ਆਲੀਆ ਭੱਟ ਨੇ ਰਾਹਾ ਨੂੰ ਆਪਣਾ ਗੀਤ ਦਿਖਾਇਆ 10

ਨਵੀਂ ਦਿੱਲੀ – ਬੌਲੀਵੁੱਡ ਅਦਾਕਾਰਾ ਆਲੀਆ ਭੱਟ ਆਪਣੀ ਆਉਣ ਵਾਲੀ ਫਿਲਮ ‘ਜਿਗਰਾ’ ਦੀ ਪ੍ਰਮੋਸ਼ਨ ਵਿਚ ਰੁੱਝੀ ਹੋਈ ਹੈ, ਉਸ ਨੇ ਆਪਣੀ ਫਿਲਮ ਲਈ ਅੱਜ ਦਿੱਲੀ ਵਿਚ ਪ੍ਰਚਾਰ ਕੀਤਾ। ਇਹ ਫਿਲਮ 11 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਇਸ ਮੌਕੇ ਪੱਤਰਕਾਰ ਨੇ ਆਲੀਆ ਨੂੰ ਸਵਾਲ ਕੀਤਾ ਕਿ ਉਹ ਆਪਣੀ ਲੜਕੀ ਰਾਹਾ ਨੂੰ ਪਹਿਲੀ ਫਿਲਮ ਕਿਹੜੀ ਦਿਖਾਏਗੀ ਤਾਂ ਆਲੀਆ ਨੇ ਕਿਹਾ ਕਿ ਇਹ ਫੈਸਲਾ ਕਰਨਾ ਮਹੱਤਵਪੂਰਨ ਹੈ ਪਰ ਇਸ ਬਾਰੇ ਉਸ ਨੇ ਹਾਲੇ ਤੈਅ ਨਹੀਂ ਕੀਤਾ ਪਰ ਇਕ ਦਿਨ ਪਹਿਲਾਂ ਹੀ ਉਸ ਦੀ ਲੜਕੀ ਨੇ ਉਸ (ਆਲੀਆ) ਦਾ ਪਹਿਲਾ ਗੀਤ ‘ਰਾਧਾ ਤੇਰੀ ਚੁਨਰੀ’ ਦੇਖਿਆ ਸੀ। ਆਲੀਆ ਨੇ ਕਿਹਾ, ‘ਰਾਹਾ ਹਾਲੇ ਦੋ ਸਾਲ ਦੀ ਹੈ ਤੇ ਉਸ ਨੂੰ ਗੀਤਾਂ ਦਾ ਥੋੜ੍ਹਾ ਥੋੜ੍ਹਾ ਹਿੱਸਾ ਦਿਖਾ ਰਹੀ ਹਾਂ, ਰਾਹਾ ਨੇ ਸਭ ਤੋਂ ਪਹਿਲਾਂ ਫਿਲਮ ‘ਬ੍ਰਹਮਾਸਤਰ’ ਦਾ ਗੀਤ ‘ਕੇਸਰੀਆ’ ਦੇਖਿਆ ਸੀ। ਜ਼ਿਕਰਯੋਗ ਹੈ ਕਿ ਰਾਹਾ ਦਾ ਜਨਮ ਨਵੰਬਰ 2022 ਵਿੱਚ ਹੋਇਆ ਸੀ।

Related posts

ਡੁਬਈ ਬਾਲੀਵੁੱਡ ਅਤੇ ਕਾਰੋਬਾਰੀ ਹਸਤੀਆਂ ਲਈ ਮਨਭਾਉਂਦੀ ਥਾਂ ਕਿਉਂ ਹੈ ?

ਆਪਣੀ ਗੋਦ ਲਈ ਭੈਣ ਨੂੰ ਸਕੀ ਭੈਣ ਨਾਲੋਂ ਵੱਧ ਪਿਆਰ ਕਰਦਾ ਸਲਮਾਨ ਖਾਨ !

ਬਾਲੀਵੁੱਡ ਹੀਰੋਇਨ ਕੈਟਰੀਨਾ ਦੀ ਸੁੰਦਰਤਾ ਅਤੇ ਬਿਜ਼ਨਸ ਵੋਮੈਨ ਵਜੋਂ ਸਫ਼ਲਤਾ ਦਾ ਰਾਜ਼ !