ਅੱਜ ਰਾਤ ਤੋਂ ਈਰਾਨ ਵਲੋਂ ਅਮਰੀਕਨ ਟੈਕ ਕੰਪਨੀਆਂ ‘ਤੇ ਹਮਲਿਆਂ ਦੀ ਚਿਤਾਵਨੀ

ਅਮਰੀਕਨ ਟੈਕ ਕੰਪਨੀਆਂ।

ਮੱਧ-ਪੂਰਬ ਵਿੱਚ ਚੱਲ ਰਿਹਾ ਤਣਾਅ ਹੁਣ ਫੌਜੀ ਠਿਕਾਣਿਆਂ ਤੱਕ ਸੀਮਤ ਨਹੀਂ ਰਿਹਾ। ਇਸ ਟਕਰਾਅ ਦਾ ਦਾਇਰਾ ਤਕਨਾਲੋਜੀ ਅਤੇ ਉਦਯੋਗਿਕ ਖੇਤਰਾਂ ਤੱਕ ਫੈਲਦਾ ਜਾਪਦਾ ਹੈ। ਈਰਾਨ ਦੇ ਇੱਕ ਨਵੇਂ ਐਲਾਨ ਨੇ ਗੂਗਲ ਅਤੇ ਮਾਈਕ੍ਰੋਸਾਫਟ ਵਰਗੀਆਂ ਕੰਪਨੀਆਂ ਨੂੰ ਵੀ ਚਿੰਤਾਵਾਂ ਵਿੱਚ ਡੋਬ ਦਿੱਤਾ ਹੈ।

ਈਰਾਨ ਦੀ ਤਸਨੀਮ ਨਿਊਜ਼ ਏਜੰਸੀ ਦੇ ਹਵਾਲੇ ਨਾਲ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਨੇ ਅਮਰੀਕੀ ਤਕਨੀਕੀ ਕੰਪਨੀਆਂ ਨੂੰ ਸਿੱਧੀ ਚੇਤਾਵਨੀ ਜਾਰੀ ਕੀਤੀ ਹੈ ਕਿ, “ਇਨ੍ਹਾਂ ਕੰਪਨੀਆਂ ਦੇ ਖੇਤਰੀ ਕਾਰਜਾਂ ‘ਤੇ ਹਮਲਾ ਕੀਤਾ ਜਾ ਸਕਦਾ ਹੈ। ਇਹ ਕਦਮ ਉਸਦੇ ਖੇਤਰ ‘ਤੇ ਹਮਲਿਆਂ ਦੇ ਜਵਾਬ ਵਿੱਚ ਚੁੱਕਿਆ ਜਾ ਰਿਹਾ ਹੈ। ਇਹ ਜਵਾਬ ਹੁਣ ਫੌਜੀ ਠਿਕਾਣਿਆਂ ਤੱਕ ਸੀਮਤ ਨਹੀਂ ਰਹੇਗਾ, ਸਗੋਂ ਉਨ੍ਹਾਂ ਸੰਸਥਾਵਾਂ ਤੱਕ ਵੀ ਫੈਲੇਗਾ ਜਿਨ੍ਹਾਂ ਨੂੰ ਈਰਾਨ ਸਮੁੱਚੇ ਟਕਰਾਅ ਦਾ ਹਿੱਸਾ ਮੰਨਦਾ ਹੈ। ਇਨ੍ਹਾਂ ਕੰਪਨੀਆਂ ਨੂੰ ਈਰਾਨ ਵਿੱਚ ਹਰ ਅੱਤਵਾਦੀ ਹਮਲੇ ਦੇ ਬਦਲੇ ਵਿੱਚ ਆਪਣੀਆਂ ਇਕਾਈਆਂ ਦੇ ਵਿਨਾਸ਼ ਦੀ ਉਮੀਦ ਕਰਨੀ ਚਾਹੀਦੀ ਹੈ। ਇਸਨੇ ਹਮਲਿਆਂ ਲਈ ਇੱਕ ਸਮਾਂ-ਸੀਮਾ ਵੀ ਨਿਰਧਾਰਤ ਕੀਤੀ ਹੈ ਇਹ ਲੜੀ 1 ਅਪ੍ਰੈਲ ਨੂੰ ਸ਼ੁਰੂ ਹੋਵੇਗੀ ਅਤੇ ਤਹਿਰਾਨ ਦੇ ਸਮੇਂ ਅਨੁਸਾਰ ਰਾਤ 8 ਵਜੇ ਸ਼ੁਰੂ ਹੋ ਸਕਦੀ ਹੈ।”

