ਨਵੀਂ ਦਿੱਲੀ – ਰਿਟਾਇਰਮੈਂਟ ਤੋਂ ਬਾਅਦ ਆਪਮੀ ਨੌਕਰੀ ਦੀ ਚਿੰਤਾ ਕਰਨ ਦੀ ਕੋਈ ਲੋਡ਼ ਨਹੀਂ ਹੈ ਕਿਉਂਕਿ ਆਪਣੀਆਂ-ਆਪਣੀਆਂ ਕੰਪਨੀਆਂ ’ਚ ਨਿਯੁਕਤੀ ਕਰਨ ਦਾ ਐਲਾਨ ਕੀਤਾ ਹੈ। ਇਸਦੇ ਇਲਾਵਾ ਆਰਪੀਜੀ ਇੰਟਰਪ੍ਰਾਸਿਜ਼ ਦੇ ਚੇਅਰਮੈਨ ਹਰਸ਼ ਗੋਇਨਕਾ, ਅਡਾਨੀ ਸਮੂਹ, ਐੱਚਯੂਐੱਲ ਤੇ ਬਾਇਓਕਾਨ ਲਿਮਟਿਡ ਨੇ ਸੋਮਵਾਰ ਨੂੰ ਕਿਹਾ ਕਿ ਕਾਰਪੋਰੇਟ ਖੇਤਰ ’ਚ ਨੌਜਵਾਨਾਂ ਦੇ ਰੁਜ਼ਗਾਰ ਦੀਆਂ ਵੱਡੀਆਂ ਸੰਭਾਵਨਾਵਾਂ ਹੈ।
ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਸੋਮਵਾਰ ਨੂੰ ਟਵੀਟ ਕਰ ਕੇ ਕਿਹਾ ਕਿ ਅਗਨੀਵੀਰ ਸਨਅਤੀ ਜਗਤ ਲਈ ਤਿਆਰ ਹੱਲ ਹੋਵੇਗਾ ਕਿਉਂਕਿ ਅਗਨੀਵੀਰ ਬਣਨ ਦੌਰਾਨ ਉਨ੍ਹਾਂ ’ਚ ਲੀਡਰਸ਼ਿਪ ਦੀ ਸਮਰੱਥਾ ਦੇ ਨਾਲ ਟੀਮਵਰਕ ਤੇ ਸਰੀਰਕ ਸਿਖਲਾਈ ਵੀ ਦਿੱਤੀ ਜਾਵੇਗੀ। ਕਾਰਪੋਰੇਟ ਜਗਤ ’ਚ ਭਰਤੀ ਹੋਣ ਦੀ ਯੋਗਤਾ ਲਈ ਇਹ ਪੂਰਨ ਪੈਕੇਜ ਹੋਵੇਗਾ। ਮਹਿੰਦਰਾ ਸਮੂਹ ਇਸ ਤਰ੍ਹਾਂ ਦੇ ਨੌਜਵਾਨ ਤੇ ਸਮਰੱਥ ਲੋਕਾਂ ਨੂੰ ਆਪਣੇ ਇੱਥੇ ਭਰਤੀ ਕਰਨ ਦੇ ਮੌਕੇ ਦਾ ਸਵਾਗਤ ਕਰਦਾ ਹੈ। ਇਕ ਟਵਿੱਟਰ ਯੂਜ਼ਰ ਨੇ ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਮਹਿੰਦਰਾ ਸਮੂਹ ਇਨ੍ਹਾਂ ਅਗਨੀਵੀਰਾਂ ਨੂੰ ਕਿਹਡ਼ਾ ਅਹੁਦਾ ਦੇਵੇਗਾ, ਤਾਂ ਉਨ੍ਹਾਂ ਜਵਾਬ ਦਿੱਤਾ, ‘ਕਾਰਪੋਰੇਟ ਖੇਤਰ ’ਚ ਅਗਨੀਵੀਰਾਂ ਲਈ ਰੁਜ਼ਗਾਰ ਦੀਆਂ ਬਡ਼ੀਆਂ ਸੰਭਾਵਨਾਵਾਂ ਹਨ। ਲੀਡਰਸ਼ਿਪ, ਟੀਮ ਵਰਕ ਤੇ ਸਰੀਰਕ ਸਿਖਲਾਈ ਦੇ ਨਾਲ ਇਹ ਅਗਨੀਵੀਰ ਇੰਡਸਟਰੀ ਨੂੰ ਬਾਜ਼ਾਰ ਲਈ ਤਿਆਰ ਪੇਸ਼ੇਵਰ ਮੁਹੱਈਆ ਕਰਾਉਣਗੇ। ਇਹ ਪੇਸ਼ੇਵਰ ਪ੍ਰਸ਼ਾਸਨ ਤੇ ਸਪਲਾਈ ਚੇਨ ਮੈਨੇਜਮੈਂਟ ਤਕ ਕੰਮਕਾਜ ਸੰਭਾਲ ਸਕਣਗੇ।’
ਇੰਡਸਟਰੀਅਲ ਸੰਗਠਨ ਫਿੱਕੀ ਦੇ ਚੇਅਰਮੈਨ ਤੇ ਐੱਚਯੂਐੱਲ ਦੇ ਐੱਮਡੀ ਸੰਜੀਵ ਪੁਰੀ ਨੇ ਕਿਹਾ ਕਿ ਇਹ ਨੌਜਵਾਨ ਤੇ ਤਾਕਤਵਰ ਅਗਨੀਵੀਰ ਦੇਸ਼ ਦੀ ਸੇਵਾ ਕਰਨਗੇ ਤੇ ਇਨ੍ਹਾਂ ਦੀ ਸਿਖਲਾਈ ਨਾਲ ਅਨੁਸ਼ਾਸਿਤ ਤੇ ਯੋਗ ਨੌਜਵਾਨਾਂ ਦਾ ਇਕ ਸਮੂਹ ਤਿਆਰ ਹੋਵੇਗਾ ਤੇ ਐੱਚਯੂਐੱਲ ਸਮੂਹ ਇਨ੍ਹਾਂ ਨੂੰ ਨਿਸ਼ਚਿਤ ਰੂਪ ਨਾਲ ਭਰਤੀ ਕਰਨਾ ਚਾਹੇਗਾ।