Australia & New Zealand

ਲਿਬਰਲ ਸੰਸਦ ਮੈਂਬਰ ‘ਤੇ ਹਮਲੇ ਦੇ ਦੋਸ਼ ਘਟਨਾ ਦੀ ਪੁਲਿਸ ਜਾਂਚ ਬੰਦ !

ਮੋਇਰਾ ਡੀਮਿੰਗ, ਐਮ ਪੀ, ਵੈਸਟਰਨ ਮੈਟਰੋਪੌਲੀਟਨ ਰੀਜ਼ਨ।

ਵਿਕਟੋਰੀਆ ਪੁਲਿਸ ਨੇ ਇੱਕ ਲਿਬਰਲ ਸੰਸਦ ਮੈਂਬਰ ਵੱਲੋਂ ਲਗਾਏ ਗਏ ਹਮਲੇ ਦੇ ਦੋਸ਼ਾਂ ਦੀ ਜਾਂਚ ਤੋਂ ਬਾਅਦ ਕਿਹਾ ਹੈ ਕਿ ਇਸ ਮਾਮਲੇ ਵਿੱਚ ਕੋਈ ਵੀ ਜੁਰਮ ਸਾਬਤ ਨਹੀਂ ਹੋਇਆ ਹੈ, ਹੁਣ ਇਸ ਮਾਮਲੇ ਦੀ ਹੋਰ ਅੱਗੇ ਜਾਂਚ ਕਰਨ ਦੀ ਲੋੜ ਨਹੀਂ ਹੈ ਅਤੇ ਇਸਨੂੰ ਬੰਦ ਕਰ ਦਿੱਤਾ ਗਿਆ ਹੈ।

ਵਿਕਟੋਰੀਆ ਦੀ ਲਿਬਰਲ ਪਾਰਟੀ ਦੀ ਵੈਸਟਰਨ ਮੈਟਰੋਪੌਲੀਟਨ ਰੀਜ਼ਨ ਤੋਂ ਸੰਸਦ ਮੈਂਬਰ ਮੋਇਰਾ ਡੀਮਿੰਗ ਨੇ ਦੋਸ਼ ਲਗਾਇਆ ਸੀ ਕਿ ਪਾਰਟੀ ਦੇ ਸਾਬਕਾ ਨੇਤਾ ਮੈਥਿਊ ਗਾਇ ਨੇ ਮਈ ਮਹੀਨੇ ਦੌਰਾਨ ਇੱਕ ਸਮਾਗਮ ਵਿੱਚ ਉਨ੍ਹਾਂ ਨਾਲ ਹਮਲਾਵਰ ਵਰਤਾਓ ਕੀਤਾ ਸੀ। ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵਿੱਚ ਦਿਖਾਈ ਦਿੰਦਾ ਹੈ ਕਿ ਮੈਥਿਊ ਗਾਇ ਨੇ ਮੋਇਰਾ ਡੀਮਿੰਗ ਦੇ ਕੋਲ ਹੋ ਕੇ ਗੱਲਬਾਤ ਕੀਤੀ। ਇਸ ਤੋਂ ਬਾਅਦ ਉਹ ਇੱਕ ਹੋਰ ਵਿਅਕਤੀ ਨਾਲ ਵੀ ਉਸੇ ਤਰ੍ਹਾਂ ਦੇ ਹੀ ਲਹਿਜ਼ੇ ਵਿੱਚ ਗੱਲਬਾਤ ਕਰਦੇ ਨਜ਼ਰ ਆਏ।

ਵਿਕਟੋਰੀਆ ਪੁਲਿਸ ਨੇ ਵੀਰਵਾਰ ਦੇਰ ਰਾਤ ਜਾਰੀ ਬਿਆਨ ਵਿੱਚ ਕਿਹਾ ਕਿ ਪੂਰੀ ਜਾਂਚ ਤੋਂ ਬਾਅਦ ਇਹ ਨਤੀਜਾ ਨਿਕਲਿਆ ਹੈ ਕਿ ਕੋਈ ਜੁਰਮ ਨਹੀਂ ਹੋਇਆ। ਪੁਲਿਸ ਮੁਤਾਬਕ ਇਹ ਘਟਨਾ 23 ਮਈ ਨੂੰ ਵਾਪਰੀ ਸੀ ਅਤੇ ਇਸ ਦੀ ਸ਼ਿਕਾਇਤ 16 ਜੂਨ ਨੂੰ ਦਰਜ ਕਰਵਾਈ ਗਈ। ਪੁਲਿਸ ਨੇ ਇਹ ਵੀ ਦੱਸਿਆ ਕਿ ਸ਼ਿਕਾਇਤ ਕਰਨ ਵਾਲੀ ਮਹਿਲਾ ਨੂੰ ਕਿਸੇ ਤਰ੍ਹਾਂ ਦੇ ਡਾਕਟਰੀ ਇਲਾਜ ਦੀ ਲੋੜ ਨਹੀਂ ਪਈ ਅਤੇ ਜਾਂਚ ਅਧਿਕਾਰੀਆਂ ਨੇ ਉਸ ਨਾਲ ਗੱਲਬਾਤ ਵੀ ਕੀਤੀ।

Related posts

ਨਿਊ ਸਾਊਥ ਵੇਲਜ਼ ‘ਚ ਰਿਕਾਰਡਤੋੜ 1218 ਕੋਵਿਡ ਕੇਸ ਤੇ 6 ਮੌਤਾ

admin

101 Faster, Stronger Signals For Victorians !

admin

ਵਿਕਟੋਰੀਆ ਦੀ ਪ੍ਰੀਮੀਅਰ ਨੂੰ ਆਪਣੇ ਮੰਤਰੀਮੰਡਲ ‘ਚ ਫੇਰਬਦਲ ਕਿਉਂ ਕਰਨਾ ਪਿਆ?

admin