ਓਸਾਕਾ ਪਿੱਠ ਦੀ ਸੱਟ ਕਾਰਨ ਡਬਲਯੂਟੀਏ ਸੀਜ਼ਨ ਦੇ ਬਾਕੀ ਮੈਚਾਂ ਤੋਂ ਬਾਹਰ

ਹਾਂਗਕਾਂਗ – ਜਾਪਾਨ ਦੀ ਸਟਾਰ ਖਿਡਾਰਨ ਨਾਓਮੀ ਓਸਾਕਾ ਪਿੱਠ ਦੀ ਸੱਟ ਕਾਰਨ ਮਹਿਲਾ ਟੈਨਿਸ ਟੂਰ ਦੇ ਬਾਕੀ ਡਬਲਯੂਟੀਏ ਸੈਸ਼ਨ ਵਿੱਚ ਨਹੀਂ ਖੇਡ ਸਕੇਗੀ। ਹਾਂਗਕਾਂਗ ਓਪਨ ਦੇ ਆਯੋਜਕਾਂ ਨੇ ਸੋਮਵਾਰ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਇਸ ਗੱਲ ਦਾ ਐਲਾਨ ਕਰਦੇ ਹੋਏ ਕਿਹਾ ਕਿ ਚਾਰ ਵਾਰ ਦੀ ਗ੍ਰੈਂਡ ਸਲੈਮ ਸਿੰਗਲਜ਼ ਚੈਂਪੀਅਨ ਨਾ ਸਿਰਫ ਟੂਰਨਾਮੈਂਟ ਤੋਂ ਹਟ ਰਹੀ ਹੈ, ਸਗੋਂ ਉਹ ਮੌਜੂਦਾ ਸੈਸ਼ਨ ‘ਚ ਹੋਰ ਕੋਈ ਮੁਕਾਬਲਾ ਨਹੀਂ ਖੇਡ ਸਕੇਗੀ। W“1 ਨੇ ਵੀ ਆਪਣੀ ਵੈੱਬਸਾਈਟ ‘ਤੇ ਇਸ ਦਾ ਐਲਾਨ ਕੀਤਾ ਹੈ। ਓਸਾਕਾ ਤਿੰਨ ਹਫਤੇ ਪਹਿਲਾਂ ਚਾਈਨਾ ਓਪਨ ਵਿੱਚ ਕੋਕੋ ਗੌਫ ਦੇ ਖਿਲਾਫ ਚੌਥੇ ਦੌਰ ਦੇ ਮੈਚ ਤੋਂ ਹਟ ਗਈ ਸੀ ਅਤੇ ਉਦੋਂ ਤੋਂ ਉਹ ਕੋਈ ਮੈਚ ਨਹੀਂ ਖੇਡੀ ਹੈ।

Related posts

ਆਸਟ੍ਰੇਲੀਆ ਦੇ ਬੰਗਲਾਦੇਸ਼ ਦੇ ਨਾਲ ਕ੍ਰਿਕਟ ਦੇ ਦਿਲਚਸਪ ਮੈਚ ਹੋਣਗੇ

ਜਰਮਨੀ ਦੇ ਅਲੈਗਜ਼ੈਂਡਰ ਜ਼ਵੇਰੇਵ ਨੇ ਫ੍ਰੈਂਚ ਓਪਨ 2026 ਖਿਤਾਬ ਜਿੱਤਿਆ

1 ਅਕਤੂਬਰ ਤੋਂ ਲਾਗੂ ਹੋਵੇਗਾ ਘੱਟ ਰੋਸ਼ਨੀ ‘ਚ ਪਿੰਕ ਬਾਉਲ ਦੀ ਵਰਤੋਂ ਦਾ ਨਵਾਂ ਨਿਯਮ।