ਆਯੁਰਵੇਦ ਦਾ ਗਿਆਨ: ਪਾਚਨ ਸ਼ਕਤੀ !

ਸਹੀ ਤਰੀਕੇ ਨਾਲ ਸਾਹ ਲੈਣਾ ਸਾਡੇ ਸਰੀਰ ਅਤੇ ਮਨ-ਸਥਿਤੀ 'ਤੇ ਸਿੱਧਾ ਅਸਰ ਪਾਉਂਦਾ ਹੈ।

ਲੇਖਕ: ਅਸ਼ਵਨੀ ਗੁਰੂਜੀ, ਧਿਆਨ ਫਾਊਂਡੇਸ਼ਨ।

ਪਿਛਲੇ ਅੰਕ ਵਿੱਚ ਅਸੀਂ ਸਰੀਰ ਵਿੱਚ ਸੰਤੁਲਨ ਬਣਾਈ ਰੱਖਣ ਵਾਲੇ ਤਿੰਨ ਤੱਤਾਂ ਵਿੱਚੋਂ ਇੱਕ, ਵਾਤ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ਸੀ। ਇਸ ਲੇਖ ਵਿੱਚ ਅਸੀਂ ਪਿੱਤ ਬਾਰੇ ਚਰਚਾ ਕਰਾਂਗੇ, ਜੋ ਕਿ ਸਰੀਰ ਵਿੱਚ ਪਾਚਨ ਜਾਂ ਮੈਟਾਬੌਲਿਜ਼ਮ ਲਈ ਜ਼ਿੰਮੇਵਾਰ ਤੱਤ ਹੈ। ਇਸ ਸੰਦਰਭ ਵਿੱਚ ਪਿੱਤ ਨੂੰ ਗਰਮੀ ਜਾਂ ਅੱਗ ਵੀ ਕਿਹਾ ਜਾਂਦਾ ਹੈ।Blurb: ਪਿੱਤ ਸ਼ਰੀਰ ਵਿੱਚ 40 ਕਿਸਮ ਦੀਆਂ ਬਿਮਾਰੀਆਂ ਪੈਦਾ ਕਰਦਾ ਹੈ, ਪਰ ਜਦੋਂ ਇਹ ਦੂਜੇ ਦੋਸ਼ਾਂ ਨਾਲ ਮਿਲ ਜਾਂਦਾ ਹੈ ਤਾਂ ਹੋਰ ਵੀ ਕਈ ਬਿਮਾਰੀਆਂ ਪੈਦਾ ਹੁੰਦੀਆਂ ਹਨ।

