ਓਡੀਸ਼ਾ ’ਚ 24 ਸਾਲਾਂ ਬਾਅਦ ਬੀ.ਜੇ.ਡੀ. ਦਾ ਰਾਜ ਹੋਇਆ ਖ਼ਤਮ

ਭੁਵਨੇਸ਼ਵਰ – ਦੇ ਪ੍ਰਧਾਨ ਨਵੀਨ ਪਟਨਾਇਕ ਨੇ ਓਡੀਸ਼ਾ ਵਿਚ ਆਪਣੇ 24 ਸਾਲ ਦੇ ਸ਼ਾਸਨ ਦਾ ਅੰਤ ਕਰਦਿਆਂ ਸੂਬਾ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀ ਹਾਰ ਮਗਰੋਂ ਬੁੱਧਵਾਰ ਨੂੰ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਸੂਤਰਾਂ ਨੇ ਦੱਸਿਆ ਕਿ ਪਟਨਾਇਕ ਨੇ ਰਾਜ ਭਵਨ ਵਿਚ ਰਾਜਪਾਲ ਰਘੂਬਰ ਦਾਸ ਨੂੰ ਆਪਣਾ ਅਸਤੀਫ਼ਾ ਸੌਂਪਿਆ। ਪਟਨਾਇਕ ਦੀ ਰਿਹਾਇਸ਼ ’ਤੇ ਬੀ.ਜੇ.ਡੀ ਦੇ ਕਈ ਨੇਤਾ ਇਕੱਠੇ ਹੋਏ ਸਨ ਪਰ ਉਹ ਆਪਣਾ ਅਸਤੀਫ਼ਾ ਦੇਣ ਇਕੱਲੇ ਹੀ ਰਾਜਪਾਲ ਦੀ ਰਿਹਾਇਸ਼ ’ਤੇ ਗਏ। ਇਸ ਦੇ ਨਾਲ ਹੀ ਓਡੀਸ਼ਾ
ਵਿਚ ਬੀ.ਜੇ.ਡੀ ਦੇ 24 ਸਾਲ ਦਾ ਰਾਜ ਵੀ ਖ਼ਤਮ ਹੋ ਗਿਆ ਹੈ। ਹੁਣ ਭਾਜਪਾ ਸੂਬੇ ਵਿਚ ਆਪਣੀ ਸਰਕਾਰ ਬਣਾਏਗੀ।ਓਡੀਸ਼ਾ ਵਿਧਾਨ ਸਭਾ ਦੀਆਂ 147 ਸੀਟਾਂ ਵਿਚ ਬੀ.ਜੇ.ਡੀ ਨੂੰ ਸਿਰਫ਼ 51 ਸੀਟਾਂ ’ਤੇ ਹੀ ਜਿੱਤ ਮਿਲੀ। ਉੱਥੇ ਹੀ ਭਾਜਪਾ ਨੇ 78 ਸੀਟਾਂ ਜਿੱਤ ਕੇ ਸੱਤਾ ’ਤੇ ਕਬਜ਼ਾ ਜਮਾ ਲਿਆ। ਕਾਂਗਰਸ ਨੇ 14, ਆਜ਼ਾਦ ਉਮੀਦਵਾਰਾਂ ਨੇ 3 ਅਤੇ ਮਾਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ) ਨੇ ਇਕ ਸੀਟ ਜਿੱਤੀ ਹੈ। ਦੱਸ ਦੇਈਏ ਕਿ ਨਵੀਨ ਪਟਨਾਇਕ 2000 ਵਿਚ ਪਹਿਲੀ ਵਾਰ ਓਡੀਸ਼ਾ ਦੇ ਮੁੱਖ ਮੰਤਰੀ ਬਣੇ ਸਨ। ਇਸ ਤੋਂ ਬਾਅਦ ਲਗਾਤਾਰ 24 ਸਾਲਾਂ ਤੱਕ ਉਹ ਓਡੀਸ਼ਾ ਦੇ ਮੁੱਖ ਮੰਤਰੀ ਰਹੇ। ਓਡੀਸ਼ਾ ਦੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਬੀ.ਜੇ.ਡੀਦੇ ਪ੍ਰਧਾਨ ਅਤੇ ਕੇਂਦਰੀ ਇਸਪਾਤ ਅਤੇ ਖਨਨ ਮੰਤਰੀ ਦੇ ਅਹੁਦੇ ’ਤੇ ਵੀ ਰਹਿ ਚੁੱਕੇ ਹਨ।

Related posts

‘ਜੇ ਦੁਨੀਆਂ ਚੁੱਪ ਰਹੀ ਤਾਂ ਈਰਾਨ ਅਜਿਹੇ ਹਮਲਿਆਂ ਦਾ ਸ੍ਹਾਮਣਾ ਕਰਨ ਵਾਲਾ ਆਖਰੀ ਦੇਸ਼ ਨਹੀਂ ਹੋਵੇਗਾ’

ਭਾਰਤੀ ਡਾਕ ਅੱਜ 17 ਮਾਰਚ ਤੋਂ ਨਵੀਂ ਐਕਸਪ੍ਰੈਸ ਡਿਲੀਵਰੀ ਸੇਵਾ ਸ਼ੁਰੂ ਕਰ ਰਿਹਾ

ਟੀਕਿਆਂ ਨੇ ਦੁਨੀਆ ਭਰ ਵਿੱਚ ਖਤਰਨਾਕ ਬਿਮਾਰੀਆਂ ਨੂੰ ਖਤਮ ਜਾਂ ਪੂਰੀ ਤਰ੍ਹਾਂ ਕੰਟਰੋਲ ਕੀਤਾ