ਕੋਲੋਰਾਡੋ ਤੋਂ ਚੋਣ ਨਹੀਂ ਲੜ ਸਕਣਗੇ ਟਰੰਪ ਸੰਸਦ ਹਿੰਸਾ ਲਈ ਦੱਸਿਆ ਜ਼ਿੰਮੇਵਾਰ, ਹੁਣ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਜਾਣਗੇ

ਵਾਸ਼ਿੰਗਟਨ – ਅਮਰੀਕਾ ਦੇ ਕੋਲੋਰਾਡੋ ਦੀ ਸੁਪਰੀਮ ਕੋਰਟ ਨੇ ਦੇਸ਼ ਦੇ ਸਾਬਕਾ ਰਾਸ਼ਟਰਪਤੀ ਟਰੰਪ ਨੂੰ ਝਟਕਾ ਦਿੱਤਾ ਹੈ। ਕੋਲੋਰਾਡੋ ਨੇ ਟਰੰਪ ਨੂੰ ਮਾਰਚ ਦੇ ਰਾਸ਼ਟਰਪਤੀ ਚੋਣ ਪ੍ਰਾਇਮਰੀ ਬੈਲਟ ‘’ਤੇ ਚੋਣ ਲੜਨ ਤੋਂ ਅਯੋਗ ਕਰਾਰ ਦੇ ਦਿੱਤਾ ਹੈ। ਦੱਸਣਯੋਗ ਹੈ ਕਿ 2021 ‘’ਚ ਟਰੰਪ ਸਮਰਥਕਾਂ ਨੇ ਵਾਸ਼ਿੰਗਟਨ ਕੈਪੀਟਲ ਦੀ ਇਮਾਰਤ ‘’ਤੇ ਹਮਲਾ ਕੀਤਾ ਸੀ। ਇਸ ਲਈ ਅਦਾਲਤ ਨੇ ਟਰੰਪ ਨੂੰ ਅਯੋਗ ਠਹਿਰਾਉਂਦੇ ਹੋਏ ਇਹ ਫ਼ੈਸਲਾ ਦਿੱਤਾ। ਸਿਟੀਜ਼ਨਜ਼ ਫਾਰ ਰਿਸਪਾਂਸੀਬਿਲਟੀ ਐਂਡ ਐਥਿਕਸ ਗਰੁੱਪ ਨੇ ਟਰੰਪ ਨੂੰ ਅਯੋਗ ਠਹਿਰਾਉਣ ਲਈ ਪਟੀਸ਼ਨ ਵੀ ਦਾਇਰ ਕੀਤੀ ਹੈ।ਕੋਲੋਰਾਡੋ ਰਾਜ ਦੀ ਇੱਕ ਅਦਾਲਤ ਨੇ ਘੋਸ਼ਣਾ ਕੀਤੀ ਹੈ ਕਿ ਇਹ ਅਸਥਾਈ ਤੌਰ ‘’ਤੇ ਫ਼ੈਸਲੇ ਨੂੰ ਮੁਅੱਤਲ ਕਰ ਰਹੀ ਹੈ। ਜਿਸ ਨਾਲ ਟਰੰਪ ਨੂੰ ਅਪੀਲ ਕਰਨ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਅਯੋਗਤਾ ਦਾ ਫ਼ੈਸਲਾ ਸਿਰਫ 5 ਮਾਰਚ ਨੂੰ ਹੋਣ ਵਾਲੀ ਪ੍ਰਾਇਮਰੀ ਬੈਲਟ ‘’ਤੇ ਲਾਗੂ ਹੋਵੇਗਾ। ਟਰੰਪ ਦੇ ਦਫਤਰ ਨੇ ਕਿਹਾ ਕਿ ਉਹ ਅਯੋਗਤਾ ਦੇ ਫ਼ੈਸਲੇ ‘’ਤੇ ਅਦਾਲਤ ਵਿੱਚ ਅਪੀਲ ਕਰੇਗਾ ਅਤੇ ਅਦਾਲਤ ਨੇ 4 ਜਨਵਰੀ ਤੱਕ ਅਪੀਲ ਕਰਨ ਦੀ ਮਨਜ਼ੂਰੀ ਦੇ ਦਿੱਤੀ। ਅਮਰੀਕੀ ਸੰਵਿਧਾਨ ਵਿੱਚ ਇੱਕ ਵਿਵਸਥਾ ਹੈ ਕਿ ਦੇਸ਼ ਵਿੱਚ ਦੇਸ਼ ਧ੍ਰੋਹ ਦੀਆਂ ਕਾਰਵਾਈਆਂ ਕਰਨ ਵਾਲੇ ਸੰਵਿਧਾਨਕ ਅਹੁਦੇ ‘’ਤੇ ਨਹੀਂ ਰਹਿ ਸਕਦੇ ਹਨ। ਕੋਲੋਰਾਡੋ ਦੀ ਅਦਾਲਤ ਨੇ ਇਸ ਵਿਵਸਥਾ ਦੇ ਆਧਾਰ ‘’ਤੇ ਟਰੰਪ ਨੂੰ ਅਯੋਗ ਕਰਾਰ ਦਿੱਤਾ ਸੀ। ਟਰੰਪ ਕੋਲੋਰਾਡੋ ਅਦਾਲਤ ਦੇ ਫ਼ੈਸਲੇ ਖ਼ਿਲਾਫ਼ ਅਮਰੀਕੀ ਸੁਪਰੀਮ ਕੋਰਟ ‘’ਚ ਵੀ ਅਪੀਲ ਕਰਨਗੇ।

Related posts

ਅਮਰੀਕਾ ਦੇ ਸਹਿਯੋਗ ਤੋਂ ਬਿਨਾਂ ਇਜ਼ਰਾਈਲ ਦਾ ਬਚਾਅ ਬੇਹੱਦ ਮੁਸ਼ਕਲ ਹੋ ਜਾਂਦਾ – ਟਰੰਪ

ਅਮਰੀਕਾ-ਈਰਾਨ ਸਮਝੌਤੇ ਤੋਂ ਬਾਅਦ 34 ਭਾਰਤੀ ਜਹਾਜ਼ ਹੋਰਮੁਜ਼ ਜਲਡਮਰੂ ਤੋਂ ਰਵਾਨਾ ਹੋਣਗੇ

ਯੋਰਪ ਵਿੱਚ ਹੋਵੇਗਾ ਅਮਰੀਕਾ ਅਤੇ ਈਰਾਨ ਵਿਚਕਾਰ ਸਮਝੌਤਾ !