ਈਡੀ ਨੇ ਪੱਛਮੀ ਬੰਗਾਲ ਦੇ ਮੰਤਰੀ ਤੇ ਟੀਐੱਮਸੀ ਨੇਤਾਵਾਂ ਦੇ ਘਰਾਂ ’ਤੇ ਛਾਪੇ ਮਾਰੇ

ਕੋਲਕਾਤਾ – ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਸਵੇਰੇ ਪੱਛਮੀ ਬੰਗਾਲ ਦੇ ਫਾਇਰ ਅਤੇ ਐਮਰਜੰਸੀ ਸੇਵਾਵਾਂ ਮੰਤਰੀ ਸੁਜੀਤ ਬੋਸ, ਤ੍ਰਿਣਮੂਲ ਕਾਂਗਰਸ (ਟੀਐੱਮਸੀ) ਦੇ ਵਿਧਾਇਕ ਤਾਪਸ ਰਾਏ ਅਤੇ ਉੱਤਰੀ ਦਮਦਮ ਨਗਰਪਾਲਿਕਾ ਦੇ ਸਾਬਕਾ ਚੇਅਰਮੈਨ ਨੂੰ ਭਰਤੀ ‘ਚ ਬੇਨਿਯਮੀਆਂ ਦੀ ਜਾਂਚ ਦੇ ਸਬੰਧ ‘ਚ ਗ੍ਰਿਫ਼ਤਾਰ ਕੀਤਾ ਹੈ। ਸੁਬੋਧ ਚੱਕਰਵਰਤੀ ਦੇ ਘਰਾਂ ‘ਤੇ ਛਾਪੇਮਾਰੀ ਕੀਤੀ ਗਈ। ਈਡੀ ਦੇ ਅਧਿਕਾਰੀਆਂ ਨੇ ਕੇਂਦਰੀ ਬਲਾਂ ਦੇ ਨਾਲ ਅੱਜ ਸਵੇਰੇ ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਲੇਕ ਟਾਊਨ ਖੇਤਰ ਵਿੱਚ ਬੋਸ ਦੇ ਦੋ ਨਿਵਾਸਾਂ ‘ਤੇ ਛਾਪਾ ਮਾਰਿਆ। ਕੇਂਦਰੀ ਏਜੰਸੀ ਦੇ ਅਧਿਕਾਰੀਆਂ ਨੇ ਤਾਪਸ ਰਾਏ ਦੀ ‘ਬੀਬੀ ਗਾਂਗੁਲੀ ਸਟਰੀਟ’ ਸਥਿਤ ਰਿਹਾਇਸ਼ ਅਤੇ ਬਿਰਾਤੀ ਸਥਿਤ ਚੱਕਰਵਰਤੀ ਦੀ ਰਿਹਾਇਸ਼ ‘ਤੇ ਵੀ ਛਾਪੇਮਾਰੀ ਕੀਤੀ।

Related posts

ਮਹਿਲਾ ਟੀ-20 ਵਿਸ਼ਵ ਕੱਪ : ਭਾਰਤ ਨੇ ਨੀਦਰਲੈਂਡ ਨੂੰ ਹਰਾਇਆ

ਭਾਰਤ, ਅਫਗਾਨਿਸਤਾਨ ਨੂੰ ਹਰਾ ਕੇ ਇੱਕ ਰੋਜ਼ਾ ਕ੍ਰਿਕਟ ਲੜੀ ‘ਚ 2-0 ਨਾਲ ਅੱਗੇ

ਆਰਐਸਐਸ ਦੀ ਕਾਨੂੰਨੀ ਸਥਿਤੀ ਵਾਰੇ ਫਿਰ ਚਰਚਾ ਛਿੜੀ !