ਮੁੰਬਈ/ਨਾਸਿਕ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮਹਾਰਾਸ਼ਟਰ ਦੇ ਨਾਸਿਕ ਵਿੱਚ 27ਵੇਂ ਰਾਸ਼ਟਰੀ ਯੁਵਕ ਮੇਲੇ ਦਾ ਉਦਘਾਟਨ ਕਰਨ ਬਾਅਦ 30,500 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਸ੍ਰੀ ਮੋਦੀ ਮੁੰਬਈ ਟਰਾਂਸ-ਹਾਰਬਰ ਲਿੰਕ ਦਾ ਉਦਘਾਟਨ ਕੀਤਾ, ਜਿਸ ਨੂੰ ਹੁਣ ‘ਅਟਲ ਬਿਹਾਰੀ ਵਾਜਪਾਈ ਸੇਵਰੀ-ਨਹਾਵਾ ਸ਼ੇਵਾ ਅਟਲ ਸੇਤੂ’ ਦਾ ਨਾਂ ਦਿੱਤਾ ਗਿਆ ਹੈ। ਇਸ ਦਾ ਨਿਰਮਾਣ 17,840 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਕੀਤਾ ਗਿਆ ਹੈ। ਸ੍ਰੀ ਮੋਦੀ ਨੇ ਦਸੰਬਰ 2016 ਵਿੱਚ ਇਸ ਪੁਲ ਦਾ ਨੀਂਹ ਪੱਥਰ ਰੱਖਿਆ ਸੀ। ਇਹ ਭਾਰਤ ਦਾ ਸਭ ਤੋਂ ਲੰਬਾ ਪੁਲ ਅਤੇ ਭਾਰਤ ਦਾ ਸਭ ਤੋਂ ਲੰਬਾ ਸਮੁੰਦਰੀ ਪੁਲ ਵੀ ਹੈ। ਇਹ 21.8 ਕਿਲੋਮੀਟਰ ਲੰਬਾ ਛੇ ਲੇਨ ਵਾਲਾ ਪੁਲ ਹੈ, ਜਿਸ ਦੀ ਲੰਬਾਈ ਸਮੁੰਦਰ ਉੱਤੇ 16.5 ਕਿਲੋਮੀਟਰ ਅਤੇ ਜ਼ਮੀਨ ਉੱਤੇ 5.5 ਕਿਲੋਮੀਟਰ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਨਵੀਂ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਸਿੱਧਾ ਸੰਪਰਕ ਪ੍ਰਦਾਨ ਕਰੇਗਾ ਅਤੇ ਮੁੰਬਈ ਤੋਂ ਪੁਣੇ, ਗੋਆ ਅਤੇ ਦੱਖਣੀ ਭਾਰਤ ਲਈ ਯਾਤਰਾ ਦੇ ਸਮੇਂ ਨੂੰ ਵੀ ਘਟਾਏਗਾ
ਮੋਦੀ ਨੇ ਮੁੰਬਈ ’ਚ ਦੇਸ਼ ਦੇ ਸਭ ਤੋਂ ਲੰਮੇ ਪੁਲ ਦਾ ਉਦਘਾਟਨ ਕੀਤਾ, 17840 ਕਰੋੜ ਰੁਪਏ ਨਾਲ ਬਣਿਆ ਪੁਲ
PM inaugurates Atal Bihari Vajpayee Sewri-Nhava Sheva Atal Setu at Navi Mumbai, in Maharashtra on January 12, 2024.