ਨਵੀਂ ਦਿੱਲੀ – ਵਿਦਿਆਰਥੀ ਆਗੂ ਕੰਨਿਆ ਕੁਮਾਰ ਤੇ ਗੁਜਰਾਤ ਦੇ ਦਲਿਤ ਆਗੂ ਜਿਗਨੇਸ਼ ਮੇਵਾਲੀ ਅੱਜ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਜਾ ਰਹੇ ਹਨ। ਮੰਗਲਵਾਰ ਸਵੇਰੇ ਦਿੱਲੀ ਸਥਿਤ ਕਾਂਗਰਸ ਦਫ਼ਤਰ ਦੇ ਬਾਹਰ ਉਨ੍ਹਾਂ ਦੇ ਪਾਰਟੀ ਵਿਚ ਸਵਾਗਤ ਕਰਨ ਲਈ ਪੋਸਟਰ ਲਗਾਏ ਗਏ ਹਨ। ਕਨ੍ਹਈਆ ਕੁਮਾਰ ਲੋਕਸਭਾ ਚੋਣਾਂ 2019 ਤੋਂ ਪਹਿਲਾਂ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਵਿਚ ਸ਼ਾਮਲ ਹੋਏ ਸਨ ਤੇ ਬਿਹਾਰ ਸਥਿਤ ਆਪਣੇ ਗ੍ਰਹਿ ਨਗਰ ਬੇਗੁਸਰਾਏ ਤੋਂ ਭਾਰਤੀ ਜਨਤਾ ਪਾਰਟੀ (ਬੀਜੇਪੀ) ਦੇ ਗਿਰੀਰਾਜ ਸਿੰਘ ਦੇ ਵਿਰੋਧ ਵਿਚ ਚੋਣਾਂ ਲਡ਼ੇ ਸਨ ਪਰ ਜਿੱਤ ਨਹੀਂ ਸਕੇ ਸੀ।ਦੱਸਣਯੋਗ ਹੈ ਕਿ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਦੇ ਸਾਬਕਾ ਪ੍ਰਧਾਨ ਕਨ੍ਹਈਆ ਕੁਮਾਰ ਨੂੰ ਸੰਸਦ ਹਮਲੇ ਦੇ ਮਾਸਟਰਮਾਈਂਡ ਅਫਜ਼ਲ ਗੁਰੂ ਦੀ ਬਰਸੀ ਮਨਾਉਣ ਲਈ 2016 ਵਿੱਚ ਆਯੋਜਿਤ ਇੱਕ ਪ੍ਰੋਗਰਾਮ ਦੌਰਾਨ ‘ਦੇਸ਼ ਵਿਰੋਧੀ ਨਾਅਰੇ’ ਲਗਾਉਣ ਦੇ ਦੋਸ਼ ਵਿੱਚ ਜੇਲ੍ਹ ਭੇਜਿਆ ਗਿਆ ਸੀ।