ਕਹਿਣੀ ਤੇ ਕਰਨੀ 

ਸਟੇਟ ਐਵਾਰਡੀ, ਕਲਾ ਅਤੇ ਸ਼ਿਲਪਕਲਾ ਅਧਿਆਪਕ, ਸਾਹਿਬਜਾਦਾ ਜੁਝਾਰ ਸਿੰਘ ਨਗਰ, ਬਠਿੰਡਾ

“ਓਏ ਤੂੰ ਅੱਜ ਵੀ ਲੇਟ??” (ਅਧਿਆਪਕ ਨੇ ਬੱਚੇ ਨੂੰ ਕਿਹਾ)
“ਸ…ਰ ਸਰ, “ਅੱਜ ਮੇਰੀ ਮਾਂ ਬਿਮਾਰ ਹੈ …।” (ਬੱਚੇ ਨੇ ਡਰਦੇ ਡਰਦੇ ਨੇ ਕਿਹਾ)
“ਤੇਰਾ ਹਰ ਰੋਜ਼ ਈ ਨਵਾਂ ਬਹਾਨਾ ਹੁੰਦੈ …।”
“ਚੱਲ ਬਾਹਵਾਂ ਉੱਪਰ ਕਰ…!”
ਕੁਝ ਦਿਨਾਂ ਬਾਅਦ ਓਸ ਅਧਿਆਪਕ ਦੀ ਵਿਭਾਗ ਵਲੋਂ ਅਚਾਨਕ ‘ਚੋਣ ਡਿਊਟੀ’ ਆ ਗਈ।
ਡਿਊਟੀ ਨਾ ਦਿੱਤੀ….
ਨੋਟਿਸ ਵੀ ਕੱਢੇ ਗਏ,,,,
ਦਫ਼ਤਰ ਜਾ ਕੇ ਦਲੀਲ ਦਿੱਤੀ…
“ਸਾਬ੍ਹ ਮੇਰੀ ਪਤਨੀ ਬਿਮਾਰ ਰਹਿੰਦੀ ਹੈ।” (ਜੋ ਸਿਰਫ਼ ਡਿਊਟੀ ਨਾ ਕਰਨ ਲਈ ਇੱਕ ਬਹਾਨਾ ਸੀ)
ਪੁਖਤਾ ਕਾਰਨ ਨਾ ਹੋਣ ਕਾਰਨ ਡਿਊਟੀ ਨਾ ਕੱਟੀ ਗਈ।
ਅਖੀਰ ਓਸ ਅਧਿਆਪਕ ਨੇ ਓਸ ਨਿੱਕੀ ਜਿਹੀ ‘ਚੋਣ ਡਿਊਟੀ’ ਲਈ ਐੱਮ.ਐੱਲ.ਏ ਤੀਕ ਲੇਲੜੀਆਂ ਕੱਢ ਕੇ ਉਹ ‘ਚੋਣ ਡਿਊਟੀ’ ਕਟਵਾ ਲਈ।
ਅਗਲੀ ਸਵੇਰ ਜਦ ਸਕੂਲ ਵਿੱਚ ਸਵੇਰ ਦੀ ਸਭਾ ਸਮਾਪਤ ਹੋਈ ਤਾਂ  ਉਹ ਬੱਚਾ ਅੱਜ ਫੇਰ ਪਿੱਛੇ ਬਾਹਵਾਂ ਉੱਪਰ ਕਰ ਕੇ ਖੜਾ ਸੀ। ਤੇ ਓਸ ਅਧਿਆਪਕ ਦੇ ਹੱਥ ਅੱਜ ਡੰਡਾ ਸੀ।

Related posts

ਕਹਾਣੀ : ਖ਼ਾਮੋਸ਼ ਸਫ਼ਰ !

ਮਾਂ ਦੀ ਮਮਤਾ !

ਮਿੰਨੀ ਕਹਾਣੀ : ਚੜ੍ਹਦੀਕਲਾ !