ਬਹੁਤ ਅਮੀਰ ਹੈ ਟਰੰਪ ਦੀ ਬੇਟੀ

ਦੋ ਦਿਨੀਂ ਟਰੰਪ ਆਪਣੇ ਪੂਰੇ ਪਰਿਵਾਰ ਸਮੇਤ ਭਾਰਤ ਦੇ ਦੌਰੇ ‘ਤੇ ਆ ਰਹੇ ਹਨ। ਪਤਨੀ ਮਿਲੇਨੀਆ ਦੇ ਇਲਾਵਾ ਉਨ੍ਹਾਂ ਦੇ ਨਾਲ ਬੇਟੀ ਇਵਾਂਕਾ ਟਰੰਪ ਅਤੇ ਦਮਾਦ ਜੇਰੇਡ ਕੁਸ਼ਨੇਗਰ ਵੀ ਮੌਜੂਦ ਹੋਣਗੇ। ਇਵਾਂਕਾ ਇਸ ਤੋਂ ਪਹਿਲਾਂ 2017 ‘ਚ ਗਲੋਬਲ ਇੰਟਰਪ੍ਰਿਉਨਰਸ਼ਿਪ ਸਮਿਟ ‘ਚ ਸ਼ਾਮਿਲ ਹੋਣ ਲਈ ਵੀ ਭਾਰਤ ਆ ਚੁੱਕੀ ਹੈ।

ਇਵਾਂਕਾ ਟਰੰਪ ਵਾਇਟ ਹਾਉਸ ‘ਚ ਪਿਤਾ ਦੀ ਮੁੱਖ ਸਲਾਹਕਾਰ ਹੈ। ਇਵਾਂਕਾ, ਡੋਨਲਡ ਟਰੰਪ ਦੀ ਪਹਿਲੀ ਪਤਨੀ ਇਵਾਨਾ ਟਰੰਪ ਦੀ ਬੇਟੀ ਹੈ। ਇਵਾਂਕਾ ਨੇ ਆਪਣੇ ਦਮ ‘ਤੇ ਅਮਰੀਕਾ ‘ਚ ਵੱਡਾ ਬਿਜ਼ਨਸ ਐਮਪਾਇਰ ਖੜ੍ਹਾ ਕੀਤਾ ਹੈ। ਅਮਰੀਕਾ ਦੀ ਰਾਜਨੀਤੀ ‘ਚ ਆਉਣ ਤੋਂ ਪਹਿਲਾਂ ਇਵਾਂਕਾ ਮਾਡਲ ਅਤੇ ਫੈਸ਼ਨ ਇੰਡਸਟਰੀ ‘ਚ ਵੀ ਰਹਿ ਚੁੱਕੀ ਹੈ।

ਇਵਾਂਕਾ ਕਰੀਬ 2000 ਕਰੋੜ ਦੀ ਮਾਲਕਿਨ ਹੈ। ਉਨ੍ਹਾਂ ਦਾ ਆਪਣਾ ਇੱਕ ਵੱਡਾ ਫੈਸ਼ਨ ਬ੍ਰੈਂਡ ਹੁੰਦਾ ਸੀ। ਇਵਾਂਕਾ ਬ੍ਰੈਂਡ ਅਮਰੀਕਾ ‘ਚ ਕਾਫੀ ਮਸ਼ਹੂਰ ਹੈ। ਇਵਾਂਕਾ ਦੇ ਪਤੀ ਜੈਰੇਡ ਕੁਸ਼ਨਰ ਰਿਅਲ ਅਸਟੇਟ ਬਿਜ਼ਨੈਸਮੈਨ ਦੇ ਨਾਲ-ਨਾਲ ਟਰੰਪ ਸਰਕਾਰ ‘ਚ ਸਲਾਹਕਾਰ ਹੈ। ਇਵਾਂਕਾ ਤੇ ਜੈਰੇਡ ਕੁਸ਼ਨਰ ਦਾ ਵਿਆਹ ਸਾਲ 2009 ‘ਚ ਹੋਇਆ ਸੀ। ਦੋਨਾਂ ਦੇ ਤਿੰਨ ਬੱਚੇ ਹਨ।

 

 

 

 

 

 

 

 

 

 

 

 

 

Related posts

‘ਰੌਸ਼ਨੀ ਜਿੱਤੇਗੀ’ ਪੂਰੇ ਆਸਟ੍ਰੇਲੀਆ ‘ਚ ਸੋਗ ਦਿਵਸ 22 ਜਨਵਰੀ ਨੂੰ ਹੋਵੇਗਾ

Sussan Ley Extends Thai Pongal 2026 Greetings to Tamil Community

ਵਿਕਟੋਰੀਅਨ ਅੱਗ ਪੀੜਤਾਂ ਲਈ ਹੋਰ ਫੰਡ, ‘ਲੁੱਕ ਓਵਰ ਦ ਫਾਰਮ ਗੇਟ’ ਦੀ ਵੀ ਸ਼ੁਰੂਆਤ !