ਨਵੀਂ ਦਿੱਲੀ – ਵਿਸ਼ਵ ਸਿਹਤ ਸੰਗਠਨ ਦੁਆਰਾ ਬਾਰਤ ’ਚ ਵਿਕਸਿਤ ਕੋਵਿਡ ਵੈਕਸੀਨ ਕੋਵੈਕਸੀਨ ਲਈ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ’ਚ ਹੋਰ ਦੇਰ ਹੋਵੇਗੀ। ਸੂਤਰਾਂ ਅਨੁਸਾਾਰ ਵੈਕਸੀਨ ਨਿਰਮਾਤਾ ਭਾਰਤ ਬਾਇਓਟੈੱਕ ਨੂੰ ਤੇ ਤਕਨੀਕੀ ਸਵਾਲ ਭੇਜੇ ਹਨ। ਇਸ ਝਟਕੇ ਨਾਲ ਭਾਰਤੀਆਂ, ਖਾਸ ਕਰਕੇ ਵਿਦਿਆਰਥੀ ਅੰਤਰਰਾਸ਼ਟਰੀ ਯਾਤਰਾ ਯੋਜਨਾਵਾਂ ’ਤੇ ਮਾੜਾ ਪ੍ਰਭਾਵ ਪੈਣ ਦੀ ਸੰਭਾਵਨਾ ਹੈ। ਇਸ ਮਨਜ਼ੂਰੀ ਦੇ ਬਿਨਾਂ Covaxin ਨੂੰ ਦੁਨੀਆ ਭਰ ਦੇ ਬਹੁਤੇ ਦੇਸ਼ਾਂ ਦੁਆਰਾ ਇਕ ਪ੍ਰਵਾਨਤ ਟੀਕਾ ਨਹੀਂ ਮੰਨਿਆ ਜਾਂਦਾ।
ਭਾਰਤ ਬਾਇਓਟੈੱਕ ਲਈ WHO ਦੇ ਸਵਾਲ ਹੈਦਰਾਬਾਦ ਸਥਿਤ ਦਵਾ ਨਿਰਮਾਤਾ ਦੇ ਇਸ ਦਾਅਵੇ ਦੇ ਬਾਵਜੂਦ ਆਏ ਹਨ, ਕਿ ਉਸ ਨੇ ਮਨਜ਼ੂਰੀ ਲਈ ਲੋੜੀਂਦਾ ਸਾਰਾ ਡਾਟਾ ਜਮ੍ਹਾ ਕਰ ਦਿੱਤਾ ਹੈ। ਦੇਰੀ ਦਾ ਸੰਕੇਤ ਕੇਂਦਰੀ ਸਿਹਤ ਮੰਤਰਾਲੇ ਦੇ ਉਸ ਬਿਆਨ ਤੋਂ ਬਾਅਦ ਆਇਆ ਹੈ, ਜਦ ਕਿਹਾ ਗਿਆ ਸੀ ਕਿ ਵੈਕਸੀਨ ਨੂੰ ਜਲਦ ਹੀ ਮਨਜ਼ੂਰੀ ਮਿਲ ਸਕਦੀ ਹੈ।
ਮੀਡੀਆ ਦੀ ਇਕ ਰਿਪੋਰਟ ਅਨੁਸਾਰ ਸਿਹਤ ਮੰਤਰਾਲੇ ’ਚ ਕੇਂਦਰੀ ਰਾਜ ਮੰਤਰੀ ਡਾ ਭਾਰਤੀ ਪ੍ਰਵੀਨ ਪਵਾਰ ਨੇ ਪਿਛਲੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਮਨਜ਼ੂਰੀ ਲਈ ਦਸਤਾਵੇਜ਼ ਜਮ੍ਹਾਂ ਕਰਨ ਦੀ ਇਕ ਪ੍ਰਕਿਰਿਆ ਹੈ। ਕੋਵੈਕਸਿਨ ਨੂੰ WHO ਦੀ ਐਮਰਜੈਂਸੀ ਇਸਤੇਮਾਲ ਲਈ ਮਨਜ਼ੂਰੀ ਜਲਦ ਹੀ ਮਿਲ ਜਾਵੇਗੀ। ਇਸ ਤੋਂ ਪਹਿਲਾਂ ਨੈਸ਼ਨਲ ਐਕਸਪਰਟ ਗਰੁੱਪ ਦੇ ਡਾ ਵੀਕੇ ਪਾਲ ਨੇ ਵੀ ਕਿਹਾ ਸੀ ਕਿ ਕੋਵੈਕਸੀਨ ਲਈ WHO ਦੀ ਮਨਜ਼ੂਰੀ ਇਸ ਮਹੀਨੇ ਦੇ ਅੰਤ ਤੋਂ ਪਹਿਲਾਂ ਮਿਲਣ ਦੀ ਸੰਭਾਵਨਾ ਹੈ।