ਈ.ਡੀ. ਦੇ ਸੰਮਨ ’ਤੇ ਕੇਜਰੀਵਾਲ ਬੋਲੇ ‘ਜੋ ਭਾਜਪਾ ’ਚ ਸ਼ਾਮਲ ਨਹੀਂ ਹੁੰਦਾ, ਉਹ ਜਾਂਦੈ ਜੇਲ੍ਹ’

ਨਵੀਂ ਦਿੱਲੀ – ਦਿੱਲੀ ਸ਼ਰਾਬ ਘਪਲਾ ਮਾਮਲਾ ਯਾਨੀ ਕਿ ਆਬਕਾਰੀ ਨੀਤੀ ਘਪਲਾ ਮਾਮਲੇ ਵਿਚ 3 ਵਾਰ ਈਡੀ ਦੇ ਸੰਮਨ ਨੂੰ ਅਣਦੇਖਾ ਕਰ ਚੁੱਕੇ ਮੁੱਖ ਮੰਤਰੀ ਕੇਜਰੀਵਾਲ ਨੇ ਵੀਰਵਾਰ ਯਾਨੀ ਕਿ ਅੱਜ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਨੇਤਾਵਾਂ ਖਿਲਾਫ਼ ਕੋਈ ਵੀ ਸਬੂਤ ਨਹੀਂ ਮਿਲਿਆ ਹੈ। ਮੈਨੂੰ ਵੀ ਗਿ੍ਰਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਿਛਲੇ 2 ਸਾਲਾਂ ਤੋਂ ਭਾਜਪਾ ਦੀਆਂ ਸਾਰੀਆਂ ਏਜੰਸੀਆਂ ਕਈ ਛਾਪੇਮਾਰੀ ਕਰ ਚੁੱਕੀਆਂ ਹਨ ਪਰ ਅਜੇ ਤੱਕ ਇਕ ਵੀ ਪੈਸਾ ਨਹੀਂ ਮਿਲਿਆ।
ਜੇਕਰ ਕਿਸੇ ਤਰ੍ਹਾਂ ਦਾ ਭਿ੍ਰਸ਼ਟਾਚਾਰ ਹੁੰਦਾ ਤਾਂ ਇੰਨੇ ਕਰੋੜਾਂ ਰੁਪਏ ਕਿੱਥੇ ਗਏ? ਜੇਕਰ ਭਿ੍ਰਸ਼ਟਾਚਾਰ ਹੁੰਦਾ ਤਾਂ ਪੈਸਾ ਵੀ ਜ਼ਰੂਰ ਮਿਲਦਾ।
ਕੇਜਰੀਵਾਲ ਨੇ ਅੱਗੇ ਕਿਹਾ ਕਿ ਅਜਿਹੇ ਫਰਜ਼ੀ ਕੇਸਾਂ ’ਚ ‘ਆਪ’ ਦੇ ਨੇਤਾਵਾਂ ਨੂੰ ਜੇਲ੍ਹ ’ਚ ਡੱਕਿਆ ਹੋਇਆ ਹੈ। ਕਿਸੇ ਖਿਲਾਫ਼ ਕੋਈ ਸਬੂਤ ਨਹੀਂ ਹਨ। ਹੁਣ ਭਾਜਪਾ ਮੈਨੂੰ ਗਿ੍ਰਫ਼ਤਾਰ ਕਰਨਾ ਚਾਹੁੰਦੀ ਹੈ। ਮੇਰੀ ਸਭ ਤੋਂ ਵੱਡੀ ਤਾਕਤ ਮੇਰੀ ਈਮਾਨਦਾਰੀ ਹੈ। ਫਰਜ਼ੀ ਸੰਮਨ ਭੇਜ ਕੇ ਇਹ ਮੈਨੂੰ ਬਦਨਾਮ ਕਰਨਾ ਚਾਹੁੰਦੇ ਹਨ। ਮੇਰੇ ਵਕੀਲਾਂ ਨੇ ਮੈਨੂੰ ਦੱਸਿਆ ਕਿ ਇਹ ਸੰਮਨ ਗੈਰ-ਕਾਨੂੰਨੀ ਹਨ। ਈਡੀ ਦੇ ਸੰਮਨਾਂ ਦਾ ਮੈਂ ਲਿਖਤੀ ਜਵਾਬ ਭੇਜਿਆ ਹੈ ਪਰ ਕੋਈ ਜਵਾਬ ਨਹੀਂ ਆਇਆ। ਜੇਕਰ ਕਾਨੂੰਨੀ
ਤੌਰ ’ਤੇ ਮੈਨੂੰ ਸਹੀ ਸੰਮਨ ਆਵੇਗਾ ਤਾਂ ਜਾਂਚ ’ਚ ਸਹਿਯੋਗ ਕਰਾਂਗਾ। ਭਾਜਪਾ ਦਾ ਮਕਸਦ ਜਾਂਚ ਕਰਨਾ ਨਹੀਂ ਸਗੋਂ ਲੋਕ ਸਭਾ ਚੋਣਾਂ ’ਚ ਮੈਨੂੰ ਪ੍ਰਚਾਰ ਕਰਨ ਤੋਂ ਰੋਕਣਾ ਹੈ।

ਕੇਜਰੀਵਾਲ ਨੇ ਕਿਹਾ ਕਿ ਸੀ. ਬੀ. ਆਈ ਨੇ ਮੈਨੂੰ 8 ਮਹੀਨੇ ਪਹਿਲਾਂ ਬੁਲਾਇਆ ਸੀ। ਮੈਂ ਗਿਆ ਸੀ ਅਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਅੱਜ ਭਾਜਪਾ ਭਿ੍ਰਸ਼ਟਾਚਾਰੀਆਂ ਨੂੰ ਨਹੀਂ ਫੜ ਰਹੀ ਸਗੋਂ ਖੁੱਲ੍ਹੇਆਮ ਈਡੀ, ਸੀ. ਬੀ. ਆਈ. ਦਾ ਇਸਤੇਮਾਲ ਕਰ ਕੇ ਦੂਜੀਆਂ ਪਾਰਟੀਆਂ ਦੇ ਨੇਤਾਵਾਂ ਨੂੰ ਤੋੜ ਕੇ ਭਾਜਪਾ ’ਚ ਸ਼ਾਮਲ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਜੇਕਰ ਕਿਸੇ ਪਾਰਟੀ ਦੇ ਨੇਤਾ ’ਤੇ ਈਡੀ ਜਾਂ ਸੀ. ਬੀ. ਆਈ ਦੇ ਮਾਮਲੇ ਚੱਲ ਰਹੇ ਸਨ, ਜਿਵੇਂ ਹੀ ਉਹ ਨੇਤਾ ਭਾਜਪਾ ’ਚ ਸ਼ਾਮਲ ਹੁੰਦੇ ਹਨ, ਉਨ੍ਹਾਂ ਦੇ ਸਾਰੇ ਪੁਰਾਣੇ ਮਾਮਲੇ ਬੰਦ ਕਰ ਦਿੱਤੇ ਗਏ। ਜੋ ਇਨ੍ਹਾਂ ਦੀ ਪਾਰਟੀ ਵਿਚ ਨਹੀਂ ਜਾਂਦਾ, ਉਹ ਜੇਲ੍ਹ ਜਾਂਦਾ ਹੈ। ਅੱਜ ਅਸੀਂ ਭਾਜਪਾ ਦਾ ਮੁਕਾਬਲਾ ਕਰ ਰਹੇ ਹਾਂ, ਕਿਉਂਕਿ ਅਸੀਂ ਭਿ੍ਰਸ਼ਟਾਚਾਰ ਨਹੀਂ ਕੀਤਾ।

Related posts

ਪ੍ਰਧਾਨ ਮੰਤਰੀ ਸੂਰਿਆ ਘਰ ਯੋਜਨਾ: ਘਰਾਂ ‘ਤੇ 30 ਲੱਖ ਸੋਲਰ ਲਾਉਣ ਦਾ ਟੀਚਾ ਪੂਰਾ

ਹੁਣ ਭਾਰਤ ਦੇ ਛੋਟੇ ਸ਼ਹਿਰਾਂ ਵਿੱਚ 70 ਫੀਸਦੀ ਰੁਜ਼ਗਾਰ ਦੇ ਮੌਕੇ

ਆਈਫੋਨ 2025 ਵਿੱਚ ਭਾਰਤ ਦਾ ਸਭ ਤੋਂ ਵੱਧ ਨਿਰਯਾਤ ਉਤਪਾਦ ਬਣਿਆ