ਆਯੁਸ਼ਮਾਨ ਖੁਰਾਨਾ ਤੇ ਦੂਆ ਲੀਪਾ ਨਿਊਯਾਰਕ ’ਚ ਟਾਈਮ 100 ਗਾਲਾ ਸਮਾਗਮ ’ਚ ਸ਼ਿਰਕਤ ਕਰਨਗੇ

ਮੁੰਬਈ – ਬਾਲੀਵੁੱਡ ਸਟਾਰ ਤੇ ਯੂਥ ਆਈਕਨ ਆਯੁਸ਼ਮਾਨ ਖੁਰਾਨਾ ਨਿਊਯਾਰਕ ’ਚ ਵੱਕਾਰੀ ਟਾਈਮ 100 ਗਾਲਾ ਸਮਾਗਮ ’ਚ ਸ਼ਿਰਕਤ ਕਰਨਗੇ, ਜਿਸ ’ਚ ਵੱਕਾਰੀ ਟਾਈਮ ਮੈਗਜ਼ੀਨ ਦੁਨੀਆ ਦੇ ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਦਾ ਸਨਮਾਨ ਕਰਦਾ ਹੈ। ਆਯੁਸ਼ਮਾਨ ਨੂੰ ਟਾਈਮ ਮੈਗਜ਼ੀਨ ਦੁਆਰਾ ਦੋ ਵਾਰ ਵੱਕਾਰੀ ਟਾਈਮ 100 ਇਮਪੈਕਟ ਐਵਾਰਡ-2023 ਤੇ ਟਾਈਮ 100 ਨਾਲ ਸਨਮਾਨਤ ਕੀਤਾ ਗਿਆ ਹੈ, ਜਿਸ ’ਚ ਉਸ ਨੂੰ 2020 ’ਚ ਦੁਨੀਆ ਦੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ’ਚ ਚੁਣਿਆ ਗਿਆ ਸੀ। ਆਯੁਸ਼ਮਾਨ ਨੂੰ ਇਸ ਵੱਡੇ ਸਮਾਗਮ ਲਈ ਟਾਈਮ ਦੁਆਰਾ ਸੱਦਾ ਦਿੱਤਾ ਗਿਆ ਹੈ। ਆਯੁਸ਼ਮਾਨ ਖੁਰਾਨਾ ਪਿਛਲੇ ਸਾਲ ਟਾਈਮ 100 ਇਮਪੈਕਟ ਐਵਾਰਡ ਲਈ ਚੁਣੇ ਜਾਣ ਵਾਲੇ ਇਕਲੌਤੇ ਭਾਰਤੀ ਸਨ। ਆਯੁਸ਼ਮਾਨ ਦੁਨੀਆ ਦੀ ਸਭ ਤੋਂ ਵੱਡੀ ਪੌਪ ਸਟਾਰ ਦੂਆ ਲੀਪਾ ਨਾਲ ਟਾਈਮ ਗਾਲਾ ’ਚ ਨਜ਼ਰ ਆਉਣਗੇ। ਇਸ ਸਮਾਗਮ ’ਚ ਸੋਫੀਆ ਕੋਪੋਲਾ ਫਿਲਮ ਨਿਰਦੇਸ਼ਕ ਅਤੇ ਸਕ੍ਰਿਪਟ ਲੇਖਕ ਇਲੀਅਟ ਪੇਜ ਅਦਾਕਾਰ ਤੇ ਫਿਲਮ ਨਿਰਮਾਤਾ ਕਾਇਲੀ ਮਿਨੋਗ, ਗਾਇਕ-ਗੀਤਕਾਰ ਤੇ ਅਭਿਨੇਤਰੀ ਮਾਰਕ ਕਿਊਬਨ, ਕਾਰੋਬਾਰੀ ਮੈਕਸ ਵਰਗੀਆਂ ਉੱਘੀਆਂ ਸ਼ਖਸੀਅਤਾਂ ਦੇ ਵੀ ਸ਼ਾਮਲ ਹੋਣ ਦੀ ਉਮੀਦ ਹੈ।

Related posts

ਦਿੱਲੀ ਹਾਈ ਕੋਰਟ ਨੇ ਬਾਲੀਵੁੱਡ ਅਦਾਕਾਰਾ ਰਿਚਾ ਚੱਢਾ ਨੂੰ ਫਟਕਾਰ ਲਗਾਈ

ਡੁਬਈ ਬਾਲੀਵੁੱਡ ਅਤੇ ਕਾਰੋਬਾਰੀ ਹਸਤੀਆਂ ਲਈ ਮਨਭਾਉਂਦੀ ਥਾਂ ਕਿਉਂ ਹੈ ?

ਆਪਣੀ ਗੋਦ ਲਈ ਭੈਣ ਨੂੰ ਸਕੀ ਭੈਣ ਨਾਲੋਂ ਵੱਧ ਪਿਆਰ ਕਰਦਾ ਸਲਮਾਨ ਖਾਨ !