ਆਸਟ੍ਰੇਲੀਆ ਵੱਲੋਂ ਮਿਡਲ ਈਸਟ ਯਾਤਰਾ ਲਈ ਸਲਾਹ ‘ਚ ਰਾਹਤ ਪਰ !

ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਅਤੇ ਵਿਦੇਸ਼ ਮੰਤਰੀ ਪੈਨੀ ਵੋਂਗ।

ਆਸਟ੍ਰੇਲੀਆ ਸਰਕਾਰ ਨੇ ਮਿਡਲ ਈਸਟ ਦੇ ਕਈ ਦੇਸ਼ਾਂ ਲਈ ਆਪਣੀ ਯਾਤਰਾ ਸਲਾਹ (ਟਰੈਵਲ ਐਡਵਾਈਜ਼ਰੀ) ਵਿੱਚ ਕੁੱਝ ਰਾਹਤ ਤਾਂ ਦਿੱਤੀ ਹੈ, ਪਰ ਨਾਲ ਹੀ ਚੇਤਾਵਨੀ ਵੀ ਦਿੱਤੀ ਹੈ ਕਿ ਇਲਾਕੇ ਦੀ ਸੁਰੱਖਿਆ ਸਥਿਤੀ ਕਿਸੇ ਵੀ ਵੇਲੇ ਅਚਾਨਕ ਖਰਾਬ ਹੋ ਸਕਦੀ ਹੈ। ਇਹ ਅਪਡੇਟ ਉਸ ਸਮੇਂ ਆਈ ਹੈ ਜਦੋਂ ਅਮਰੀਕਾ ਅਤੇ ਈਰਾਨ ਵਿਚਕਾਰ ਅੱਜ ਸ਼ੁੱਕਰਵਾਰ 18 ਜੁਂ 2026 ਨੂੰ ਇਕ ਸ਼ਾਂਤੀ ਸਮਝੌਤਾ ਸਾਈਨ ਹੋਣ ਵਾਲਾ ਹੈ।

ਸਮਾਰਟ੍ਰੈਵਲਰ ਹੁਣ ਬਹਿਰੀਨ, ਇਸਰਾਈਲ, ਕੁਵੈਤ, ਕਤਰ ਅਤੇ ਯੂਨਾਈਟਡ ਅਰਬ ਅਮੀਰਾਤ ਲਈ “ਯਾਤਰਾ ਬਾਰੇ ਦੁਬਾਰਾ ਸੋਚੋ (ਲੇਵਲ 3)” ਦੀ ਸਲਾਹ ਦੇ ਰਿਹਾ ਹੈ। ਇਸ ਤੋਂ ਪਹਿਲਾਂ ਇਨ੍ਹਾਂ ਦੇਸ਼ਾਂ ਲਈ “ਯਾਤਰਾ ਨਾ ਕਰੋ (ਲੇਵਲ 4)” ਦੀ ਚੇਤਾਵਨੀ ਦਿੱਤੀ ਗਈ ਸੀ। ਹਾਲਾਂਕਿ, ਇਸਰਾਈਲ ਦੇ ਕੁੱਝ ਇਲਾਕਿਆਂ ਲਈ ਅਜੇ ਵੀ “ਯਾਤਰਾ ਨਾ ਕਰੋ” ਦੀ ਸਲਾਹ ਜਾਰੀ ਹੈ।

ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਪੈਨੀ ਵੋਂਗ ਅਤੇ ਸਹਾਇਕ ਵਿਦੇਸ਼ ਮੰਤਰੀ ਮੈਟ ਥਿਸਲਥਵੇਟ ਨੇ ਇਸ ਵਾਰੇ ਦੱਸਿਆ ਹੈ ਕਿ, “ਮਿਡਲ-ਈਸਟ ਦੇ ਤਾਜ਼ਾ ਹਾਲਾਤਾਂ ਦੀ ਸਮੀਖਿਆ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ, ਪਰ ਉਨ੍ਹਾਂ ਨੇ ਇਹ ਵੀ ਕਿਹਾ ਕਿ ਲੈਵਲ-3 ਚੇਤਾਵਨੀ ਦਾ ਹਾਲੇ ਵੀ ਉੱਚਾ ਪੱਧਰ ਹੈ। ਜੇ ਯਾਤਰਾ ਜ਼ਰੂਰੀ ਨਹੀਂ ਤਾਂ ਉਸਨੂੰ ਟਾਲ ਦਿੱਤਾ ਜਾਵੇ। ਜੇ ਕਿਸੇ ਨੂੰ ਇਨ੍ਹਾਂ ਦੇਸ਼ਾਂ ਰਾਹੀਂ ਟ੍ਰਾਂਜ਼ਿਟ ਕਰਨਾ ਪਏ ਤਾਂ ਸਮਾਂ ਘੱਟ ਤੋਂ ਘੱਟ ਰੱਖਿਆ ਜਾਵੇ ਅਤੇ ਗੈਰ-ਜ਼ਰੂਰੀ ਗਤੀਵਿਧੀਆਂ ਤੋਂ ਬਚਿਆ ਜਾਵੇ। ਜੇ ਕੋਈ ਵਿਅਕਤੀ ਇਨ੍ਹਾਂ ਦੇਸ਼ਾਂ ਵਿੱਚ ਮੌਜੂਦ ਹੈ ਤਾਂ ਉਸਨੂੰ ਸਾਵਧਾਨ ਰਹਿਣ ਅਤੇ ਸਥਾਨਕ ਹਦਾਇਤਾਂ ਦੀ ਪਾਲਣਾ ਜਰੂਰ ਕਰਨ। ਹਾਲਾਤ ਕਿਸੇ ਵੀ ਵੇਲੇ ਬਦਲ ਸਕਦੇ ਹਨ ਅਤੇ ਜੇ ਸੁਰੱਖਿਆ ਸਥਿਤੀ ਖਰਾਬ ਹੋਈ ਤਾਂ ਚੇਤਾਵਨੀ ਦਾ ਪੱਧਰ ਮੁੜ ਵਧਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਆਸਟ੍ਰੇਲੀਆ ਹਾਲੇ ਵੀ ਈਰਾਨ, ਇਰਾਕ, ਲੈਬਨਾਨ, ਫਲਸਤਿਨ, ਸੀਰੀਆ ਅਤੇ ਯਮਨ ਲਈ “ਯਾਤਰਾ ਨਾ ਕਰੋ” ਦੀ ਸਲਾਹ ਦੇ ਰਿਹਾ ਹੈ। ਜੋਰਡਨ, ਓਮਾਨ ਅਤੇ ਸਾਊਦੀ ਅਰਬ ਲਈ ਅਜੇ ਵੀ “ਯਾਤਰਾ ਬਾਰੇ ਦੁਬਾਰਾ ਸੋਚੋ” ਦੀ ਚੇਤਾਵਨੀ ਜਾਰੀ ਹੈ।

Related posts

ਵੈਸਟ ਮੈਲਬੌਰਨ ‘ਚ ਭਿਆਨਕ ਹਾਦਸਾ: ਦੋ ਸਾਲ ਦੀ ਬੱਚੀ ਦੀ ਮੌਤ ਤੇ ਕਈ ਜਖ਼ਮੀ

ਹੁਣ ਉਮਰ ਕੈਦ ਦੀ ਸਜ਼ਾ ਹੋ ਸਕਦੀ ਬੱਚਿਆਂ ਨੂੰ ਜੁਰਮਾਂ ਲਈ ਵਰਤਣ ਵਾਲਿਆਂ ਨੂੰ !

ਵਿਕਟੋਰੀਆ ਨੂੰ ਭਵਿੱਖ ਦੀ ਇੰਡਸਟਰੀ ਦੇ ਲਈ ਹੋਰ ਜਿਆਦਾ ਮੁਕਾਬਲਾ ਕਰਨਾ ਹੋਵੇਗਾ