ਈਰਾਨ ਦੇ ਰੈਵੋਲਿਊਸ਼ਨਰੀ ਗਾਰਡ ਕੋਰ ਨੇ 18 ਅਮਰੀਕੀ ਕੰਪਨੀਆਂ ਦੀ ਸੂਚੀ ਜਾਰੀ ਕੀਤੀ ਹੈ, ਜਿਸ ਵਿੱਚ ਸੰਭਾਵੀ ਹਮਲਿਆਂ ਦੀ ਚੇਤਾਵਨੀ ਦਿੱਤੀ ਗਈ ਹੈ। ਅਮਰੀਕਨ ਟੈਲਨੋਲੋਜੀ ਕੰਪਨੀਆਂ ਹਮਲਿਆਂ ਵਿੱਚ ਵਰਤੇ ਗਏ ਸਿਸਟਮਾਂ ਦੇ ਡਿਜ਼ਾਈਨ ਅਤੇ ਨਿਗਰਾਨੀ ਵਿੱਚ ਭੂਮਿਕਾ ਨਿਭਾਅ ਰਹੀਆਂ ਹਨ ਅਤੇ ਹੁਣ ਤੋਂ, ਇਹ ਸੰਸਥਾਵਾਂ ਸਾਡੇ ਨਿਸ਼ਾਨੇ ‘ਤੇ ਰਹਿਣਗੀਆਂ। ਨਤੀਜੇ ਵਜੋਂ, ਵੱਡੇ ਕਾਰਪੋਰੇਟ ਸਥਾਨ ਵੀ ਕਮਜ਼ੋਰ ਦਿਖਾਈ ਦਿੰਦੇ ਹਨ। ਸਰਕਾਰੀ ਮੀਡੀਆ ਰਿਪੋਰਟਾਂ ਦੇ ਅਨੁਸਾਰ, ਆਈਆਰਜੀਸੀ ਨੇ ਸੰਭਾਵੀ ਨਿਸ਼ਾਨੇ ਵਜੋਂ ਪਛਾਣੀਆਂ ਗਈਆਂ 18 ਪ੍ਰਮੁੱਖ ਕੰਪਨੀਆਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿੱਚ ਮਾਈਕ੍ਰੋਸਾਫਟ, ਗੂਗਲ, ​​ਐਪਲ, ਇੰਟੇਲ ਅਤੇ ਟੇਸਲਾ ਸ਼ਾਮਲ ਹਨ।

Related posts

ਆਰਟੇਮਿਸ II ਮਿਸ਼ਨ : ਅੱਜ ਅੱਧੀ ਸਦੀ ਬਾਅਦ ਮਨੁੱਖ ਫਿਰ ਚੰਦ ਉਪਰ ਜਾਣਗੇ

ਟਰੰਪ ਦੇ ਦਸਤਖ਼ਤ ਹੁਣ ਅਮਰੀਕਾ ਦੀ ਕਰੰਸੀ ‘ਤੇ ਵੀ ਦਿਖਾਈ ਦੇਣਗੇ

ਭਾਰਤ ਅਤੇ ਰੂਸ ਵਲੋਂ ਦੁਵੱਲੇ, ਖੇਤਰੀ ਅਤੇ ਗਲੋਬਲ ਮੁੱਦਿਆਂ ਦੀ ਸਮੀਖਿਆ