ਕੀ ਤੁਸੀਂ ਪਿੱਤ ਪ੍ਰਕ੍ਰਿਤੀ ਵਾਲੇ ਹੋ?
ਪਿੱਤ ਪ੍ਰਕ੍ਰਿਤੀ ਵਾਲਾ ਵਿਅਕਤੀ ਆਮ ਤੌਰ ‘ਤੇ ਤੇਜ਼ ਦਿਮਾਗ ਵਾਲਾ, ਚੁਸਤ, ਗੁੱਸੇ ਵਾਲਾ ਤੇ ਝਗੜਾਲੂ ਹੁੰਦਾ ਹੈ। ਉਸਨੂੰ ਜ਼ਿਆਦਾ ਪਸੀਨਾ ਆਉਂਦਾ ਹੈ ਅਤੇ ਵਾਲ ਸਮੇਂ ਤੋਂ ਪਹਿਲਾਂ ਸਫੈਦ ਹੋ ਜਾਂਦੇ ਹਨ। ਚਮਕਦਾਰ ਚਿਹਰਾ ਹੁੰਦਾ ਹੈ। ਉਸਦੀ ਪਾਚਨ ਸ਼ਕਤੀ ਅਤੇ ਮੈਟਾਬੌਲਿਜ਼ਮ ਵਧੀਆ ਹੁੰਦਾ ਹੈ, ਇਸ ਲਈ ਭੁੱਖ ਚੰਗੀ ਲਗਦੀ ਹੈ। ਉਹ ਮਿੱਠੇ, ਠੰਢੇ ਭੋਜਨ ਅਤੇ ਚੀਜ਼ਾਂ ਪਸੰਦ ਕਰਦਾ ਹੈ। ਅੱਗ ਜਾਂ ਰੋਸ਼ਨੀ ਅਤੇ ਲਾਲ ਰੰਗ ਵਾਲੇ ਸੁਪਨੇ ਵੱਧ ਵੇਖਦਾ ਹੈ।
ਪਿੱਤ 40 ਕਿਸਮ ਦੀਆਂ ਬਿਮਾਰੀਆਂ ਦਾ ਕਾਰਣ ਬਣ ਸਕਦਾ ਹੈ, ਪਰ ਜਦੋਂ ਇਹ ਵਾਤ ਅਤੇ ਕਫ਼ ਨਾਲ ਮਿਲਦਾ ਹੈ ਤਾਂ ਹੋਰ ਵੀ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਹੋ ਜਾਂਦੀਆਂ ਹਨ।
ਸੁਭਾਵਿਕ ਤੌਰ ‘ਤੇ, ਪਿੱਤ ਤੇਜ਼ ਹੁੰਦਾ ਹੈ, ਇਸ ਲਈ ਪਿੱਤ ਦੁਆਰਾ ਪੈਦਾ ਹੋਏ ਅਸੰਤੁਲਨ ਸੁਭਾਅ ਵਿੱਚ ਤਿੱਖੇ ਅਤੇ ਤੇਜ਼ ਹੁੰਦੇ ਹਨ।
ਜਿਹੜੇ ਖਾਣ ਪੀਣ ਦੀਆਂ ਚੀਜ਼ਾਂ ਤੀਖੀਆਂ, ਗਰਮ, ਖੱਟੀਆਂ ਜਾਂ ਨਮਕੀਨ ਹੁੰਦੀਆਂ ਹਨ, ਉਹ ਪਿੱਤ ਨੂੰ ਵਧਾਉਂਦੀਆਂ ਹਨ। ਜਿਹੜੀਆਂ ਚੀਜ਼ਾਂ ਕੱਸੇ ਸਵਾਦ ਵਾਲੀਆਂ ਹੁੰਦੀਆਂ ਹਨ, ਉਹ ਪਿੱਤ ਨੂੰ ਠੰਡਾ ਕਰਦੀਆਂ ਹਨ। ਪਿੱਤ ਦੀ ਮੁੱਖ ਭੂਮਿਕਾ ਨਜ਼ਰ, ਪਾਚਨ, ਭੁੱਖ, ਤਰਲਤਾ ਤੇ ਸ਼ਰੀਰ ਦੀ ਚਮਕ ਨੂੰ ਬਣਾਈ ਰੱਖਣ ‘ਚ ਹੁੰਦੀ ਹੈ।
ਜਦ ਪਿੱਤ ਸ਼ਰੀਰ ਵਿੱਚ ਇਕ ਹਿੱਸੇ ਤੋਂ ਦੂਜੇ ਹਿੱਸੇ ਵੱਲ ਜਾਂਦਾ ਹੈ, ਤਾਂ ਇਹਨਾਂ ਕਿਰਿਆਵਾਂ ਰਾਹੀਂ ਆਪਣੀ ਮੌਜੂਦਗੀ ਦਰਸਾਂਦਾ ਹੈ – ਜਲਣ, ਗਰਮੀ, ਪੀੜ, ਪਸੀਨਾ ਆਉਣਾ, ਖੁਜਲੀ, ਰਿਸਾਵ, ਲਾਲ ਹੋਣਾ ਅਤੇ ਇਸਦੀ ਅੰਦਰੂਨੀ ਗੰਧ, ਰੰਗ ਅਤੇ ਸਵਾਦ ਨੂੰ ਦਰਸਾਉਣਾ।
ਇਹਨਾਂ ਲੱਛਣਾਂ ਰਾਹੀਂ ਹੀ ਸਮਰਥ ਆਯੁਰਵੇਦਕ ਚਿਕਿਤਸਕ ਪਿੱਤ ਨਾਲ ਜੁੜੀਆਂ ਬਿਮਾਰੀਆਂ ਦੀ ਪਛਾਣ ਕਰਦਾ ਹੈ।
ਪਿੱਤ ਭੋਜਨ ਨੂੰ ਸ਼ਰੀਰ ਦੇ ਉਤਕਾਂ ਵਿੱਚ ਬਦਲਣ ਵਾਲਾ ਮੁੱਖ ਤੱਤ ਹੈ। ਹੋਰ ਸਹਾਇਕ ਤੱਤ ਹਨ – ਵਾਤ, ਭੋਜਨ ਵਿੱਚ ਤਰਲਤਾ ਤੇ ਚਿਕਣਾਪਨ, ਹਜ਼ਮ ਕਰਨ ਦਾ ਸਮਾਂ ਅਤੇ ਸਹੀ ਢੰਗ ਨਾਲ ਖਾਣਾ।
