ਆਈਐੱਸ ਅੱਤਵਾਦੀਆਂ ਨੇ ਹਮਲਾ ਕਰ ਕੇ 11 ਇਰਾਕੀ ਫ਼ੌਜੀਆਂ ਨੂੰ ਮਾਰ ਦਿੱਤਾ

ਬਗ਼ਦਾਦ – ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈਐੱਸ) ਦੇ ਬੰਦੂਕਧਾਰੀਆਂ ਨੇ ਸ਼ੁੱਕਰਵਾਰ ਤੜਕੇ ਬਗ਼ਦਾਦ ਦੇ ਉੱਤਰੀ ਇਲਾਕੇ ’ਚ ਇਰਾਕੀ ਫ਼ੌਜ ਦੀਆਂ ਬੈਰਕਾਂ ’ਤੇ ਹਮਲਾ ਕਰਕੇ 11 ਫ਼ੌਜੀਆਂ ਨੂੰ ਮਾਰ ਦਿੱਤਾ। ਹਮਲੇ ਦੇ ਸਮੇਂ ਇਰਾਕੀ ਫ਼ੌਜੀ ਸੌਂ ਰਹੇ ਸਨ।

ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਆਈਐੱਸ ਅੱਤਵਾਦੀਆਂ ਨੇ ਦਿਆਲਾ ਸੂਬੇ ਦੇ ਅਲ-ਅਜੀਮ ਜ਼ਿਲ੍ਹੇ ’ਚ ਇਕ ਖੁੱਲ੍ਹੇ ਇਲਾਕੇ ’ਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਹਮਲੇ ਦੇ ਹਾਲਾਤ ਹਾਲੇ ਸਪੱਸ਼ਟ ਨਹੀਂ ਹੋਏ ਹਨ, ਪਰ ਦੋ ਅਧਿਕਾਰੀਆਂ ਨੇ ਦੱਸਿਆ ਕਿ ਆਈਐੱਸ ਅੱਤਵਾਦੀ ਸਥਾਨਕ ਸਮੇਂ ਮੁਤਾਬਕ ਤੜਕੇ ਤਿੰਨ ਵਜੇ ਬੈਰਕਾਂ ’ਚ ਵੜ ਆਏ ਅਤੇ ਉਨ੍ਹਾਂ ਫ਼ੌਜੀਆਂ ਨੂੰ ਮਾਰ ਦਿੱਤਾ। ਇਰਾਕੀ ਫ਼ੌਜ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਹਮਲੇ ’ਚ ਜਿਨ੍ਹਾਂ ਲੋਕਾਂ ਦੀ ਮੌਤ ਹੋਈ ਹੈ, ਉਨ੍ਹਾਂ ’ਚ ਲੈਫਟੀਨੈਂਟ ਪੱਧਰ ਦਾ ਇਕ ਅਧਿਕਾਰੀ ਵੀ ਸ਼ਾਮਲ ਹੈ। ਇਸ ਤੋਂ ਇਲਾਵਾ 10 ਫ਼ੌਜੀ ਮਾਰੇ ਗਏ ਹਨ।

ਰਾਜਧਾਨੀ ਬਗ਼ਦਾਦ ਤੋਂ 120 ਕਿਲੋਮੀਟਰ ਦੂਰ ਹੋਈ ਇਹ ਘਟਨਾ ਹਾਲ ਦੇ ਮਹੀਨਿਆਂ ਵਿਚ ਇਰਾਕੀ ਫ਼ੌਜੀਆਂ ’ਤੇ ਸਭ ਤੋਂ ਘਾਤਕ ਹਮਲਾ ਹੈ। ਇਹ ਘਟਨਾ ਅਜਿਹੇ ਸਮੇਂ ’ਚ ਹੋਈ ਹੈ, ਜਦੋਂ ਗੁਆਂਢੀ ਦੇਸ਼ ਸੀਰੀਆ ’ਚ ਇਕ ਜੇਲ੍ਹ ਤੋਂ ਬਾਹਰ ਵੀਰਵਾਰ ਦੇਰ ਰਾਤ ਤੋਂ ਹੀ ਆਈਐੱਸ ਅੱਤਵਾਦੀਆਂ ਨਾਲ ਸਥਾਨਕ ਬਲਾਂ ਦਾ ਸੰਘਰਸ਼ ਜਾਰੀ ਹੈ।

Related posts

ਭਾਰਤ-ਅਮਰੀਕਾ ਗਲੋਬਲ ਡਰੱਗ ਨੈੱਟਵਰਕਾਂ ਵਿਰੁੱਧ ਕਾਰਵਾਈ ਲਈ ਵਚਨਬੱਧ

2026 ਵਿੱਚ ਡੁਬਈ ਆ ਰਹੇ ਸਭ ਤੋਂ ਰੋਮਾਂਚਕ ਨਵੇਂ ਹੋਟਲ !

ਜਦੋਂ, ਜਹਾਜ਼ ਵਿੱਚ ਫੈਲੀ ਬਦਬੂ ਨੇ ਏਅਰਲਾਈਨ ਨੂੰ ਵਖ਼ਤ ਪਾਈ ਰੱਖਿਆ !