ਸ੍ਰੀਨਗਰ – ਜੰਮੂ-ਕਸ਼ਮੀਰ ਪ੍ਰਸ਼ਾਸਨ ਤੇ ਪੁਲਿਸ ਵਿਭਾਗ ਵੱਲੋਂ ਸੁਰੱਖਿਆ ਯਕੀਨੀ ਬਣਾਉਣ ਦੇ ਕੀਤੇ ਜਾ ਰਹੇ ਦਾਅਵਿਆਂ ਦੇ ਵਿਚਕਾਰ ਹੁਣ ਅੱਤਵਾਦੀਆਂ ਨੇ ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਆਰੇਹ ਇਲਾਕੇ ਵਿੱਚ ਇੱਕ ਬੈਂਕ ਮੈਨੇਜਰ ਨੂੰ ਨਿਸ਼ਾਨਾ ਬਣਾਇਆ ਹੈ। ਅੱਤਵਾਦੀਆਂ ਨੇ ਅੱਜ ਸਵੇਰੇ ਆਰੇਹ ਇਲਾਕੇ ਦੇ ਕੁਲਗਾਮ ‘ਚ ਇਲਾਕਾਹੀ ਦੇਹਤੀ ਬੈਂਕ ਸ਼ਾਖਾ ਦੇ ਬੈਂਕ ਮੈਨੇਜਰ ‘ਤੇ ਗੋਲੀਬਾਰੀ ਕੀਤੀ।ਇਸ ਹਮਲੇ ਵਿੱਚ ਬੈਂਕ ਮੈਨੇਜਰ ਗੰਭੀਰ ਜ਼ਖ਼ਮੀ ਹੋ ਗਿਆ ਹੈ। ਉਸ ਨੂੰ ਨੇੜਲੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਵਿਜੇ ਕੁਮਾਰ ਵਜੋਂ ਹੋਈ ਹੈ। ਉਹ ਰਾਜਸਥਾਨ ਦਾ ਰਹਿਣ ਵਾਲਾ ਸੀ।
ਹਮਲੇ ਤੋਂ ਤੁਰੰਤ ਬਾਅਦ ਮੌਕੇ ‘ਤੇ ਪਹੁੰਚੇ ਫੌਜ ਅਤੇ ਪੁਲਿਸ ਦੇ ਜਵਾਨਾਂ ਨੇ ਇਲਾਕੇ ਦੀ ਘੇਰਾਬੰਦੀ ਕਰ ਕੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ। ਪੁਲਿਸ ਅਨੁਸਾਰ ਜ਼ਖ਼ਮੀ ਬੈਂਕ ਮੈਨੇਜਰ ਦੀ ਪਛਾਣ ਵਿਜੇ ਵਜੋਂ ਹੋਈ ਹੈ ਅਤੇ ਉਹ ਰਾਜਸਥਾਨ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।