ਆਈਪੀਐਲ 2026 ‘ਚ ਕਰੋੜਾਂ ਦੇ ਵਿਕੇ ਪਰ ਮਾੜਾ ਪ੍ਰਦਰਸ਼ਨ ਕਰਨ ਵਾਲੇ 5 ਖਿਡਾਰੀ !

ਰਿਸ਼ਭ ਪੰਤ, ਆਈਪੀਐਲ 2026 ਦੇ ਸਭ ਤੋਂ ਮਹਿੰਗੇ ਖਿਡਾਰੀ।

ਆਈਪੀਐਲ 2026 ਦਾ ਸੀਜ਼ਨ ਖਤਮ ਹੋ ਗਿਆ ਹੈ। ਇਸ ਸੀਜ਼ਨ ਵਿੱਚ ਜਿੱਥੇ ਵੈਭਵ ਸੂਰਯਵੰਸ਼ੀ ਵਰਗੇ ਨੌਜਵਾਨ ਬੱਲੇਬਾਜ਼ ਚਮਕੇ ਉੱਥੇ ਕੁੱਝ ਅਜਿਹੇ ਖਿਡਾਰੀ ਵੀ ਸਨ ਜਿਨ੍ਹਾਂ ਨੂੰ ਖ੍ਰੀਦਣ ਜਾਂ ਟੀਮ ਵਿੱਚ ਬਰਕਰਾਰ ਰੱਖਣ ਲਈ ਫਰੈਂਚਾਇਜ਼ੀ ਨੇ ਕਰੋੜਾਂ ਰੁਪਏ ਖਰਚ ਕੀਤੇ ਪਰ ਮੌਜੂਦਾ ਸੀਜ਼ਨ ‘ਚ ਇਨ੍ਹਾਂ ਖਿਡਾਰੀਆਂ ਦਾ ਪ੍ਰਦਰਸ਼ਨ ਬਹੁਤ ਨਿਰਾਸ਼ਾਜਨਕ ਰਿਹਾ। ਇਸ ਸੂਚੀ ਵਿੱਚ ਤਿੰਨ ਭਾਰਤੀ ਵੀ ਸ਼ਾਮਲ ਹਨ, ਜਿਨ੍ਹਾਂ ਵਿੱਚੋਂ ਦੋ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਸਨ। ਇਥੇ ਅਜਿਹੇ ਪੰਜ ਖਿਡਾਰੀਆਂ ਦੇ ਵਾਰੇ ਵਰਨਯ ਕੀਤਾ ਜਾ ਰਿਹਾ ਹੈ ਜਿਹਨਾਂ ਦਾ ਪ੍ਰਦਰਸ਼ਨ ਬਹੁਤ ਨਿਰਾਸ਼ਾਜਨਕ ਰਿਹਾ:

ਰਿਸ਼ਭ ਪੰਤ: ਆਈਪੀਐਲ ਦੇ ਸਭ ਤੋਂ ਮਹਿੰਗੇ ਖਿਡਾਰੀ ਰਿਸ਼ਭ ਪੰਤ ਨੂੰ ਲਖਨਊ ਸੁਪਰ ਜਾਇੰਟਸ ਨੇ 27 ਕਰੋੜ ਰੁਪਏ ‘ਚ ਖਰੀਦਿਆ, ਆਈਪੀਐਲ 2026 ‘ਚ ਵੀ ਉਨ੍ਹਾਂ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ। ਪੰਤ ਨੇ 14 ਮੈਚਾਂ ‘ਚ 138 ਦੀ ਸਟ੍ਰਾਈਕ ਰੇਟ ਨਾਲ ਸਿਰਫ 312 ਦੌੜਾਂ ਬਣਾਈਆਂ। ਪੰਤ ਪੂਰੇ ਸੀਜ਼ਨ ‘ਚ ਸਿਰਫ ਇਕ ਅਰਧ ਸੈਂਕੜਾ ਹੀ ਬਣਾ ਸਕੇ। ਬੱਲੇ ਨਾਲ ਪੰਤ ਦੀ ਅਸਫਲਤਾ ਵੀ ਇਸ ਸੀਜ਼ਨ ਵਿੱਚ ਐਲਐਸਜੀ ਨੂੰ ਬਹੁਤ ਮਹਿੰਗੀ ਪਈ। ਇਸ ਦਾ ਅਸਰ ਪੰਤ ‘ਤੇ ਵੀ ਪਿਆ ਅਤੇ ਉਨ੍ਹਾਂ ਨੇ ਲਖਨਊ ਦਾ ਦੌਰਾ ਖਤਮ ਹੁੰਦੇ ਹੀ ਕਪਤਾਨੀ ਛੱਡਣ ਦਾ ਫੈਸਲਾ ਕੀਤਾ, ਜਿਸ ਨੂੰ ਲਖਨਊ ਟੀਮ ਪ੍ਰਬੰਧਨ ਨੇ ਵੀ ਸਵੀਕਾਰ ਕਰ ਲਿਆ।

