ਵੈਸਟ ਮੈਲਬੌਰਨ ‘ਚ ਭਿਆਨਕ ਹਾਦਸਾ: ਦੋ ਸਾਲ ਦੀ ਬੱਚੀ ਦੀ ਮੌਤ ਤੇ ਕਈ ਜਖ਼ਮੀ

ਵਿਕਟੋਰੀਆ ਪੁਲਿਸ।

ਮੈਲਬੌਰਨ ਦੇ ਵਿੱਚ ਇਕ ਭਿਆਨਕ ਸੜਕ ਹਾਦਸੇ ਵਿੱਚ ਦੋ ਸਾਲ ਦੀ ਇਕ ਬੱਚੀ ਦੀ ਮੌਤ ਹੋ ਗਈ ਹੈ ਜਦਕਿ ਦੋ ਹੋਰ ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਹਨਾਂ ਦਾ ਇਲਾਜ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ।

ਇਹ ਹਾਦਸਾ ਡਾਇਨਨ ਰੋਡ ‘ਤੇ ਕਰੀਬ ਬੀਤੀ ਸ਼ਾਮ 4:30 ਵਜੇ ਵਾਪਰਿਆ ਜਿੱਥੇ ਚਾਰ ਗੱਡੀਆਂ ਆਪਸ ਵਿੱਚ ਟਕਰਾ ਗਈਆਂ। ਐਮਰਜੈਂਸੀ ਸੇਵਾਵਾਂ ਮੌਕੇ ‘ਤੇ ਪਹੁੰਚੀਆਂ ਅਤੇ ਇਕ ਗੱਡੀ ਵਿੱਚੋਂ ਬੱਚੀ ਨੂੰ ਮ੍ਰਿਤਕ ਪਾਇਆ ਗਿਆ। ਉਸੇ ਗੱਡੀ ਦਾ 30 ਸਾਲਾ ਡਰਾਈਵਰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਉਸ ਦੇ ਨਾਲ ਸਵਾਰ 30 ਸਾਲ ਦੀ ਔਰਤ ਅਤੇ ਦੋ ਬੱਚੇ (4 ਸਾਲ ਅਤੇ 11 ਮਹੀਨੇ ਦੇ) ਨੂੰ ਵੀ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਲਿਜਾਇਆ ਗਿਆ ਹੈ। ਹਾਦਸੇ ਵਿੱਚ ਹੋਰ ਦੋ ਗੱਡੀਆਂ ਦੇ ਡਰਾਈਵਰ ਵੀ ਜਖ਼ਮੀ ਹੋਏ ਹਨ, ਪਰ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਬਾਕੀ ਤਿੰਨ ਵੱਖ-ਵੱਖ ਗੱਡੀਆਂ ਵਿੱਚ 40 ਸਾਲ ਦਾ ਆਦਮੀ, 30 ਸਾਲ ਦੀ ਔਰਤ ਅਤੇ 62 ਸਾਲ ਦਾ ਆਦਮੀ ਸਵਾਰ ਸਨ।

ਇਸ ਹਾਦਸੇ ਵਾਰੇ ਵਿਕਟੋਰੀਆ ਪੁਲਿਸ ਦੇ ਮੇਜਰ ਕੋਲਿਜ਼ਨ ਇਨਵੈਸਟਿਗੇਸ਼ਨ ਯੂਨਿਟ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਡੈਸ਼ਕੈਮ ਫੁਟੇਜ ਜਾਂ ਹਾਦਸੇ ਬਾਰੇ ਜਾਣਕਾਰੀ ਮੌਜੂਦ ਤਾਂ ਉਹ ਅੱਗੇ ਆ ਕੇ ਇਸ ਦੀ ਜਾਂਚ ਵਿੱਚ ਸਹਾਇਤਾ ਕਰਨ। ਇਸ ਹਾਦਸੇ ਦਾ ਗਵਾਹ ਹੈ ਜਾਂ ਜਿਸ ਕੋਲ ਸੀਸੀਟੀਵੀ ਜਾਂ ਡੈਸ਼ਕੈਮ ਫੁਟੇਜ ਹੈ, ਉਹ ਕ੍ਰਾਈਮ ਸਟੌਪਰਜ਼ ਨਾਲ 1800 333 000 ‘ਤੇ ਸੰਪਰਕ ਕਰ ਸਕਦਾ ਹੈ ਜਾਂ ਔਨਲਾਈਨ ਜਾਣਕਾਰੀ ਦੇ ਸਕਦਾ ਹੈ।

Related posts

ਆਸਟ੍ਰੇਲੀਆ ਵੱਲੋਂ ਮਿਡਲ ਈਸਟ ਯਾਤਰਾ ਲਈ ਸਲਾਹ ‘ਚ ਰਾਹਤ ਪਰ !

ਹੁਣ ਉਮਰ ਕੈਦ ਦੀ ਸਜ਼ਾ ਹੋ ਸਕਦੀ ਬੱਚਿਆਂ ਨੂੰ ਜੁਰਮਾਂ ਲਈ ਵਰਤਣ ਵਾਲਿਆਂ ਨੂੰ !

ਵਿਕਟੋਰੀਆ ਨੂੰ ਭਵਿੱਖ ਦੀ ਇੰਡਸਟਰੀ ਦੇ ਲਈ ਹੋਰ ਜਿਆਦਾ ਮੁਕਾਬਲਾ ਕਰਨਾ ਹੋਵੇਗਾ