ਆਸਟ੍ਰੇਲੀਆ ਦੌਰੇ ਲਈ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਐਲਾਨ, ਜਾਣੋ ਕਿਸ ਨੂੰ ਮਿਲਿਆ ਮੌਕਾ

ਮੁੰਬਈ- ਆਸਟ੍ਰੇਲੀਆ ਖਿਲਾਫ ਬਿ੍ਰਸਬੇਨ ‘ਚ 5 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਲਈ ਐਲਾਨੀ ਗਈ 16 ਮੈਂਬਰੀ ਭਾਰਤੀ ਮਹਿਲਾ ਟੀਮ ‘ਚ ਰਿਚਾ ਘੋਸ਼ ਦੀ ਵਾਪਸੀ ਹੋ ਗਈ ਹੈ, ਜਦਕਿ ਸ਼ੈਫਾਲੀ ਵਰਮਾ ਨੂੰ ਬਾਹਰ ਰੱਖਿਆ ਗਿਆ ਹੈ। ਸ਼ੇਫਾਲੀ ਵਰਮਾ ਤੋਂ ਇਲਾਵਾ ਚੋਣਕਾਰਾਂ ਨੇ ਨਿਊਜ਼ੀਲੈਂਡ ਵਿਰੁੱਧ ਸੱਟ ਕਾਰਨ ਭਾਰਤੀ ਟੀਮ ਤੋਂ ਬਾਹਰ ਰਹੀ ਆਸ਼ਾ ਸ਼ੋਭਨਾ, ਪੂਜਾ ਵਸਤਰਕਾਰ, ਸ਼੍ਰੇਅੰਕਾ ਪਾਟਿਲ, ਦਿਆਲਨ ਹੇਮਲਤਾ, ਸਯਾਲੀ ਸਤਘਰੇ ਅਤੇ ਉਮਾ ਛੇਤਰੀ ਨੂੰ ਵੀ ਬਾਹਰ ਕਰ ਦਿੱਤਾ ਹੈ।ਨਿਊਜ਼ੀਲੈਂਡ ਸੀਰੀਜ਼ ‘ਚ ਡੈਬਿਊ ਕਰਨ ਵਾਲੀ ਸਾਇਮਾ ਠਾਕੋਰ ਅਤੇ ਤੇਜਲ ਹਸਬਨਿਸ ਨੇ ਭਾਰਤੀ ਟੀਮ ‘ਚ ਆਪਣੀ ਜਗ੍ਹਾ ਬਰਕਰਾਰ ਰੱਖੀ ਹੈ। ਬੱਲੇਬਾਜ਼ ਪਿ੍ਰਆ ਪੂਨੀਆ ਅਤੇ ਹਰਲੀਨ ਦਿਓਲ ਨੂੰ ਬੁਲਾਇਆ ਗਿਆ ਹੈ ਜਦਕਿ ਆਫ ਸਪਿਨਰ ਮਿੰਨੂ ਮਨੀ ਅਤੇ ਤੀਤਾਸ ਸਾਧੂ ਨੂੰ ਵੀ 16 ਮੈਂਬਰੀ ਟੀਮ ਵਿੱਚ ਚੁਣਿਆ ਗਿਆ ਹੈ। ਸੀਰੀਜ਼ ਦਾ ਪਹਿਲਾ ਮੈਚ 5 ਦਸੰਬਰ ਨੂੰ ਅਤੇ ਦੂਜਾ 8 ਦਸੰਬਰ ਨੂੰ ਬਿ੍ਰਸਬੇਨ ‘ਚ ਖੇਡਿਆ ਜਾਵੇਗਾ। ਤੀਜਾ ਮੈਚ 11 ਦਸੰਬਰ ਨੂੰ ਪਰਥ ਵਿੱਚ ਹੋਵੇਗਾ।

Related posts

ਵਿਰਾਟ ਕੋਹਲੀ ਨੇ ਆਈਸੀਸੀ ਵਨਡੇ ਬੱਲੇਬਾਜ਼ੀ ਰੈਂਕਿੰਗ ਵਿੱਚ ਨੰਬਰ-1 ਸਥਾਨ ਹਾਸਲ ਕੀਤਾ

ਕਿਸੇ ਚਮਤਕਾਰ ਤੋਂ ਘੱਟ ਨਹੀਂ ਆਸਟ੍ਰੇਲੀਆ ਦੇ ਸਾਬਕਾ ਬੈਟਸਮੈਨ ਨੂੰ ਹਸਪਤਾਲ ਤੋਂ ਮਿਲੀ ਛੁੱਟੀ

ਟੀ-20 ਵਿਸ਼ਵ ਕੱਪ 2026 ਲਈ ਨਿਊਜ਼ੀਲੈਂਡ ਦੀ ਟੀਮ ਦਾ ਐਲਾਨ