾ ਹੈ ਕਿ ਸੁਬਰਾਮਨੀਅਮ ਦਾ ਏਆਈ ਅਤੇ ਐਮਐਲ ਖੋਜ ਵਿੱਚ ਡੂੰਘਾ ਤਜਰਬਾ ਅਤੇ ਉਸ ਖੋਜ ਨੂੰ ਉਤਪਾਦਾਂ ਅਤੇ ਵਿਸ਼ੇਸ਼ਤਾਵਾਂ ਵਿੱਚ ਜੋੜਨਾ ਐਪਲ ਦੀ ਮੌਜੂਦਾ ਨਵੀਨਤਾ ਅਤੇ ਭਵਿੱਖ ਦੀਆਂ ਐਪਲ ਇੰਟੈਲੀਜੈਂਸ ਵਿਸ਼ੇਸ਼ਤਾਵਾਂ ਲਈ ਮਹੱਤਵਪੂਰਨ ਹੋਵੇਗਾ।
ਐਪਲ ਦੇ ਅਨੁਸਾਰ ਕੰਪਨੀ ਦੇ ਮਸ਼ੀਨ ਲਰਨਿੰਗ ਅਤੇ ਏਆਈ ਰਣਨੀਤੀ ਦੇ ਸੀਨੀਅਰ ਉਪ-ਪ੍ਰਧਾਨ ਜੌਨ ਗਿਆਨੰਦਰੀਆ ਸੇਵਾਮੁਕਤ ਹੋ ਰਹੇ ਹਨ ਅਤੇ ਉਹ ਹੁਣ 2026 ਵਿੱਚ ਆਪਣੀ ਸੇਵਾਮੁਕਤੀ ਤੱਕ ਕੰਪਨੀ ਦੇ ਸਲਾਹਕਾਰ ਵਜੋਂ ਸੇਵਾ ਨਿਭਾਉਣਗੇ।