ਇਤਿਹਾਸਕ ਸੀਰੀਜ਼ ਜਿੱਤਣਾ ਚਾਹੇਗੀ ਟੀਮ ਇੰਡੀਆ

ਕੈਪਟਾਊਨ – ਭਾਰਤ ਵਿਰਾਟ ਕੋਹਲੀ ਦੀ ਕਪਤਾਨੀ ’ਚ ਦੱਖਣੀ ਅਫਰੀਕਾ ਖ਼ਿਲਾਫ਼ ਉਸ ਦੀ ਸਰਜ਼ਮੀਂ ’ਤੇ ਪਹਿਲੀ ਵਾਰ ਟੈਸਟ ਸੀਰੀਜ਼ ਜਿੱਤਣ ਉਤਰੇਗਾ। ਕੈਪਟਾਊਨ ’ਚ ਭਾਰਤ ਨੇ ਕਦੇ ਵੀ ਕੋਈ ਟੈਸਟ ਨਹੀਂ ਜਿੱਤਿਆ ਹੈ ਤੇ ਉਸ ਨੂੰ ਹੁਣ ਮੰਗਲਵਾਰ ਤੋਂ ਤਿੰਨ ਮੈਚਾਂ ਦੀ ਸੀਰੀਜ਼ ਦਾ ਆਖਿਰੀ ਮੁਕਾਬਲਾ ਇਥੇ ਖੇਡਣਾ ਹੈ। ਫਿਲਹਾਲ ਸੀਰੀਜ਼ 1-1 ਨਾਲ ਬਰਾਬਰੀ ’ਤੇ ਹੈ। ਕੋਹਲੀ ਪਿੱਠ ਦੇ ਉਪਰੀ ਹਿੱਸੇ ’ਚ ਜਕੜਨ ਕਾਰਨ ਪਿਛਲੇ ਹਫ਼ਤੇ ਜੋਹਾਨਸਬਰਗ ’ਚ ਦੂਸਰੇ ਟੈਸਟ ’ਚ ਨਹੀਂ ਖੇਡ ਪਾਏ ਸੀ ਪਰ ਹੁਣ ਉਹ ਫਿੱਟ ਹਨ। ਕੋਹਲੀ ਆਪਣਾ 99ਵਾਂ ਟੈਸਟ ਆਪਣੀ ਬੇਟੀ ਦੇ ਪਹਿਲੇ ਜਨਮਦਿਨ ਮੌਕੇ ’ਤੇ ਖੇਡਣਗੇ। ਅਜਿਹੇ ’ਚ ਬੱਲੇਬਾਜ਼ ਕੋਹਲੀ ਚਾਹਉਣਗੇ ਕਿ ਉਹ ਪਿਛਲੇ ਕੁਝ ਸਮੇਂ ਤੋਂ ਬੇਹੱਦ ਦਬਾਅ ਦਾ ਸਾਹਮਣਾ ਕਰ ਰਹੇ ਕਪਤਾਨ ਕੋਹਲੀ ਲਈ ਇਸ ਮੈਚ ਨੂੰ ਯਾਦਗਾਰ ਬਣਾਉਣ। ਦੱਖਣੀ ਅਫਰੀਕਾ ’ਚ ਤਿੰਨ ਦਹਾਕਿਆਂ ’ਚ ਪਹਿਲੀ ਟੈਸਟ ਸੀਰੀਜ਼ ਜਿੱਤਣ ਨਾਲ ਪੱਕੇ ਤੌਰ ’ਤੇ ਕੋਹਲੀ ਦਾ ਨਾਂ ਪਰੰਪਰਿਕ ਫਾਰਮੈਟ ’ਚ ਦੇਸ਼ ਦੇਸ਼ ਦੇ ਮਹਾਨ ਕਪਤਾਨ ਦੇ ਰੂਪ ’ਚ ਸਥਾਪਤ ਹੋਵੇਗਾ।ਇਸ ਲਈ ਭਾਰਤੀ ਬੱਲੇਬਾਜ਼ਾਂ ਨੂੰ ਵਧੀਆ ਪ੍ਰਦਰਸ਼ਨ ਕਰਨਾ ਹੋਵੇਗਾ। ਪਹਿਲੀ ਪਾਰੀ ’ਚ 300 ਤੋਂ ਜ਼ਿਆਦਾ ਦਾ ਸਕੋਰ ਖੜ੍ਹਾ ਕਰਨਾ ਮਹੱਤਵਪੂਰਨ ਹੋਵੇਗਾ। ਵਿਰਾਟ ਦੋ ਸਾਲਾਂ ਤੋਂ ਸੈਂਕੜਾ ਨਹੀਂ ਬਣਾ ਪਾਏ ਹਨ ਤੇ ਉਨ੍ਹਾਂ ਲਈ ਇਸ ਕਾਰਨ ਵੀ ਇਹ ਟੈਸਟ ਮਹੱਤਵਪੂਰਨ ਹੈ। ਹਾਲਾਂਕਿ ਕੋਹਲੀ ਦੀ ਬੱਲੇਬਾਜ਼ੀ ’ਤੇ ਗੌਰ ਕਰੀਏ ਤਾਂ ਚਤੇਸ਼ਵਰ ਪੁਜਾਰਾ ਤੇ ਅਜਿੰਕੇ ਰਾਹਣੇ ਦੇ ਉਲਟ ਉਹ ਜਦੋਂ ਤਕ ਕਰੀਜ਼ ’ਤੇ ਰਹਿੰਦੇ ਹਨ, ਉਨ੍ਹਾਂ ਦੀ ਬੱਲੇਬਾਜ਼ੀ ’ਚ ਵਿਸ਼ਵਾਸ ਝਲਕਦਾ ਹੈ। ਜੋਹਾਨਸਬਰਗ ’ਚ ਦੋ ਸੰਘਰਸ਼ਪੂਰਨ ਪਾਰੀਆਂ, ਵਿਸ਼ੇਸ਼ਕਰ ਦੂਸਰੀ ਪਾਰੀ ’ਚ ਅਜੇਤੂ 40 ਦੌੜਾਂ ਬਣਾਉਣ ਤੋਂ ਬਾਅਦ ਹਨੁਮਾ ਵਿਹਾਲੀ ਨੂੰ ਮਾਯੂਸੀ ਹੱਥ ਲੱਗ ਸਕਦੀ ਹੈ ਤੇ ਉਨ੍ਹਾਂ ਨੂੰ ਟੀਮ ’ਚ ਕਪਤਾਨ ਲਈ ਜਗ੍ਹਾ ਛੱਡਣੀ ਪੈ ਸਕਦੀ ਹੈ।

Related posts

ਜੋਕੋਵਿਚ ਦੀ 13ਵੀਂ ਵਾਰ ਆਸਟ੍ਰੇਲੀਅਨ ਓਪਨ ਦੇ ਸੈਮੀਫਾਈਨਲ ਵਿੱਚ ਪੁੱਜਾ

ਯੋਰਪੀਅਨ ਟੀ20 ਪ੍ਰੀਮੀਅਰ ਲੀਗ ਦਾ ਸੀਜ਼ਨ-1 ਦੇ ਮੈਚ ਅਗਸਤ ‘ਚ ਐਮਸਟਰਡਮ, ਈਡਨਬਰਗ ਅਤੇ ਬੈੱਲਫਾਸਟ ‘ਚ ਹੋਣਗੇ !

ਭਾਰਤ-ਨਿਊਜ਼ੀਲੈਂਡ ਟੀ-20 : ਭਾਰਤ ਨੇ 5 ਮੈਚਾਂ ਦੀ ਲੜੀ ਦਾ ਪਹਿਲਾ ਮੈਚ ਜਿੱਤਿਆ