ਕਾਂਗਰਸ ਨੇ ਜੈਪੁਰ ਤੋਂ ਕੀਤੀ ਚੋਣ ਮੁਹਿੰਮ ਦੀ ਸ਼ੁਰੂਆਤ ਲੋਕਤੰਤਰ ਦੀ ਮਰਿਯਾਦਾ ਦਾ ਚੀਰਹਰਨ ਕਰ ਰਹੇ ਹਨ ਮੋਦੀ : ਸੋਨੀਆ ਗਾਂਧੀ

ਜੈਪੁਰ – ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਤਿੱਖਾ ਹਮਲਾ ਬੋਲਦੇ ਹੋਏ ਸ਼ਨੀਵਾਰ ਨੂੰ ਕਿਹਾ ਕਿ ਉਹ ਖ਼ੁਦ ਨੂੰ ਮਹਾਨ ਮੰਨ ਕੇ ਦੇਸ਼ ਅਤੇ ਲੋਕਤੰਤਰ ਦੀ ਮਰਿਯਾਦਾ ਦਾ ਚੀਰਹਰਨ ਕਰ ਰਹੇ ਹਨ। ਇਸ ਦੇ ਨਾਲ ਹੀ ਸੋਨੀਆ ਗਾਂਧੀ ਨੇ ਕਿਹਾ, ‘‘ਅੱਜ ਸਾਡੇ ਦੇਸ਼ ਦਾ ਲੋਕਤੰਤਰ ਖ਼ਤਰੇ ’ਚ ਹੈ।’’ ਸੋਨੀਆ ਗਾਂਧੀ ਇੱਥੇ ਵਿਦਿਆਧਰ ਨਗਰ ’ਚ ਆਯੋਜਿਤ ਇਕ ਚੋਣ ਜਨ ਸਭਾ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ, ‘‘ਦੇਸ਼ ਤੋਂ ਵੀ ਵੱਡਾ ਹੋ ਜਾਣ ਦੀ ਗੱਲ ਸੁਪਨੇ ’ਚ ਵੀ ਨਹੀਂ ਸੋਚੀ ਜਾ ਸਕਦੀ। ਕੀ ਕੋਈ ਦੇਸ਼ ਤੋਂ ਵੱਡਾ ਹੋ ਸਕਦਾ ਹੈ? ਜੋ ਅਜਿਹਾ ਸੋਚਦਾ ਹੈ ਉਸ ਨੂੰ ਦੇਸ਼ ਦੀ ਜਨਤਾ ਸਬਕ ਸਿਖਾ ਦਿੰਦੀ ਹੈ। ਬਦਕਿਸਮਤੀ ਨਾਲ ਅੱਜ ਸਾਡੇ ਦੇਸ਼ ’ਚ ਅਜਿਹੇ ਨੇਤਾ ਸੱਤਾ ’ਚ ਬਿਰਾਜਮਾਨ ਹਨ। ਮੋਦੀ ਜੀ ਖੁਦ ਨੂੰ ਮਹਾਨ ਮੰਨ ਕੇ ਦੇਸ਼ ਅਤੇ ਲੋਕਤੰਤਰ ਦੀ ਮਰਿਆਦਾ ਦਾ ਚੀਰਹਰਨ ਕਰ ਰਹੇ ਹਨ।’’ ਉਨ੍ਹਾਂ ਕਿਹਾ,’’ਵਿਰੋਧੀ ਨੇਤਾਵਾਂ ਨੂੰ ਡਰਾਉਣ ਧਮਕਾਉਣ, ਭਾਜਪਾ (ਭਾਰਤੀ ਜਨਤਾ ਪਾਰਟੀ) ’ਚ ਸ਼ਾਮਲ ਕਰਵਾਉਣ ਲਈ ਤਰ੍ਹਾਂ-ਤਰ੍ਹਾਂ ਦੇ ਹੱਥਕੰਡੇ ਅਪਣਾਏ ਜਾ ਰਹੇ ਹਨ।’’ ਸੋਨੀਆ ਗਾਂਧੀ ਨੇ ਕਿਹਾ, ‘‘ਸਾਡਾ ਦੇਸ਼ ਪਿਛਲੇ 10 ਸਾਲਾਂ ਤੋਂ ਇਕ ਅਜਿਹੀ ਸਰਕਾਰ ਦੇ ਹਵਾਲੇ ਹੈ, ਜਿਸ ਨੇ ਬੇਰੁਜ਼ਗਾਰੀ, ਮਹਿੰਗਾਈ, ਆਰਥਿਕ ਸੰਕਟ, ਅਸਮਾਨਤਾ ਅਤੇ ਅੱਤਿਆਚਾਰ ਨੂੰ ਉਤਸ਼ਾਹ ਦੇਣ ’ਚ ਕੋਈ ਕਸਰ ਨਹੀਂ ਛੱਡੀ ਹੈ।’’ ਮਲਿਕਾਰਜੁਨ ਖੜਗੇ, ਕਾਂਗਰਸ ਨੇਤਾ ਪਿ੍ਰਯੰਕਾ ਗਾਂਧੀ ਅਤੇ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਵੀ ਇਸ ਦੌਰਾਨ ਮੌਜੂਦ ਸਨ।

Related posts

ਪ੍ਰਧਾਨ ਮੰਤਰੀ ਸੂਰਿਆ ਘਰ ਯੋਜਨਾ: ਘਰਾਂ ‘ਤੇ 30 ਲੱਖ ਸੋਲਰ ਲਾਉਣ ਦਾ ਟੀਚਾ ਪੂਰਾ

ਹੁਣ ਭਾਰਤ ਦੇ ਛੋਟੇ ਸ਼ਹਿਰਾਂ ਵਿੱਚ 70 ਫੀਸਦੀ ਰੁਜ਼ਗਾਰ ਦੇ ਮੌਕੇ

ਆਈਫੋਨ 2025 ਵਿੱਚ ਭਾਰਤ ਦਾ ਸਭ ਤੋਂ ਵੱਧ ਨਿਰਯਾਤ ਉਤਪਾਦ ਬਣਿਆ