ਆਪਣੇ ਹੀ ਦੇਸ਼ ’ਚ ਘਿਰੇ ਟਰੂਡੋ ਜ਼ਿਆਦਾਤਰ ਕੈਨੇਡੀਅਨਾਂ ਦਾ ਮੰਨਣਾ ਟਰੂਡੋ ਨੂੰ 2024 ’ਚ ਅਸਤੀਫ਼ਾ ਦੇਣਾ ਚਾਹੀਦੈ

ਟੋਰਾਂਟੋ – ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ‘’ਚ ਭਾਰਤ ’ਤੇ ਦੋਸ਼ ਲਗਾਉਣ ਵਾਲੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਆਪਣੇ ਦੇਸ਼ ਦੇ ਲੋਕ ਹੀ ਉਸ ਦੇ ਹੱਕ ‘’ਚ ਨਹੀਂ ਹਨ। ਇਹ ਗੱਲ ਇਕ ਸਰਵੇ ‘’ਚ ਸਾਹਮਣੇ ਆਈ ਹੈ। ਸਰਵੇਖਣ ਮੁਤਾਬਕ ਦੋ ਤਿਹਾਈ ਕੈਨੇਡੀਅਨ ਵੋਟਰ ਚਾਹੁੰਦੇ ਹਨ ਕਿ ਜਸਟਿਨ ਟਰੂਡੋ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦੇਣ। ਕੈਨੇਡਾ ਦੇ ਵੱਡੇ ਮੀਡੀਆ ਨੈੱਟਵਰਕ ਨਿਊਜ਼ ਲਈ ਵਿਸ਼ੇਸ਼ ਤੌਰ ‘’ਤੇ ਕੀਤੇ ਗਏ ਨਵੇਂ ਪੋਲ ਸਰਵੇ ਦੇ ਅਨੁਸਾਰ, ਬਹੁਗਿਣਤੀ ਕੈਨੇਡੀਅਨ ਲਗਪਗ 69 ਫੀਸਦੀ ਕੈਨੇਡੀਅਨ ਮਹਿਸੂਸ ਕਰਦੇ ਹਨ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ 2024 ‘’ਚ ਅਸਤੀਫਾ ਦੇ ਦੇਣਾ ਚਾਹੀਦਾ ਹੈ। ਲਗਪਗ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਨਹੀਂ ਹੈ ਕਿ ਪ੍ਰਧਾਨ ਮੰਤਰੀ ਲਿਬਰਲ ਪਾਰਟੀ ਦੇ ਮੁਖੀ ਵਜੋਂ ਆਪਣੀ ਭੂਮਿਕਾ ਨੂੰ ਤਿਆਗ ਦੇਣਗੇ। ਗਲੋਬਲ ਦੀ ਅਬੀਗੈਲ ਬਿਮਨ ਨੇ ਸੰਖਿਆਵਾਂ ਬਾਰੇ ਰਿਪੋਰਟ ਕੀਤੀ। ਯਾਦ ਰਹੇ ਕਿ ਲਿਬਰਲ ਦੀ ਘੱਟ ਗਿਣਤੀ ਸਰਕਾਰ ਐੱਨਡੀਪੀ ਪਾਰਟੀ ਦੀ ਸਪੋਰਟ ਨਾਲ ਚੱਲਦੀ ਹੈ । ਚੋਣਾਂ ਲਈ ਅਗਲੇ ਸਾਲ 2025 ਵਿਚ ਟਰਮ ਪੂਰੀ ਹੋਣੀ ਹੈ ।ਇਹ ਵੀ ਚਰਚਾ ਕੀਤੀ ਜਾ ਰਹੀ ਹੈ ਕਿ ਕੀ ਜਸਟਿਨ ਟਰੂਡੋ ਦਾ ਅਹੁਦੇ ਤੋਂ ਅਸਤੀਫ਼ਾ ਉਨ੍ਹਾਂ ਦੀ ਲਿਬਰਲ ਪਾਰਟੀ ਲਈ ਲਾਹੇਵੰਦ ਸਾਬਤ ਹੋ ਸਕਦਾ ਹੈ। ਇੱਕ ਤਾਜ਼ਾ ਸਰਵੇਖਣ ਵਿੱਚ ਲਿਬਰਲ ਪਾਰਟੀ ਚੋਣਾਂ ਦੇ ਮਾਮਲੇ ਵਿੱਚ ਕੰਜ਼ਰਵੇਟਿਵ ਪਾਰਟੀ ਤੋਂ ਪਛੜਦੀ ਨਜ਼ਰ ਆ ਰਹੀ ਹੈ। ਇਸ ਸਥਿਤੀ ਨੇ ਲਿਬਰਲ ਪਾਰਟੀ ਨੂੰ ਵੀ ਚਿੰਤਾ ਵਿੱਚ ਪਾ ਦਿੱਤਾ ਹੈ।

Related posts

ਈਰਾਨ-ਅਮਰੀਕਾ ਦੀ ਜੇਨੇਵਾ ‘ਚ ਦੂਜੇ ਦੌਰ ਦੀ ਗੱਲਬਾਤ ਬੇ-ਸਿੱਟਾ ਰਹੀ !

ਡੁਬਈ ਵਿੱਚ ਦੁਨੀਆਂ ਦੀ ਪਹਿਲੀ ‘ਗੋਲਡ ਸਟ੍ਰੀਟ’ ਸ਼ੁਰੂ ਹੋਵੇਗੀ !

ਸਪੇਸ ਐਕਸ ਯੋਜਨਾ : ਚੰਦ ਅਤੇ ਮੰਗਲ ਗ੍ਰਹਿਆਂ ਉਪਰ ਕਿਹੋ ਜਿਹੇ ਹੋਣਗੇ ਸ਼ਹਿਰ ?