ਵਾਤ ਖਾਣੇ ਨੂੰ ਪਿੱਤ ਦੇ ਥਾਂ ਤੇ ਲੈ ਜਾਂਦਾ ਹੈ, ਤਰਲਤਾ ਖਾਣੇ ਨੂੰ ਨਰਮ ਕਰਦੀ ਹੈ, ਚਿਕਣਾਪਨ ਖਾਣੇ ਨੂੰ ਗੀਲਾ ਕਰਦਾ ਹੈ, ਅਤੇ ਸਮਾਂ ਹਜ਼ਮ ਦੀ ਪ੍ਰਕਿਰਿਆ ਨੂੰ ਪੱਕਾ ਕਰਦਾ ਹੈ – ਜਿਸਨੂੰ ਪਾਚਕ ਪਿੱਤ ਜਾਂ ਪਾਚਕ ਅਗਨੀ ਕਿਹਾ ਜਾਂਦਾ ਹੈ।
ਭੋਜਨ ਹਜ਼ਮ ਹੋਣ ਦੇ ਬਾਅਦ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ – ਪ੍ਰਸਾਦ ਭਾਗ (ਜਿਸ ਵਿੱਚ ਪੋਸ਼ਕ ਤੱਤ ਹੁੰਦੇ ਹਨ), ਜੋ ਕਿ ਸ਼ਰੀਰ ਦੁਆਰਾ ਅਪਣਾਇਆ ਜਾਂਦਾ ਹੈ, ਅਤੇ ਮਲ ਭਾਗ, ਜੋ ਕਿ ਬਾਹਰ ਕੱਢ ਦਿੱਤਾ ਜਾਂਦਾ ਹੈ।
ਮੌਸਮਾਂ ਵਿੱਚ ਗਰਮੀਆਂ ਅਤੇ ਦਿਨ ਦੇ ਸਮਿਆਂ ਵਿੱਚ ਦੁਪਹਿਰ ਦਾ ਸਮਾਂ ਪਿੱਤ ਤੋਂ ਪ੍ਰਭਾਵਿਤ ਹੁੰਦਾ ਹੈ। ਇਸ ਲਈ ਗਰਮੀਆਂ ਵਿੱਚ ਦਿਨ ਦੇ ਸਮੇਂ ਸੌਣਾ ਲਾਭਕਾਰੀ ਮੰਨਿਆ ਜਾਂਦਾ ਹੈ, ਕਿਉਂਕਿ ਸੌਣ ਨਾਲ ਕਫ਼ ਵਧਦਾ ਹੈ ਜੋ ਪਿੱਤ ਨੂੰ ਸੰਤੁਲਿਤ ਕਰਦਾ ਹੈ।
ਪਿੱਤ ਪ੍ਰਕ੍ਰਿਤੀ ਵਾਲੇ ਵਿਅਕਤੀ ਨੂੰ ਗਰਮ, ਮਸਾਲੇਦਾਰ ਭੋਜਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਅਜਿਹੇ ਖੁਰਾਕਾਂ ਦਾ ਸੇਵਨ ਕਰਨਾ ਚਾਹੀਦਾ ਹੈ ਜੋ ਠੰਡੀਆਂ, ਮਿੱਠੀਆਂ ਅਤੇ ਘੱਟ ਮਸਾਲੇਦਾਰ ਹੋਣ। ਚਾਹ, ਕੌਫੀ ਅਤੇ ਹੋਰ ਗਰਮ ਪਦਾਰਥਾਂ ਦੀ ਵੱਧ ਖਪਤ ਤੋਂ ਬਚਣਾ ਚਾਹੀਦਾ ਹੈ। ਕਿਉਂਕਿ ਇਨ੍ਹਾਂ ਵਿਅਕਤੀਆਂ ਦੀ ਹਜ਼ਮ ਕਰਨ ਦੀ ਅੱਗ ਬਹੁਤ ਤੇਜ਼ ਹੁੰਦੀ ਹੈ, ਇਸ ਲਈ ਥੋੜ੍ਹੇ-ਥੋੜ੍ਹੇ ਸਮੇਂ ਦੇ ਅੰਤਰਾਲਾਂ ‘ਤੇ ਹਲਕਾ ਭੋਜਨ ਲਾਭਦਾਇਕ ਹੁੰਦਾ ਹੈ।
ਵਧੇਰੇ ਜਾਣਕਾਰੀ ਲਈ www.dhyanfoundation.com ‘ਤੇ ਜਾਓ।

Related posts

‘ਰੌਸ਼ਨੀ ਜਿੱਤੇਗੀ’ ਪੂਰੇ ਆਸਟ੍ਰੇਲੀਆ ‘ਚ ਸੋਗ ਦਿਵਸ 22 ਜਨਵਰੀ ਨੂੰ ਹੋਵੇਗਾ

Sussan Ley Extends Thai Pongal 2026 Greetings to Tamil Community

ਵਿਕਟੋਰੀਅਨ ਅੱਗ ਪੀੜਤਾਂ ਲਈ ਹੋਰ ਫੰਡ, ‘ਲੁੱਕ ਓਵਰ ਦ ਫਾਰਮ ਗੇਟ’ ਦੀ ਵੀ ਸ਼ੁਰੂਆਤ !