ਆਸਟ੍ਰੇਲੀਆ ‘ਚ ਅੱਜ 68,092 ਨਵੇਂ ਕੇਸ ਤੇ 30 ਮੌਤਾਂ

ਮੈਲਬੌਰਨ – ਆਸਟ੍ਰੇਲੀਆ ਦੇ ਵਿੱਚ ਅੱਜ ਕੋਵਿਡ-19 ਦੇ 68,092 ਨਵੇਂ ਕੇਸ ਆਏ ਹਨ ਜਦਕਿ ਵਾਇਰਸ ਦੇ ਨਾਲ ਅੱਜ 30 ਹੋਰ ਲੋਕਾਂ ਦੀ ਜਾਨ ਚਲੀ ਗਈ ਹੈ। ਮਹਾਂਮਾਰੀ ਦੇ ਸ਼ੁਰੂ ਹੋਣ ਤੋਂ ਲੈਕੇ ਅੱਜ ਤੱਕ ਕੋਵਿਡ-19 ਨੇ 2,698 ਲੋਕਾਂ ਦੀ ਜਾਨ ਲੈ ਲਈ ਹੈ।

ਨਿਊ ਸਾਊਥ ਵੇਲਜ਼ ਦੇ ਵਿੱਚ ਅੱਜ 29,504 ਨਵੇਂ ਸਥਾਨਕ ਕੋਵਿਡ-19 ਕੇਸ ਆਏ ਹਨ ਜਦਕਿ ਵਾਇਰਸ ਦੇ ਨਾਲ ਅੱਜ 17 ਹੋਰ ਮੌਤਾਂ ਹੋ ਗਈਆਂ ਹਨ। ਇਸ ਵੇਲੇ ਵਾਇਰਸ ਦੇ ਨਾਲ 2,776 ਲੋਕ ਹਸਪਤਾਲ ਵਿੱਚ ਭਰਤੀ ਹਨ ਜਿਨ੍ਹਾਂ ਵਿੱਚੋਂ 203 ਇੰਟੈਂਸਿਵ ਕੇਅਰ ਵਿੱਚ ਅਤੇ 61 ਵੈਂਟੀਲੇਟਰ ’ਤੇ ਹਨ।

ਵਿਕਟੋਰੀਆ ਦੇ ਵਿੱਚ ਅੱਜ 22,429 ਨਵੇਂ ਸਥਾਨਕ ਕੋਵਿਡ-19 ਕੇਸ ਆਏ ਹਨ ਜਦਕਿ ਵਾਇਰਸ ਦੇ ਨਾਲ ਅੱਜ 6 ਹੋਰ ਮੌਤਾਂ ਹੋ ਗਈਆਂ ਹਨ। ਇਸ ਵੇਲੇ ਵਾਇਰਸ ਦੇ ਨਾਲ 1,229 ਲੋਕ ਹਸਪਤਾਲ ਵਿੱਚ ਭਰਤੀ ਹਨ ਜਿਨ੍ਹਾਂ ਵਿੱਚੋਂ 129 ਇੰਟੈਂਸਿਵ ਕੇਅਰ ਵਿੱਚ ਹਨ ਅਤੇ 38 ਵੈਂਟੀਲੇਟਰ ’ਤੇ ਹਨ।

ਕੁਈਨਜ਼ਲੈਂਡ ਦੇ ਵਿੱਚ ਅੱਜ 15,122 ਨਵੇਂ ਸਥਾਨਕ ਕੋਵਿਡ-19 ਕੇਸ ਆਏ ਹਨ ਜਦਕਿ ਵਾਇਰਸ ਦੇ ਨਾਲ ਅੱਜ 7 ਹੋਰ ਮੌਤਾਂ ਹੋ ਗਈਆਂ ਹਨ। ਇਸ ਵੇਲੇ ਵਾਇਰਸ ਦੇ ਨਾਲ 702 ਲੋਕ ਹਸਪਤਾਲ ਵਿੱਚ ਭਰਤੀ ਹਨ ਜਿਨ੍ਹਾਂ ਵਿੱਚੋਂ 47 ਇੰਟੈਂਸਿਵ ਕੇਅਰ ਵਿੱਚ ਅਤੇ 15 ਵੈਂਟੀਲੇਟਰ ’ਤੇ ਹਨ।

ਤਸਮਾਨੀਆ ਦੇ ਵਿੱਚ ਅੱਜ 1,037 ਨਵੇਂ ਸਥਾਨਕ ਕੋਵਿਡ-19 ਕੇਸ ਆਏ ਹਨ। ਇਸ ਵੇਲੇ ਵਾਇਰਸ ਦੇ ਨਾਲ 21 ਲੋਕ ਹਸਪਤਾਲ ਵਿੱਚ ਭਰਤੀ ਹਨ ਅਤੇ 1ਵੈਂਟੀਲੇਟਰ ’ਤੇ ਹੈ।

Related posts

Funding Boost For Local Libraries Across Victoria

Dr Ziad Nehme Becomes First Paramedic to Receive National Health Minister’s Research Award

REFRIGERATED TRANSPORT BUSINESS FOR SALE