ਕੈਮਰਨ ਗ੍ਰੀਨ: ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਨੇ ਕੈਮਰਨ ਗ੍ਰੀਨ ਨੂੰ ਖਰੀਦਣ ਲਈ ਨਿਲਾਮੀ ਵਿੱਚ 25æ20 ਕਰੋੜ ਰੁਪਏ ਖਰਚ ਕੀਤੇ ਸਨ। ਹਾਲਾਂਕਿ ਗ੍ਰੀਨ ਨੇ ਆਪਣੇ ਪ੍ਰਦਰਸ਼ਨ ਤੋਂ ਨਿਰਾਸ਼ ਕੀਤਾ। ਬੱਲੇਬਾਜ਼ੀ ਵਿੱਚ ਉਹ 14 ਮੈਚਾਂ ਵਿੱਚ 145 ਦੀ ਸਟ੍ਰਾਈਕ ਰੇਟ ਨਾਲ ਸਿਰਫ਼ 322 ਦੌੜਾਂ ਹੀ ਬਣਾ ਸਕਿਆ ਅਤੇ ਪੂਰੇ ਸੀਜ਼ਨ ਵਿੱਚ ਸਿਰਫ਼ ਦੋ ਅਰਧ ਸੈਂਕੜੇ ਹੀ ਬਣਾਏ। ਸ਼ੁਰੂਆਤੀ ਮੈਚਾਂ ‘ਚ ਗ੍ਰੀਨ ਸੱਟ ਤੋਂ ਉਭਰ ਰਿਹਾ ਸੀ ਜਿਸ ਕਾਰਨ ਉਸ ਨੇ ਗੇਂਦਬਾਜ਼ੀ ਨਹੀਂ ਕੀਤੀ ਅਤੇ ਬਾਅਦ ‘ਚ ਵੀ ਉਹ ਗੇਂਦ ਨਾਲ ਕੋਈ ਖਾਸ ਪ੍ਰਭਾਵ ਨਹੀਂ ਬਣਾ ਸਕੇ।

ਸੂਰਿਆਕੁਮਾਰ ਯਾਦਵ: ਮੁੰਬਈ ਇੰਡੀਅਨਜ਼ ਨੇ ਸੂਰਜਕੁਮਾਰ ਯਾਦਵ ਨੂੰ ਬਰਕਰਾਰ ਰੱਖਣ ਲਈ 16æ35 ਕਰੋੜ ਰੁਪਏ ਖਰਚ ਕੀਤੇ ਸਨ। ਆਈਪੀਐਲ 2026 ਤੋਂ ਠੀਕ ਪਹਿਲਾਂ, ਸੂਰਿਆਕੁਮਾਰ ਦੀ ਕਪਤਾਨੀ ਵਿੱਚ ਭਾਰਤ ਨੇ ਟੀ-20 ਵਿਸ਼ਵ ਕੱਪ ਦਾ ਖਿਤਾਬ ਬਚਾਇਆ ਸੀ। ਹਾਲਾਂਕਿ ਸੂਰਿਆਕੁਮਾਰ ਨੂੰ ਇਸ ਸੀਜ਼ਨ ‘ਚ ਦੌੜਾਂ ਲਈ ਬੁਰੀ ਤਰ੍ਹਾਂ ਸੰਘਰਸ਼ ਕਰਦੇ ਦੇਖਿਆ ਗਿਆ। ਸੂਰਿਆਕੁਮਾਰ 147 ਦੇ ਸਟ੍ਰਾਈਕ ਰੇਟ ਨਾਲ 13 ਪਾਰੀਆਂ ਵਿੱਚ ਸਿਰਫ਼ 270 ਦੌੜਾਂ ਹੀ ਬਣਾ ਸਕਿਆ। ਉਸਨੇ ਇਸ ਸੀਜ਼ਨ ਵਿੱਚ ਦੋ ਅਰਧ ਸੈਂਕੜੇ ਲਗਾਏ। ਸੂਰਿਆਕੁਮਾਰ ਦਾ ਬੱਲੇ ਨਾਲ ਅਸਫਲ ਹੋਣਾ ਮੁੰਬਈ ਇੰਡੀਅਨਜ਼ ਦੇ ਖਰਾਬ ਪ੍ਰਦਰਸ਼ਨ ਦਾ ਵੱਡਾ ਕਾਰਣ ਸੀ।

ਨਿਕੋਲਸ ਪੂਰਨ: ਆਈਪੀਐਲ 2026 ਵਿੱਚ, ਲਖਨਊ ਸੁਪਰ ਜਾਇੰਟਸ ਨੇ ਨਿਕੋਲਸ ਪੂਰਨ ਨੂੰ 21 ਕਰੋੜ ਰੁਪਏ ਵਿੱਚ ਬਰਕਰਾਰ ਰੱਖਿਆ। ਹਾਲਾਂਕਿ ਪੂਰਨ ਇਸ ਸੀਜ਼ਨ ‘ਚ ਉਮੀਦਾਂ ‘ਤੇ ਖਰਾ ਨਹੀਂ ਉਤਰ ਸਕੇ। ਉਸਨੇ 14 ਮੈਚਾਂ ਵਿੱਚ 127 ਦੀ ਮਾਮੂਲੀ ਸਟ੍ਰਾਈਕ ਰੇਟ ਨਾਲ 234 ਦੌੜਾਂ ਬਣਾਈਆਂ। ਪੂਰਨ ਲਈ ਇਸ ਸੀਜ਼ਨ ਵਿੱਚ ਸਿਰਫ ਇੱਕ ਅਰਧ ਸੈਂਕੜਾ ਲਗਾਉਣਾ ਬਹੁਤ ਮੁਸ਼ਕਲ ਸੀ।

ਹਾਰਦਿਕ ਪੰਡਯਾ: ਮੁੰਬਈ ਇੰਡੀਅਨਜ਼ ਦੀ ਕਪਤਾਨੀ ਦੀ ਜ਼ਿੰਮੇਵਾਰੀ ਸੰਭਾਲ ਰਹੇ ਹਾਰਦਿਕ ਪੰਡਯਾ ਲਈ ਇਹ ਸੀਜ਼ਨ ਇੱਕ ਬੁਰੇ ਸੁਪਨੇ ਵਰਗਾ ਰਿਹਾ ਹੈ। 10 ਮੈਚਾਂ ‘ਚ ਹਾਰਦਿਕ 138 ਦੇ ਸਟ੍ਰਾਈਕ ਰੇਟ ਨਾਲ ਖੇਡਦੇ ਹੋਏ ਸਿਰਫ 206 ਦੌੜਾਂ ਹੀ ਬਣਾ ਸਕੇ ਅਤੇ ਆਪਣੇ ਬੱਲੇ ਨਾਲ ਕੋਈ ਅਰਧ ਸੈਂਕੜਾ ਵੀ ਨਹੀਂ ਬਣਾ ਸਕੇ। ਇਸ ਦੇ ਨਾਲ ਹੀ ਉਹ ਗੇਂਦਬਾਜ਼ੀ ਵਿੱਚ ਸਿਰਫ਼ ਚਾਰ ਵਿਕਟਾਂ ਹੀ ਲੈ ਸਕੇ। ਇਸ ਦੌਰਾਨ ਹਾਰਦਿਕ ਸੱਟ ਕਾਰਨ ਕੁਝ ਮੈਚਾਂ ਤੋਂ ਬਾਹਰ ਰਹੇ।

Related posts

ਕਿਸਾਨ ਕ੍ਰੈਡਿਟ ਕਾਰਡ ‘ਚ ਸੁਧਾਰਾਂ ਨਾਲ ਪੰਜਾਬ ਦੇ 13 ਲੱਖ ਕਿਸਾਨਾਂ ਨੂੰ ਲਾਭ ਹੋਵੇਗਾ !

ਸਾਈਕਲ ਦੀ ਸਵਾਰੀ : 3 ਜੂਨ ਵਿਸ਼ਵ ਸਾਈਕਲ ਦਿਵਸ

ਸਾਈਕਲ : ਸਿਹਤਮੰਦ ਜੀਵਨ, ਸਮਾਜਿਕ ਬਰਾਬਰੀ ਅਤੇ ਹਰਿਆਵਲੇ ਭਵਿੱਖ ਦੀ ਸਵਾਰੀ