ਸ਼ਾਰਜਾਹ- ਮਹਿਲਾ ਟੀ20 ਵਿਸ਼ਵ ਕੱਪ 2024 ਦਾ 5ਵਾਂ ਮੈਚ ਅੱਜ ਸ਼੍ਰੀਲੰਕਾ ਤੇ ਆਸਟ੍ਰੇਲੀਆ ਦਰਮਿਆਨ ਖੇਡਿਆ ਜਾ ਰਿਹਾ ਹੈ। ਮੈਚ ‘ਚ ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਸ਼੍ਰੀਲੰਕਾ ਨੇ 20 ਓਵਰਾਂ ‘ਚ 7 ਵਿਕਟਾਂ ਗੁਆ ਕੇ 93 ਦੌੜਾਂ ਬਣਾਈਆਂ ਤੇ ਆਸਟ੍ਰੇਲੀਆ ਨੂੰ ਜਿੱਤ ਲਈ 94 ਦੌੜਾਂ ਦਾ ਟੀਚਾ ਦਿੱਤਾ। ਸ਼੍ਰੀਲੰਕਾ ਲਈ ਨੀਲਾਕਸ਼ੀ ਡਿਸਿਲਵਾ ਨੇ 29 ਦੌੜਾਂ, ਹਰਸ਼ਿਤਾ ਸਮਰਵਿਕਰਮਾ ਨੇ 23 ਦੌੜਾਂ ਤੇ ਅਨੁਸ਼ਕਾ ਸੰਜੀਵਨੀ ਨੇ 16 ਦੌੜਾਂ ਦਾ ਯੋਗਦਾਨ ਦਿੱਤਾ। ਇਨ੍ਹਾਂ ਤੋਂ ਇਲਾਵਾ ਕੋਈ ਹੋਰ ਬੱਲੇਬਾਜ਼ ਟਿੱਕ ਨਾ ਖੇਡ ਸਕੀ। ਆਸਟ੍ਰੇਲੀਆ ਲਈ ਮੇਗਨ ਸ਼ੁੱਟ ਨੇ 3, ਐਸ਼ਲੇ ਗਾਰਡਨਰ 1, ਸੋਫੀ ਮੋਲੀਨੇਕਸ ਨੇ 2 ਤੇ ਜੋਰਜੀਆ ਵੇਅਰਹੈਮ ਨੇ 1 ਵਿਕਟਾਂ ਲਈਆਂ।