ਏਸ਼ੀਅਨ ਚੈਂਪੀਅਨਜ਼ ਟਰਾਫੀ ਲੀਗ ਦੇ ਮੈਚ ਚ ਭਾਰਤ ਨੇ ਪਾਕਿ ਨੂੰ 2-1 ਨਾਲ ਹਰਾਇਆ

ਹੁਲੁਨਬੁਇਰ – ਮੌਜੂਦਾ ਚੈਂਪੀਅਨ ਭਾਰਤ ਨੇ ਸ਼ਨੀਵਾਰ ਨੂੰ ਏਸ਼ੀਆਈ ਹਾਕੀ ਚੈਂਪੀਅਨਜ਼ ਟਰਾਫੀ ‘ਚ ਪਾਕਿਸਤਾਨ ਨੂੰ 2-1 ਨਾਲ ਹਰਾਇਆ। ਇਹ ਮੈਚ ਹੁਲੁਨਬੂਰ ਦੇ ਮੋਕੀ ਹਾਕੀ ਟਰੇਨਿੰਗ ਬੇਸ ‘ਤੇ ਖੇਡਿਆ ਗਿਆ। ਇਸ ਹਾਕੀ ਏਸ਼ੀਅਨ ਚੈਂਪੀਅਨਸ ਟਰਾਫੀ ਵਿੱਚ ਭਾਰਤ ਦੀ ਇਹ ਲਗਾਤਾਰ ਪੰਜਵੀਂ ਜਿੱਤ ਹੈ। ਭਾਰਤ ਲਈ ਦੋਵੇਂ ਗੋਲ ਕਪਤਾਨ ਹਰਮਨਪ੍ਰੀਤ ਸਿੰਘ ਨੇ ਕੀਤੇ। ਪਾਕਿਸਤਾਨ ਲਈ ਅਹਿਮਦ ਨਦੀਮ ਨੇ ਗੋਲ ਕੀਤਾ।ਭਾਰਤੀ ਟੀਮ ਨੇ ਇਸ ਏਸ਼ੀਆਈ ਚੈਂਪੀਅਨਸ ਟਰਾਫੀ ਵਿੱਚ ਆਪਣੇ ਸਾਰੇ 5 ਮੈਚ ਜਿੱਤੇ ਹਨ। ਜਦਕਿ ਪਾਕਿਸਤਾਨ 5 ‘ਚੋਂ 2 ਮੈਚ ਜਿੱਤ ਕੇ ਅੰਕ ਸੂਚੀ ‘ਚ ਭਾਰਤ ਤੋਂ ਬਾਅਦ ਦੂਜੇ ਸਥਾਨ ‘ਤੇ ਹੈ। ਦੋਵੇਂ ਟੀਮਾਂ ਪਹਿਲਾਂ ਹੀ ਸੈਮੀਫਾਈਨਲ ਲਈ ਕੁਆਲੀਫਾਈ ਕਰ ਚੁੱਕੀਆਂ ਹਨ।ਨੀਲਕੰਠ ਸ਼ਰਮਾ ਨੂੰ ਹੀਰੋ ਆਫ ਦਾ ਮੈਚ ਦਿੱਤਾ ਗਿਆ। ਪੈਰਿਸ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਭਾਰਤੀ ਟੀਮ ਪਹਿਲਾਂ ਹੀ ਸੈਮੀਫਾਈਨਲ ‘ਚ ਪਹੁੰਚ ਚੁੱਕੀ ਹੈ, ਇਸ ਤੋਂ ਪਹਿਲਾਂ ਚੀਨ ਨੂੰ 3-0, ਜਾਪਾਨ ਨੂੰ 5-1, ਮਲੇਸ਼ੀਆ ਨੂੰ 8-1 ਅਤੇ ਕੋਰੀਆ ਨੂੰ 3-1 ਨਾਲ ਹਰਾਇਆ ਹੈ। ਦੂਜੇ ਪਾਸੇ ਮਹਾਨ ਫਾਰਵਰਡ ਤਾਹਿਰ ਜ਼ਮਾਨ ਦੀ ਅਗਵਾਈ ‘ਚ ਖੇਡ ਰਹੀ ਪਾਕਿਸਤਾਨੀ ਟੀਮ ਨੇ ਮਲੇਸ਼ੀਆ ਅਤੇ ਕੋਰੀਆ ਨਾਲ 2-2 ਨਾਲ ਡਰਾਅ ਖੇਡਿਆ। ਇਸ ਨੇ ਜਾਪਾਨ ਨੂੰ 2-1 ਅਤੇ ਚੀਨ ਨੂੰ 5-1 ਨਾਲ ਹਰਾਇਆ ਸੀ ਪਰ ਹੁਣ ਇਸ ਨੂੰ ਭਾਰਤ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।

Related posts

ਖਿਡਾਰੀਆਂ ਦੇ ਵਲੋਂ ਬਾਕਸਿੰਗ ਚੈਂਪੀਅਨਸ਼ਿਪ ’ਚ ਸ਼ਾਨਦਾਰ ਪ੍ਰਦਰਸ਼ਨ

ਜੋਕੋਵਿਚ ਦੀ 13ਵੀਂ ਵਾਰ ਆਸਟ੍ਰੇਲੀਅਨ ਓਪਨ ਦੇ ਸੈਮੀਫਾਈਨਲ ਵਿੱਚ ਪੁੱਜਾ

ਯੋਰਪੀਅਨ ਟੀ20 ਪ੍ਰੀਮੀਅਰ ਲੀਗ ਦਾ ਸੀਜ਼ਨ-1 ਦੇ ਮੈਚ ਅਗਸਤ ‘ਚ ਐਮਸਟਰਡਮ, ਈਡਨਬਰਗ ਅਤੇ ਬੈੱਲਫਾਸਟ ‘ਚ ਹੋਣਗੇ !