ਆਰਥਿਕ ਸੰਕਟ ਨਾਲ ਜੂਝ ਰਹੇ ਸ੍ਰੀਲੰਕਾ ’ਚ ਅਨੁਮਾਨ ਲਗਾਉਣ ਪੁੱਜੀ ਆਈਐੱਮਐੱਫ ਦੀ ਟੀਮ

ਕੋਲੰਬੋ – ਆਰਥਿਕ ਤੰਗੀ ਨਾਲ ਜੂਝ ਰਹੇ ਸ੍ਰੀਲੰਕਾ ’ਚ ਕੌਮਾਂਤਰੀ ਕਰੰਸੀ ਫੰਡ (ਆਈਐੱਮਐੱਫ) ਦਾ ਵਫ਼ਦ ਬੇਲਆਊਟ ਪ੍ਰੋਗਰਾਮ ’ਤੇ ਚਰਚਾ ਲਈ ਸੋਮਵਾਰ ਨੂੰ ਕੋਲੰਬੋ ਪਹੁੰਚ ਗਿਆ। ਦੇਸ਼ ਵਿਦੇਸ਼ੀ ਕਰੰਸੀ ਦੀ ਕਮੀ ਕਾਰਨ ੲੀਂਧਨ ਦਰਾਮਦ ਨਹੀਂ ਕਰ ਪਾ ਰਿਹਾ ਇਸ ਕਾਰਨ ਉਹ ਈਂਧਨ ਸੰਕਟ ਦਾ ਸਾਹਮਣਾ ਕਰ ਰਿਹਾ ਹੈ।

ਆਪਣੇ ਆਰਥਿਕ ਕੁਪ੍ਰਬੰਧਨ ਕੇ ਗ਼ਲਤ ਨੀਤੀਆਂ ਕਾਰਨ ਇਸ ਸਮੇਂ ਸ੍ਰੀਲੰਕਾ ਇਤਿਹਾਸ ਦੇ ਸਭ ਤੋਂ ਖ਼ਰਾਬ ਦੌਰ ਤੋਂ ਲੰਘ ਰਿਹਾ ਹੈ। ਇਸ ’ਚ ਕੋਰੋਨਾ ਮਹਾਮਾਰੀ ਦਾ ਵੀ ਹੱਥ ਰਿਹਾ, ਜਿਸ ਨਾਲ ਉਸ ਦਾ ਸੈਰ ਸਪਾਟਾ ਕਾਰੋਬਾਰ ਤਬਾਹ ਹੋ ਗਿਆ ਤੇ ਉਸ ਨੂੰ ਵਿਦੇਸ਼ੀ ਕਰੰਸੀ ਦੀ ਕਮੀ ਦਾ ਸਾਹਮਣਾ ਕਰਨ ਪੈ ਰਿਹਾ ਹੈ। ਸੰਯੁਕਤ ਰਾਸ਼ਟਰ ਨੇ ਵਧਦੀ ਮਹਿੰਗਾਈ ਦੌਰਾਨ ਅਨਾਜ, ਦਵਾਈਆਂ, ੲੀਂਧਨ ਤੇ ਹੋਰ ਜ਼ਰੂਰੀ ਚੀਜ਼ਾਂ ਦੀ ਕਮੀ ਬਾਰੇ ਚਿਤਾਵਨੀ ਦਿੱਤੀ ਹੈ। ਆਈਐੱਮਐੱਫ ਨੇ ਐਤਵਾਰ ਨੂੰ ਕਿਹਾ ਕਿ ਉਸ ਦੀ ਟੀਮ ਸ੍ਰੀਲੰਕਾ ’ਚ 30 ਜੂਨ ਤਕ ਰਹੇਗੀ ਤੇ 17ਵੇਂ ਰੈਸਕਿਊ ਪ੍ਰੋਗਰਾਮ ਬਾਰੇ ਚਰਚਾ ਕ ਕੇ ਸਥਿਤੀ ਦਾ ਅਨੁਮਾਨ ਲਗਾਏਗੀ। ਉੱਥੇ ਹੀ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਨੇ ਉਮੀਦ ਪ੍ਰਗਟਾਈ ਕਿ ਆਈਐੱਮਐੱਫ ਪ੍ਰੋਗਰਾਮ ਨਾਲ ਵਿਸ਼ਵ ਬੈਂਕ, ਏਸ਼ੀਆ ਵਿਕਾਸ ਬੈਂਕ ਆਦਿ ਵਰਗੇ ਵਿੱਤੀ ਪ੍ਰੋਗਰਾਮਾਂ ਨਾਲ ਉਸ ਦਾ ਸਬੰਧ ਵਧੇਗਾ ਤੇ ਉਸ ਦੀਆਂ ਆਰਥਿਕ ਸਮੱਸਿਆਵਾਂ ਦਾ ਹੱਲ ਛੇਤੀ ਹੋਵੇਗਾ।

Related posts

ਫਰਾਂਸ ‘ਚ ਮਰੀਜ਼ ਦਾ ਇਲਾਜ਼ ਰੋਕਣ ਦੀ ਕੋਸ਼ਿਸ਼ ਕਰਨ ਵਾਲਾ ਹਸਪਤਾਲ ਦੋਸ਼ੀ ਕਰਾਰ

ਅਮਰੀਕਾ ਵਲੋਂ ਭਾਰਤ-ਫਰਾਂਸ ਸੋਲਰ ਗੱਠਜੋੜ ਸਮੇਤ 66 ਅੰਤਰਰਾਸ਼ਟਰੀ ਸੰਗਠਨਾਂ ਤੋਂ ਕੀਤੀ ਤੌਬਾ

ਬਰਤਾਨੀਆਂ ‘ਚ ਗੈਰਕਾਨੂੰਨੀ ਪ੍ਰਵਾਸੀਆਂ ‘ਤੇ ਸਖਤੀ : ਮੋਬਾਇਲ ਫੋਨ ਜ਼ਬਤ ਕੀਤਾ ਜਾ ਸਕਦਾ