ਜਰਮਨੀ ਦੇ ਅਲੈਗਜ਼ੈਂਡਰ ਜ਼ਵੇਰੇਵ ਨੇ ਫ੍ਰੈਂਚ ਓਪਨ 2026 ਖਿਤਾਬ ਜਿੱਤਿਆ

ਅਲੈਗਜ਼ੈਂਡਰ ਜ਼ਵੇਰੇਵ।

ਜਰਮਨੀ ਦੇ ਅਲੈਗਜ਼ੈਂਡਰ ਜ਼ਵੇਰੇਵ ਨੇ ਆਪਣੇ ਕਰੀਅਰ ਦਾ ਪਹਿਲਾ ਗ੍ਰੈਂਡ ਸਲੈਮ ਖਿਤਾਬ ਜਿੱਤਿਆ ਹੈ। ਅਲੈਗਜ਼ੈਂਡਰ ਜ਼ਵੇਰੇਵ ਫ੍ਰੈਂਚ ਓਪਨ ਜਿੱਤਣ ਵਾਲਾ ਪਹਿਲਾ ਜਰਮਨ ਖਿਡਾਰੀ ਹੈ। ਦੂਜਾ ਦਰਜਾ ਪ੍ਰਾਪਤ ਜ਼ਵੇਰੇਵ ਦਾ ਸਾਹਮਣਾ ਫ੍ਰੈਂਚ ਓਪਨ 2026 ਦੇ ਪੁਰਸ਼ ਸਿੰਗਲਜ਼ ਫਾਈਨਲ ਵਿੱਚ ਇਟਲੀ ਦੇ ਫਲਾਵੀਓ ਕੋਬੋਲੀ ਨਾਲ ਹੋਇਆ। ਇਹ 24 ਸਾਲਾ ਕੋਬੋਲੀ ਦਾ ਪਹਿਲਾ ਗ੍ਰੈਂਡ ਸਲੈਮ ਫਾਈਨਲ ਸੀ। 29 ਸਾਲਾ ਜ਼ਵੇਰੇਵ ਨੇ ਪੰਜ ਸੈੱਟਾਂ ਦੇ ਮੈਚ ਵਿੱਚ 6-1, 4-6, 6-4, 6-7, 6-1 ਨਾਲ ਮੈਚ ਜਿੱਤਿਆ। ਫਾਈਨਲ ਮੈਚ 4 ਘੰਟੇ ਅਤੇ 16 ਮਿੰਟ ਚੱਲਿਆ।

ਅਲੈਗਜ਼ੈਂਡਰ ਜ਼ਵੇਰੇਵ ਨੇ 10ਵੀਂ ਸੀਡ ਫਲੈਵੀਓ ਕੋਬੋਲੀ ਵਿਰੁੱਧ ਪਹਿਲਾ ਸੈੱਟ ਆਸਾਨੀ ਨਾਲ 6-1 ਨਾਲ ਜਿੱਤ ਲਿਆ। ਕੋਬੋਲੀ ਨੇ ਦੂਜੇ ਸੈੱਟ ਵਿੱਚ ਵੀ ਜਿੱਤ ਹਾਸਲ ਕੀਤੀ। ਜ਼ਵੇਰੇਵ ਨੇ ਤੀਜਾ ਸੈੱਟ ਜਿੱਤਿਆ ਪਰ ਕੋਬੋਲੀ ਨੇ ਚੌਥੇ ਵਿੱਚ ਸਖ਼ਤ ਟੱਕਰ ਦਿੱਤੀ। ਇਟਾਲੀਅਨ ਖਿਡਾਰੀ ਨੇ ਟਾਈਬ੍ਰੇਕਰ 7-5 ਨਾਲ ਜਿੱਤਿਆ। ਜ਼ਵੇਰੇਵ ਨੇ ਆਖਰੀ ਸੈੱਟ ਦੇ ਪਹਿਲੇ ਗੇਮ ਵਿੱਚ ਕੋਬੋਲੀ ਦੀ ਸਰਵਿਸ ਤੋੜ ਦਿੱਤੀ। 2-0 ਦੀ ਲੀਡ ਲੈਣ ਤੋਂ ਬਾਅਦ ਕੋਬੋਲੀ ਦੀ ਦੂਜੀ ਸਰਵਿਸ ਵੀ ਤੋੜ ਦਿੱਤੀ ਅਤੇ ਕੋਬੋਲੀ ਦੀਆਂ ਉਮੀਦਾਂ ‘ਤੇ ਪਾਣੀ ਫੇਰਦਿਆਂ ਸੈੱਟ 6-1 ਨਾਲ ਜਿੱਤਕੇ ਖਿਤਾਬ ਆਪਣੇ ਨਾਮ ਕਰ ਲਿਆ।

ਅਲੈਗਜ਼ੈਂਡਰ ਜ਼ਵੇਰੇਵ ਨੇ ਹੁਣ ਤੱਕ ਹਰ ਵੱਡਾ ਮੁਕਾਬਲਾ ਜਿੱਤਿਆ। ਉਸਨੇ ਮਾਸਟਰਜ਼ 1000 ਈਵੈਂਟਸ ਸਮੇਤ ਦੋ ਏਟੀਪੀ ਖਿਤਾਬ ਆਪਣੇ ਨਾਮ ਕੀਤੇ, ਜ਼ਵੇਰੇਵ ਨੇ ਟੋਕੀਓ ਵਿੱਚ ਓਲੰਪਿਕ ਸੋਨ ਤਮਗਾ ਵੀ ਜਿੱਤਿਆ ਪਰ ਉਸਦੇ ਨਾਮ ਇੱਕ ਵੀ ਗ੍ਰੈਂਡ ਸਲੈਮ ਖਿਤਾਬ ਨਹੀਂ ਸੀ। ਇਸ ਤੋਂ ਪਹਿਲਾਂ ਉਹ 2020 ਯੂਐਸ ਓਪਨ, 2024 ਫ੍ਰੈਂਚ ਓਪਨ ਅਤੇ 2025 ਆਸਟ੍ਰੇਲੀਅਨ ਓਪਨ ਵਿੱਚ ਖਿਤਾਬ ਮੈਚ ਹਾਰ ਗਿਆ ਸੀ। ਜਰਮਨੀ ਦੇ ਅਲੈਗਜ਼ੈਂਡਰ ਜ਼ਵੇਰੇਵ ਦੀ ਇਸ ਜਿੱਤ ਤੋਂ 89 ਸਾਲ ਪਹਿਲਾਂ ਜਰਮਨ ਦੇ ਖਿਡਾਰੀ ਹੀਨਰ ਹੈਂਕਲ ਨੇ 1937 ਵਿੱਚ ਰੋਲੈਂਡ ਗੈਰੋਸ ਖਿਤਾਬ ਜਿੱਤਿਆ ਸੀ। ਅਲੈਗਜ਼ੈਂਡਰ ਜ਼ਵੇਰੇਵ ਤੋਂ ਪਹਿਲਾਂ, ਬੋਰਿਸ ਬੇਕਰ ਗ੍ਰੈਂਡ ਸਲੈਮ ਸਿੰਗਲਜ਼ ਖਿਤਾਬ ਜਿੱਤਣ ਵਾਲਾ ਆਖਰੀ ਜਰਮਨ ਖਿਡਾਰੀ ਸੀ। ਉਸਨੇ 1996 ਵਿੱਚ ਆਸਟ੍ਰੇਲੀਅਨ ਓਪਨ ਜਿੱਤਿਆ ਸੀ।

Related posts

1 ਅਕਤੂਬਰ ਤੋਂ ਲਾਗੂ ਹੋਵੇਗਾ ਘੱਟ ਰੋਸ਼ਨੀ ‘ਚ ਪਿੰਕ ਬਾਉਲ ਦੀ ਵਰਤੋਂ ਦਾ ਨਵਾਂ ਨਿਯਮ।

ਰੋਜਰ ਮਿਲਾ ਦਾ ਫੀਫਾ ਵਿਸ਼ਵ ਕੱਪ ਦੇ ਵਿੱਚ ‘ਖਾਸ’ ਰਿਕਾਰਡ !

ਆਈਪੀਐਲ 2026 ‘ਚ ਕਰੋੜਾਂ ਦੇ ਵਿਕੇ ਪਰ ਮਾੜਾ ਪ੍ਰਦਰਸ਼ਨ ਕਰਨ ਵਾਲੇ 5 ਖਿਡਾਰੀ !