ਜਦੋਂ ਵੀ ਸ੍ਰੀ ਦਰਬਾਰ ਸਾਹਿਬ ਪੁਰ ਹੋਏ ਫੌਜੀ ਹਮਲੇ (ਨੀਲਾਤਾਰਾ ਸਾਕੇ) ਦੀ ਵਰ੍ਹੇਗੰਢ ਆਉਂਦੀ ਹੈ, ਉਦੋਂ ਹੀ ਇੱਕ ਪਾਸੇ ਨੀਲਾਤਾਰਾ ਸਾਕੇ ਦੀ ਯਾਦ ਮਨਾਉਂਦਿਆਂ, ਇਸਦੇ ਲਈ ਦੋਸ਼ੀਆਂ ਨੂੰ ਕੋਸਿਆ ਜਾਂਦਾ ਹੈ ਅਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮੁਖੀਆਂ, ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਸਿੰਘ ਬਾਦਲ ਵਲੋਂ ਸਿੱਖ ਰੇਫਰੇਂਸ ਲਾਇਬ੍ਰੇਰੀ ਦੇ ਬਹੁਮੁਲੇ ਖਜ਼ਾਨੇ ਦੀ ‘ਵਾਪਸੀ’ ਦੀ ਮੰਗ ਕਰਨ ਲਈ ਕਦੀ ਪ੍ਰਧਾਨ ਮੰਤਰੀ, ਕਦੀ ਰਖਿਆ ਮੰਤਰੀ ਅਤੇ ਕਦੀ ਕੇਂਦਰੀ ਗ੍ਰਹਿ ਮੰਤਰੀ ਨਾਲ ਮੁਲਾਕਾਤਾਂ ਕੀਤੇ ਜਾਣ ਦੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਅਕਾਲੀ ਰਾਜਨੀਤੀ ਨਾਲ ਜੁੜੇ ਚਲੇ ਆ ਰਹੇ ਰਾਜਸੀ ਮਾਹਿਰਾਂ ਦਾ ਕਹਿਣਾ ਹੈ ਕਿ ਸ਼ਾਇਦ ਇਨ੍ਹਾਂ ਮੁਲਾਕਾਤਾਂ ਦੀਆਂ ਖਬਰਾਂ ਸ੍ਰੀ ਦਰਬਾਰ ਸਾਹਿਬ ਪੁਰ ਹੋਏ ਫੌਜੀ ਹਮਲੇ ਦੇ ਲਈ ਜ਼ਿਮੇਂਦਾਰਾਂ ਵਿੱਚ, ਸ. ਪ੍ਰਕਾਸ਼ ਸਿੰਘ ਬਾਦਲ ਦਾ ਜੌ ਨਾਂ ਗੂੰਜਦਾ ਹੈ, ਉਸ ਵਲੋਂ ਲੋਕਾਂ ਦਾ ਧਿਆਨ ਹਟਾਣ ਦੀ ਕੌਸ਼ਿਸ਼ ਹੁੰਦੀ ਹੈ।
ਇਹ ਰਾਜਸੀ ਮਾਹਿਰ ਦਸਦੇ ਹਨ ਕਿ ਬੀਤੇ ਵਰ੍ਹੇ ਵੀ ਇਨ੍ਹਾਂ ਹੀ ਦਿਨਾਂ ਵਿੱਚ ਖਬਰ ਆਈ ਸੀ, ਜਿਸ ਵਿੱਚ ਦਸਿਆ ਗਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕੌਮੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕੇਂਦ੍ਰੀ ਗ੍ਰਹਿ ਮੰਤ੍ਰੀ ਸ਼੍ਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕਰ, ਉਨ੍ਹਾਂ ਪਾਸੋਂ ਮੰਗ ਕੀਤੀ ਹੈ ਕਿ ਜੂਨ-1984 ਦੇ ਅਰੰਭ ਵਿੱਚ ਜਦੋਂ ਭਾਰਤੀ ਸੈਨਾ ਨੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਪੁਰ ਹਮਲਾ ਕੀਤਾ ਸੀ, ਉਸ ਦੌਰਾਨ ਉਹ (ਭਾਰਤੀ ਸੈਨਾ) ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਸਥਿਤ ਸਿੱਖ ਰੇਫਰੇਂਸ ਲਾਇਬ੍ਰੇਰੀ ਵਿੱਚ ਸੁਰਖਿਅਤ ਸਿੱਖ ਧਰਮ, ਇਤਿਹਾਸ ਅਤੇ ਸਭਿਆਚਾਰ ਆਦਿ ਨਾਲ ਸੰਬੰਧਤ ਬਹੁਮੁਲਾ ਦਸਤਾਵੇਜ਼ੀ ਖਜ਼ਾਨਾ ਟਰੱਕਾਂ ਵਿੱਚ ਭਰ ਕੇ ਲੈ ਗਈ ਸੀ। ਉਹ ਬਹੁਮੁਲਾ ਖਜ਼ਾਨਾ ਹੁਣ ਤਕ ਸਿੱਖ ਜਗਤ ਨੂੰ ਵਾਪਸ ਨਹੀਂ ਕੀਤਾ ਗਿਆ, ਜੋ ਜਲਦੀ ਤੋਂ ਜਲਦੀ ਵਾਪਸ ਕੀਤਾ ਜਾਣਾ ਚਾਹੀਦਾ ਹੈ। ਇਸਦੇ ਨਾਲ ਹੀ ਇਹ ਖਬਰ ਵੀ ਆ ਗਈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸੱਤਾ-ਅਧੀਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਸੇ ਦਿਨ ਪ੍ਰਦਰਸ਼ਨ ਕਰ, ਕੇਂਦ੍ਰੀ ਗ੍ਰਹਿ ਮੰਤ੍ਰੀ ਸ਼੍ਰੀ ਅਮਿਤ ਸ਼ਾਹ ਪਾਸੋਂ ਸਿੱਖ ਰੇਫਰੇਂਸ ਲਾਇਬ੍ਰੇਰੀ ਦੇ ਬਹੁਮੁਲੇ ਖਜ਼ਾਨੇ ਦੀ ਵਾਪਸੀ ਦੀ, ਮੰਗ ਕੀਤੀ ਹੈ ਅਤੇ ਸ਼੍ਰੋਮਣੀ ਗਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਇਸੇ ਊਦੇਸ਼ ਨੂੰ ਲੈ ਕੇ ਸ਼੍ਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਹੈ। ਅਜੇ ਇਨ੍ਹਾਂ ਖਬਰਾਂ ਦੀ ਸਿਆਹੀ ਸੁੱਕੀ ਵੀ ਨਹੀਂ ਸੀ ਕਿ ਇਹ ਖਬਰ ਆ ਗਈ ਕਿ ਭਾਰਤੀ ਸੈਨਾ ਨੇ ਸਿੱਖ ਰੇਫਰੇਂਸ ਲਾਇਬ੍ਰੇਰੀ ਦਾ ਸਮੁਚਾ ਦਸਤਾਵਜ਼ੀ ਖਜ਼ਾਨਾ, ਜੋ ਨੀਲਾਤਾਰਾ ਸਾਕੇ ਦੌਰਾਨ ਉਹ ਲੈ ਗਈ ਸੀ, ਉਹ ਉਸਨੇ 29 ਸਤੰਬਰ 1984ਤੋਂ ਲੈ ਕੇ 28 ਦਸੰਬਰ 1990, ਦੇ ਸਮੇਂ ਦੌਰਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੱਤ ਕਿਸ਼ਤਾਂ ਵਿੱਚ ਵਾਪਸ ਕਰ ਦਿੱਤਾ ਹੈ, ਜਿਸਦੀਆਂ ਰਸੀਦਾਂ ਉਸ ਪਾਸ ਮੌਜੂਦ ਹਨ। ਇਤਨਾ ਹੀ ਨਹੀਂ, ਇਸਦੇ ਨਾਲ ਹੀ ਇਹ ਖਬਰ ਵੀ ਆ ਗਈ ਕਿ ਸਿੱਖ ਰੇਫਰੇਂਸ ਲਾਇਬ੍ਰੇਰੀ ਵਿੱਚ ਸੁਰਖਿਅਤ ਰਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੱਥ-ਲਿਖਤ ਬੀੜ, ਜਿਸ ਪੁਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਸਤਖਤ ਹਨ, ਵਿਦੇਸ਼ ਵਿੱਚ ਕਿਸੇ ਦੇ ਹੱਥ 12 ਕਰੋੜ ਰੁਪਿਆਂ ਵਿੱਚ ਵੇਚ ਦਿੱਤੀ ਗਈ ਹੈ।
ਹੈਰਾਨੀ ਤਾਂ ਇਸ ਗਲ ਦੀ ਹੈ ਕਿ ਸਿੱਖ ਰੇਫਰੇਂਸ ਲਾਇਬ੍ਰੇਰੀ ਵਿੱਚ ਸੁਰਖਿਅਤ ਰਹੇ, ਸਿੱਖ ਧਰਮ, ਇਤਿਹਾਸ ਅਤੇ ਸਭਿਆਚਾਰ ਆਦਿ ਨਾਲ ਸੰਬੰਧਤ ਖਜ਼ਾਨੇ, ਜੋ ਨੀਲਾਤਾਰਾ ਸਾਕੇ ਦੌਰਾਨ ਸੈਨਾ ਲੈ ਗਈ ਸੀ, ਦੀ ਵਾਪਸੀ ਸ਼ੁਰੂ ਹੋ ਜਾਣ ਅਤੇ ਉਸਦੇ ਸਮੁਚੇ ਰੂਪ ਵਿੱਚ ਵਾਪਸ ਮਿਲ ਜਾਣ ਦੇ ਬਾਅਦ ਵੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਉਸਦੇ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਦੇ ਮੁੱਖੀਆਂ ਵਲੋਂ ਲਗਾਤਾਰ ਇਹ ਪ੍ਰਚਾਰ ਕੀਤਾ ਜਾਂਦਾ ਚਲਿਆ ਆ ਰਿਹਾ ਹੈ ਕਿ ਉਹ ਇਸ ਖਜ਼ਾਨੇ ਦੀ ਵਾਪਸੀ ਲਈ ਸਰਕਾਰ ਪੁਰ ਦਬਾਉ ਬਣਾਂਦੇ ਚਲੇ ਆ ਰਹੇ ਹਨ। ਸ਼ਾਇਦ ਅਜਿਹਾ ਪ੍ਰਚਾਰ ਕਰਦਿਆਂ ਰਹਿਣ ਪਿਛੇ ਉਨ੍ਹਾਂ ਦਾ ਉਦੇਸ਼ ਲੋਕਾਂ ਵਿੱਚ ਇਹ ਪ੍ਰਭਾਵ ਬਣਾਈ ਰਖਣਾ ਸੀ ਕਿ ਵਾਪਸ ਆ ਗਏ ਖਜ਼ਾਨੇ ਨੂੰ ਖੁਰਦ-ਬੁਰਦ ਕੀਤੇ ਜਾਣ ਦੀਆਂ ਜੋ ਕੌਸ਼ਿਸ਼ਾਂ ਉਨ੍ਹਾਂ ਵਲੋਂ ਕੀਤੀਆਂ ਗਈਆਂ ਹਨ, ਉਨ੍ਹਾਂ ਵਲ ਲੋਕਾਂ ਦਾ ਧਿਆਨ ਨਾ ਜਾ ਸਕੇ ਅਤੇ ਉਹ ਇਹੀ ਸਮਝਦੇ ਰਹਿਣ ਕਿ ਅੱਜੇ ਤਕ ਸੰਬੰਧਤ ਖਜ਼ਾਨਾ ਸਰਕਾਰ ਪਾਸ ਹੀ ਹੈ ਤੇ ਉਹ ਵਾਪਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਹੀਂ ਮਿਲਿਆ। ਉਹ ਉਸਦੀ ਵਾਪਸੀ ਲਈ ਬਹੁਤ ਹੀ ਗੰਭੀਰ ