ਇੰਡੋਨੇਸ਼ੀਆ ‘ਚ ਜਵਾਲਾਮੁਖੀ ਫਟਣ ਨਾਲ ਮੌਤਾਂ

ਇੰਡੋਨੇਸ਼ੀਆ ਦੇ ਮਾਊਂਟ ਡੁਕੋਨੋ ਟਾਪੂ 'ਤੇ ਜਵਾਲਾਮੁਖੀ ਫਟਣ ਦਾ ਦ੍ਰਿਸ਼, ਫੋਟੋ: ਪੇਨਡਾਕੀ।

ਜਕਾਰਤਾ – ਇੰਡੋਨੇਸ਼ੀਆ ਵਿਚ ਜਵਾਲਾਮੁਖੀ ਫਟਣ ਕਰਕੇ 2 ਵਿਦੇਸ਼ੀ ਨਾਗਰਿਕਾਂ ਸਣੇ 3 ਟ੍ਰੈਕਿੰਗ ਕਰਨ ਵਾਲੇ ਵਿਅਕਤੀਆਂ ਦੀ ਮੌਤ ਹੋ ਗਈ ਹੈ। ਇੰਡੋਨੇਸ਼ੀਆ ਦੇ ਮਾਊਂਟ ਡੁਕੋਨੋ ਟਾਪੂ ‘ਤੇ ਸ਼ਕਤੀਸ਼ਾਲੀ ਫਟਣ ਨਾਲ ਤਿੰਨ ਹਾਈਕਰ ਮਾਰੇ ਗਏ ਜੋ ਪਾਬੰਦੀਆਂ ਵਾਲੇ ਖੇਤਰ ਵਿਚ ਟ੍ਰੈਕਿੰਗ ਕਰ ਰਹੇ ਸਨ।

ਇੰਡੋਨੇਸ਼ੀਆ ਦੇ ਉੱਤਰੀ ਹਾਲਮੇਹਰਾ ਪੁਲਿਸ ਮੁਖੀ ਏਰਲਿਚਸਨ ਪਾਸਾਰੀਬੂ ਨੇ ਕਿਹਾ ਕਿ, “ਵੀਰਵਾਰ ਨੂੰ ਲਗਭਗ 20 ਪਰਬਤਾਰੋਹੀਆਂ ਨੇ ਹਾਲਮੇਹਰਾ ਟਾਪੂ ‘ਤੇ 1,355 ਮੀਟਰ ਉੱਚੇ ਜਵਾਲਾਮੁਖੀ ‘ਤੇ ਚੜ੍ਹਨ ਲਈ ਸੁਰੱਖਿਆ ਪਾਬੰਦੀਆਂ ਦੀ ਉਲੰਘਣਾ ਕੀਤੀ ਸੀ। ਸ਼ੁੱਕਰਵਾਰ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 7:41 ਵਜੇ ਡੁਕੋਨੋ ਫਟਣ ਨਾਲ ਉਹ ਫਸ ਗਏ ਸਨ, ਜਿਸ ਨਾਲ ਚੋਟੀ ਤੋਂ ਲਗਭਗ 10 ਕਿਲੋਮੀਟਰ ਉੱਪਰ ਤੱਕ ਸੁਆਹ ਦਾ ਇੱਕ ਮੋਟਾ ਢੇਰ ਉੱਠਿਆ, ਜਿਸ ਵਿੱਚ ਇਹ ਫਸ ਗਏ। ਮਾਊਂਟ ਡੁਕੋਨੋ ਦੇ ਜਵਾਲਾਮੁਖੀ ਦੇ ਨੇੜੇ ਫਸੇ ਇੱਕ ਦਰਜਨ ਤੋਂ ਵੱਧ ਹਾਈਕਰਾਂ ਨੂੰ ਸੁਰੱਖਿਅਤ ਕੱਢਣ ਲਈ ਇੱਕ ਬਚਾਅ ਕਾਰਜ ਸ਼ੁਰੂ ਕੀਤਾ ਗਿਆ ਹੈ। ਪੁਲਿਸ ਮੁਖੀ ਨੇ ਲੋਕਾਂ ਨੂੰ ਸੁਚੇਤ ਰਹਿਣ ਵਾਸਤੇ ਅਪੀਲ ਜਾਰੀ ਕੀਤੀ ਹੈ।

ਵਰਨਣਯੋਗ ਹੈ ਕਿ ਇੰਡੋਨੇਸ਼ੀਆ ਦੀ ਜਵਾਲਾਮੁਖੀ ਨਿਗਰਾਨ ਏਜੰਸੀ ਨੇ ਬੀਤੇ ਦਸੰਬਰ ਤੋਂ ਹੀ ਟ੍ਰੈਕਿੰਗ ਕਰਨ ਵਾਲਿਆਂ ਜਵਾਲਾਮੁਖੀ ਵਾਲੇ ਇਲਾਕੇ ਦੇ 4 ਕਿਲੋਮੀਟਰ ਦੇ ਘੇਰੇ ਵਿਚ ਜਾਣ ‘ਤੇ ਰੋਕ ਲਾਈ ਹੋਈ ਸੀ ਪਰ ਟ੍ਰੈਕਿੰਗ ਕਰਨ ਵਾਲਿਆਂ ਨੇ ਵਾਰਨਿੰਗ ਸਾਈਨਜ਼ ਨੂੰ ਨਜ਼ਰਅੰਦਾਜ਼ ਕੀਤਾ ਅਤੇ ਆਪਣੀ ਜਾਨ ਦੇ ਕੇ ਖਮਿਆਜ਼ਾ ਭੁਗਤਣਾ ਪਿਆ।

Related posts

ਈਰਾਨ ਦਾ ਟਬਰੀਜ਼ ਹਵਾਈ ਅੱਡਾ ਅੱਜ ਦੁਬਾਰਾ ਖੁੱਲ੍ਹੇਗਾ

ਸੰਯੁਕਤ ਰਾਸ਼ਟਰ ਵਲੋਂ ਵਧ ਰਹੇ ਟਕਰਾਵਾਂ ਅਤੇ ਅੰਤਰਰਾਸ਼ਟਰੀ ਕਾਨੂੰਨ ਦੀ ਅਣਦੇਖੀ ‘ਤੇ ਚਿੰਤਾ ਪ੍ਰਗਟ

ਅਮਰੀਕਾ ਨੇ ਈਰਾਨ ਦੀਆਂ ਮਾਈਨ ਰੱਖਣ ਵਾਲੀਆਂ ਕਿਸ਼ਤੀਆਂ ਅਤੇ ਮਿਜ਼ਾਈਲ ਲਾਂਚ ਸਾਈਟਾਂ ‘ਤੇ ਹਮਲੇ