ਅਮੇਠੀ ਤੋਂ ਕਾਂਗਰਸ ਉਮੀਦਵਾਰ ਨੇ ਸਮਿ੍ਰਤੀ ਇਰਾਨੀ ਨੂੰ ਇੱਕ ਲੱਖ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਪਛਾੜਿਆ

ਅਮੇਠੀ – ਲੋਕ ਸਭਾ ਚੋਣਾਂ ’ਚ ਉੱਤਰ ਪ੍ਰਦੇਸ਼ ਦੀਆਂ ਅਹਿਮ ਸੀਟਾਂ ’ਤੇ ਬਾਜ਼ੀ ਪਲਟਦੀ ਨਜ਼ਰ ਆ ਰਹੀ ਹੈ। ਅਮੇਠੀ ਅਤੇ ਸੁਲਤਾਨਪੁਰ ਲੋਕ ਸਭਾ ਸੀਟਾਂ ’ਤੇ ਭਾਜਪਾ ਪਿੱਛੇ ਚੱਲ ਰਹੀ ਹੈ। ਭਾਜਪਾ ਦੇ 2 ਸੀਨੀਅਰ ਨੇਤਾ ਸਮਿ੍ਰਤੀ ਇਰਾਨੀ ਅਤੇ ਮੇਨਕਾ ਗਾਂਧੀ ਕਾਫ਼ੀ ਪਿੱਛੇ ਚੱਲ ਰਹੀਆਂ ਹਨ।
ਅਮੇਠੀ ਤੋਂ ਸਮਿ੍ਰਤੀ ਇਰਾਨੀ ਚੋਣ ਮੈਦਾਨ ’ਚ ਹਨ। ਉਨ੍ਹਾਂ ਤੋਂ ਇਲਾਵਾ ਇੰਡੀਆ ਗਠਜੋੜ ਤੋਂ ਕਾਂਗਰਸ ਉਮੀਦਵਾਰ ਕਿਸ਼ੋਰੀ ਲਾਲ ਸ਼ਰਮਾ ਹਨ। ਬਸਪਾ ਤੋਂ ਨੰਨ੍ਹੇ ਸਿੰਘ ਚੌਹਾਨ ਹਨ। ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਜਾਰੀ ਹੈ। ਰੁਝਾਨਾਂ ’ਚ ਕਾਂਗਰਸ ਦੇ ਕਿਸ਼ੋਰੀ ਲਾਲ ਸ਼ਰਮਾ 3,55,678 ਵੋਟਾਂ ਨਾਲ ਅੱਗੇ ਚੱਲ ਰਹੇ ਹਨ ਅਤੇ ਸਮਿ੍ਰਤੀ ਇਰਾਨੀ 2,53,851 ਵੋਟਾਂ ਨਾਲ ਪਿੱਛੇ ਚੱਲ ਰਹੀ ਹੈ, ਉੱਥੇ ਹੀ ਸੁਲਤਾਨਪੁਰ ਤੋਂ ਸਮਾਜਵਾਦੀ ਪਾਰਟੀ ਦੇ ਰਾਮਬਹੁਲ ਨਿਸ਼ਾਦ 2,72,975 ਵੋਟਾਂ ਨਾਲ ਅੱਗੇ ਚੱਲ ਰਹੇ ਹਨ ਅਤੇ ਮੇਨਕਾ ਗਾਂਧੀ 2,50,618 ਵੋਟਾਂ ਨਾਲ ਪਿੱਛੇ ਚੱਲ ਰਹੀ ਹੈ।

Related posts

ਭਾਰਤ ਅਤੇ ਕੈਨੇਡਾ ਵਲੋਂ 2030 ਤੱਕ 50 ਬਿਲੀਅਨ ਡਾਲਰ ਦੇ ਵਪਾਰ ਦਾ ਟੀਚਾ

ਯਾਤਰੀ ਪਰੇਸ਼ਾਨ : ਹਵਾਈ ਖੇਤਰ ਬੰਦ ਹੋਣ ਨਾਲ ਮਿਡਲ-ਈਸਟ ਬਾਕੀ ਦੁਨੀਆਂ ਨਾਲੋਂ ਕੱਟਿਆ ਗਿਆ

ਅਸੀਂ ਸੁਰੱਖਿਅਤ ਹਾਂ ਤੇ ਹਾਲਾਤ ਠੀਕ ਹੋਣ ਦੀ ਉਡੀਕ ਕਰ ਰਹੇ ਹਾਂ – ਪੀਵੀ ਸਿੰਧੂ