ਕਾਬੁਲ ਦੇ ਗੁਰਦੁਆਰੇ ‘ਤੇ ਹਮਲੇ ਤੋਂ ਬਾਅਦ ਐਕਸ਼ਨ ਮੋਡ ‘ਚ ਭਾਰਤ ਸਰਕਾਰ , ਅਫਗਾਨਿਸਤਾਨ ਦੇ 100 ਤੋਂ ਵੱਧ ਸਿੱਖਾਂ ਅਤੇ ਹਿੰਦੂਆਂ ਨੂੰ ਮਿਲਿਆ ਈ-ਵੀਜ਼ਾ

ਨਵੀਂ ਦਿੱਲੀ – ਕਾਬੁਲ ਦੇ ਗੁਰਦੁਆਰੇ ‘ਤੇ ਹੋਏ ਹਮਲੇ ਤੋਂ ਬਾਅਦ ਭਾਰਤ ਸਰਕਾਰ ਐਕਸ਼ਨ ਮੋਡ ‘ਚ ਆ ਗਈ ਹੈ। ਹਮਲੇ ਦੇ 24 ਘੰਟਿਆਂ ਦੇ ਅੰਦਰ, ਗ੍ਰਹਿ ਮੰਤਰਾਲੇ (MHA) ਨੇ ਅਫਗਾਨਿਸਤਾਨ ਵਿੱਚ 100 ਤੋਂ ਵੱਧ ਸਿੱਖਾਂ ਅਤੇ ਹਿੰਦੂਆਂ ਨੂੰ ਪਹਿਲ ਦੇ ਆਧਾਰ ‘ਤੇ ਈ-ਵੀਜ਼ੇ ਦਿੱਤੇ ਹਨ। ਜਾਣਕਾਰੀ ਮੁਤਾਬਕ ਐਮਐਚਏ ਨੇ ਹਮਲੇ ਤੋਂ ਬਾਅਦ ਡੂੰਘੀ ਚਿੰਤਾ ਜ਼ਾਹਰ ਕਰਦਿਆਂ ਇਹ ਹੁਕਮ ਦਿੱਤਾ ਸੀ।

ਬੀਤੇ ਦਿਨ ਕਾਬੁਲ ਦੇ ਕਰਤਾ ਪਰਵਾਨ ਗੁਰਦੁਆਰੇ ‘ਤੇ ਅੱਤਵਾਦੀ ਹਮਲਾ ਹੋਇਆ ਸੀ। ਅੱਤਵਾਦੀਆਂ ਨੇ ਉੱਥੇ ਦੋ ਬੰਬ ਧਮਾਕੇ ਕੀਤੇ ਸਨ ਅਤੇ ਕਈ ਲੋਕਾਂ ਨੂੰ ਬੰਧਕ ਵੀ ਬਣਾ ਲਿਆ ਸੀ। ਗੁਰਦੁਆਰੇ ‘ਚ ਹੋਈ ਗੋਲੀਬਾਰੀ ਕਾਰਨ ਇਸ ਹਮਲੇ ‘ਚ ਦੋ ਲੋਕਾਂ ਦੀ ਜਾਨ ਚਲੀ ਗਈ ਸੀ। ਇਸ ਹਮਲੇ ‘ਚ ਗੁਰਦੁਆਰੇ ਦੇ ਗ੍ਰੰਥੀ ਅਤੇ ਗਾਰਡ ਦੀ ਮੌਤ ਹੋ ਗਈ, ਜਦਕਿ 7 ਜ਼ਖਮੀ ਹੋ ਗਏ।

Related posts

ਪੂਰੇ ਵਿਸ਼ਵ ਦੇ ਨੇਤਾਵਾਂ ਦੀਆਂ ਨਜ਼ਰਾਂ ਮੋਦੀ-ਮਰਜ਼ ਮੁਲਾਕਾਤ ਉਪਰ ਲੱਗੀਆਂ !

ਪ੍ਰਧਾਨ ਮੰਤਰੀ ਮੋਦੀ ਨੇ AI ਸਟਾਰਟ-ਅੱਪਸ ਨੂੰ ‘ਮੇਡ ਇਨ ਇੰਡੀਆ, ਮੇਡ ਫਾਰ ਦ ਵਰਲਡ’ ਲਈ ਪ੍ਰੇਰਿਆ !

ਚੋਣ ਕਮਿਸ਼ਨ ‘ਇੰਡੀਆ ਇੰਟਰਨੈਸ਼ਨਲ ਕਾਨਫਰੰਸ ਆਨ ਡੈਮੋਕਰੇਸੀ ਐਂਡ ਇਲੈਕਸ਼ਨ ਮੈਨੇਜਮੈਂਟ-2026’ ਦੀ ਮੇਜ਼ਬਾਨੀ ਕਰੇਗਾ