ਈਦਗਾਹ ਕਿਲਾ ਵਿਖੇ ਹਜ਼ਾਰਾਂ ਦੀ ਗਿਣਤੀ ‘ਚ ਲੋਕਾਂ ਨੇ ਅਦਾ ਕੀਤੀ ਈਦ ਦੀ ਨਮਾਜ਼ !

ਅਮਨ-ਸ਼ਾਂਤੀ ਦਾ ਗੁਬਾਰਾ ਸਮਝੇ ਜਾਂਦੇ ਸ਼ਹਿਰ ਹਾਅ ਦਾ ਨਾਅਰਾ ਦੀ ਧਰਤੀ ਮਲੇਰਕੋਟਲਾ ਵਿਖੇ ਈਦ ਉਲ ਅਜ਼ਹਾ ਦੀ ਨਮਾਜ਼ ਈਦਗਾਹ ਅਤੇ ਦਰਜਨਾਂ ਮਸਜਿਦਾਂ ਵਿੱਚ ਅਦਾ ਕੀਤੀ ਗਈ।

ਮਲੇਰਕੋਟਲਾ, (ਅਬੂ ਜ਼ੈਦ) – ਅੱਜ ਦੇਸ਼ ਭਰ ਵਿੱਚ ਈਦ ਉਲ ਅਜ਼ਹਾ (ਬੱਕਰਾਈਦ) ਦਾ ਤਿਉਹਾਰ ਬਹੁਤ ਸ਼ਰਧਾ ਅਤੇ ਭਾਈਚਾਰਕ ਸਾਂਝ ਦੇ ਸੁਨੇਹੇ ਨਾਲ ਮਨਾਇਆ ਗਿਆ । ਬੇਹੱਦ ਸੁਖਦ ਮਾਹੌਲ ਰਿਹਾ ਕਿ ਕਰੋੜਾਂ ਲੋਕਾਂ ਨੇ ਈਦ ਦੀ ਨਮਾਜ਼ ਅਦਾ ਕੀਤੀ ਪਰੰਤੂ ਦੇਸ਼ ਦੇ ਕਿਸੇ ਵੀ ਕੋਣੇ ਵਿੱਚੋਂ ਕੋਈ ਹੁੱਲੜਬਾਜ਼ੀ ਦੀ ਖਬਰ ਨਹੀਂ ਆਈ । ਇਸੇ ਲੜੀ ਤਹਿਤ ਅਮਨ-ਸ਼ਾਂਤੀ ਦਾ ਗੁਬਾਰਾ ਸਮਝੇ ਜਾਂਦੇ ਸ਼ਹਿਰ ਹਾਅ ਦਾ ਨਾਅਰਾ ਦੀ ਧਰਤੀ ਮਲੇਰਕੋਟਲਾ ਵਿਖੇ ਈਦ ਉਲ ਅਜ਼ਹਾ ਦੀ ਨਮਾਜ਼ ਈਦਗਾਹ ਅਤੇ ਦਰਜਨਾਂ ਮਸਜਿਦਾਂ ਵਿੱਚ ਅਦਾ ਕੀਤੀ ਗਈ । ਈਦਗਾਹ ਕਿਲਾ ਰਹਿਮਤਗੜ੍ਹ ਵਿਖੇ ਹਜ਼ਾਰਾਂ ਦੀ ਗਿਣਤੀ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਈਦ ਦੀ ਨਮਾਜ਼ ਅਦਾ ਕੀਤੀ । ਇਸ ਸਬੰਧੀ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਈਦਗਾਹ ਕਮੇਟੀ ਦੇ ਪ੍ਰਧਾਨ ਮੁਹੰਮਦ ਅਨਵਾਰ ਘੋਲੂ ਨੇ ਦੱਸਿਆ ਕਿ ਅੱਜ ਸਾਰੇ ਧਰਮਾਂ ਦੇ ਲੋਕਾਂ ਨੇ ਮੁਸਲਿਮ ਭਾਈਚਾਰੇ ਦੇ ਲੋਕਾਂ ਨਾਲ ਗਲੇ ਮਿਲਕੇ ਈਦ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ । ਉਹਨਾਂ ਕਿਹਾ ਕਿ ਸਾਡੇ ਤਿੱਥ-ਤਿਉਹਾਰ ਸਭ ਧਰਮਾਂ ਦੇ ਸਾਂਝੇ ਹਨ । ਈਦ ਦੀ ਨਮਾਜ਼ ਕਾਰੀ ਮੁਨੱਵਰ ਆਲਮ ਦੇ ਸਾਹਿਬਜ਼ਾਦੇ ਹਜ਼ਰਤ ਮੌਲਾਨਾ ਮੁਫਤੀ ਅਸਅਦ ਸਾਹਿਬ ਵੱਲੋਂ ਅਦਾ ਕਰਵਾਈ ਗਈ । ਉਹਨਾਂ ਦੱਸਿਆ ਕਿ ਅੱਜ ਈਦ ਉਲ ਅਜ਼ਹਾ ਦੇ ਪਵਿੱਤਰ ਮੌਕੇ ‘ਤੇ ਬੇਕਸੂਰ ਜੇਲ੍ਹਾਂ ‘ਚ ਬੰਦ ਮੁਸਲਿਮ ਯੋਧਿਆਂ ਦੀ ਰਿਹਾਈ ਲਈ ਵੀ ਵਿਸ਼ੇਸ਼ ਤੌਰ ‘ਤੇ ਦੁਆ ਕਰਵਾਈ ਗਈ । ਇਸ ਮੌਕੇ ਉਹਨਾਂ ਦੇਸ਼ ਵਿਦੇਸ਼ ਦੇ ਲੋਕਾਂ ਨੂੰ ਜਿੱਥੇ ਈਦ ਉਲ ਅਜ਼ਹਾ ਦੀ ਮੁਬਾਰਕਬਾਦ ਦਿੱਤੀ ਉੱਥੇ ਹੀ ਜ਼ਿਲਾ ਪੁਲਸ ਮੁੱਖੀ ਦਾ ਪੁੱਖਤਾ ਸੁਰੱਖਿਆ ਅਤੇ ਨਗਰ ਕੌਂਸਲ ਦਾ ਸਫਾਈ ਪ੍ਰਬੰਧਾਂ ਲਈ ਧੰਨਵਾਦ ਵੀ ਕੀਤਾ ।

Related posts

ਭੱਠਲ ਦੇ ਬਿਆਨਾਂ ਤੋਂ ਪਤਾ ਚੱਲਦਾ, ਕਾਂਗਰਸ ਲੋਕਾਂ ਨੂੰ ਲੜਵਾ-ਮਰਵਾ ਕੇ ਸੱਤਾ ‘ਚ ਆਉਂਦੀ ਰਹੀ ਹੈ : ਕੁਲਦੀਪ ਸਿੰਘ ਧਾਲੀਵਾਲ

ਪਰਗਟ ਸਿੰਘ ਤੇ ਚੰਨੀ ਵਲੋਂ ਗੁਰੂ ਰਵਿਦਾਸ ਜੀ ਦੇ 649ਵੇਂ ਗੁਰਪੁਰਬ ਦੀਆਂ ਵਧਾਈਆਂ ਤੇ ਸ਼ੁੱਭਕਾਮਨਾਵਾਂ

ਪੰਜਾਬ ਨੇ 9 ਮਹੀਨਿਆਂ ‘ਚ ਵਿਕਾਸ ਪ੍ਰੋਜੈਕਟਾਂ ਲਈ 31,750 ਕਰੋੜ ਰੁਪਏ ਉਧਾਰ ਲਏ