ਊਧਮਪੁਰ ਸੜਕ ਹਾਦਸੇ ‘ਚ 20 ਮੌਤਾਂ : ਬੱਸ ਦੇ 100 ਫੁੱਟ ਹੇਠਾਂ ਖੱਡ ‘ਚ ਡਿੱਗ ਗਈ

ਜੰਮੂ ਦੇ ਊਧਮਪੁਰ ਵਿੱਚ ਸੜਕ ਹਾਦਸੇ ਦਾ ਸਿ਼ਕਾਰ ਹੋਈ ਬੱਸ।

ਊਧਮਪੁਰ – ਅੱਜ ਸਵੇਰੇ ਜੰਮੂ ਦੇ ਊਧਮਪੁਰ ਵਿੱਚ ਇੱਕ ਬੱਸ ਹਾਦਸੇ ਦਾ ਸਿ਼ਕਾਰ ਹੋ ਗਈ। ਰਾਮਨਗਰ ਤੋਂ ਆ ਰਹੀ ਬੱਸ ਜਾਲੋ ਨੇੜੇ ਸੜਕ ਤੋਂ 100 ਫੁੱਟ ਹੇਠਾਂ ਡਿੱਗ ਗਈ। ਇਸ ਹਾਦਸੇ ਵਿੱਚ 20 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 20 ਤੋਂ ਵੱਧ ਯਾਤਰੀ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਸੋਮਵਾਰ ਸਵੇਰੇ 10 ਵਜੇ ਦੇ ਕਰੀਬ ਰਾਮਨਗਰ ਖੇਤਰ ਦੇ ਕਾਗੋਟ ਪਿੰਡ ਨੇੜੇ ਵਾਪਰਿਆ ਜਦੋਂ ਇੱਕ ਯਾਤਰੀ ਬੱਸ ਪਹਾੜੀ ਸੜਕ ‘ਤੇ ਕੰਟਰੋਲ ਗੁਆ ਬੈਠੀ ਅਤੇ ਡੂੰਘੀ ਖੱਡ ਵਿੱਚ ਡਿੱਗ ਗਈ। ਇਹ ਬੱਸ ਊਧਮਪੁਰ ਦੇ ਰਾਮਬਨ-ਬਨਿਹਾਲ ਸੜਕ ‘ਤੇ ਜੰਮੂ ਤੋਂ ਸ਼੍ਰੀਨਗਰ ਜਾ ਰਹੀ ਸੀ।
ਭਾਰਤ ਦੇ ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਮੌਤਾਂ ਦੀ ਗਿਣਤੀ 20 ਹੋ ਗਈ ਹੈ। ਜ਼ਖਮੀਆਂ ਨੂੰ ਇਲਾਜ ਲਈ ਜੀਐਮਸੀ ਊਧਮਪੁਰ ਲਿਆਂਦਾ ਜਾ ਰਿਹਾ ਹੈ। ਇਸ ਤੋਂ ਪਹਿਲਾਂ, ਉਨ੍ਹਾਂ ਨੇ ਲਿਖਿਆ ਸੀ ਕਿ ਹਾਦਸੇ ਵਿੱਚ ਸ਼ਾਮਲ ਬੱਸ ਇੱਕ ਜਨਤਕ ਆਵਾਜਾਈ ਬੱਸ ਸੀ। ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਜ਼ਖਮੀਆਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।
ਇਸ ਹਾਦਸੇ ਸਬੰਧੀ ਯਾਤਰੀਆਂ ਦਾ ਕਹਿਣਾ ਹੈ ਕਿ ਬੱਸ ਤੇਜ਼ ਰਫ਼ਤਾਰ ਨਾਲ ਚੱਲ ਰਹੀ ਸੀ ਅਤੇ ਟਾਇਰ ਫਟਣ ਕਾਰਨ ਡਰਾਇਵਰ ਆਪਣਾ ਕੰਟਰੋਲ ਗੁਆ ਬੈਠਾ। ਹਾਦਸੇ ਵਾਲੀ ਥਾਂ ‘ਤੇ ਮੌਜੂਦ ਲੋਕਾਂ ਨੇ ਕਿਹਾ ਕਿ ਹਾਦਸਾ ਓਵਰਲੋਡਿੰਗ ਅਤੇ ਤੇਜ਼ ਰਫ਼ਤਾਰ ਕਾਰਨ ਹੋਇਆ ਹੈ। ਜ਼ਖਮੀ ਯਾਤਰੀਆਂ ਤੋਂ ਪੁੱਛਗਿੱਛ ਕੀਤੀ ਗਈ, ਉਨ੍ਹਾਂ ਕਿਹਾ ਕਿ ਡਰਾਈਵਰ ਬਹੁਤ ਤੇਜ਼ ਗੱਡੀ ਚਲਾ ਰਿਹਾ ਸੀ। ਟਾਇਰ ਫਟਣ ਕਾਰਨ ਬੱਸ ਆਪਣੀ ਗਤੀ ਨੂੰ ਕੰਟਰੋਲ ਨਹੀਂ ਕਰ ਸਕੀ, ਜਿਸ ਕਾਰਣ ਇਹ ਲਗਭਗ 100 ਫੁੱਟ ਦੀ ਉਚਾਈ ਤੋਂ ਹੇਠਾਂ ਖੱਡ ਦੇ ਵਿੱਚ ਡਿੱਗ ਗਈ।

Related posts

1 ਅਕਤੂਬਰ ਤੋਂ ਲਾਗੂ ਹੋਵੇਗਾ ਘੱਟ ਰੋਸ਼ਨੀ ‘ਚ ਪਿੰਕ ਬਾਉਲ ਦੀ ਵਰਤੋਂ ਦਾ ਨਵਾਂ ਨਿਯਮ।

ਪਾਸਿੰਗ-ਆਊਟ ਪਰੇਡ ‘ਤੇ ਕੈਪਟਨ ਦੁਆਰਾ ਵਿਆਹ ਦੇ ਪ੍ਰਸਤਾਵ ‘ਤੇ ਵਿਵਾਦ ਖੜ੍ਹਾ ਹੋ ਗਿਆ !

ਏਅਰਲਾਈਨਾਂ ਲਈ 10,000 ਕਰੋੜ ਰੁਪਏ ਦੇ ਤੇਲ ਰਾਹਤ ਫੰਡ ਨੂੰ ਮਨਜ਼ੂਰੀ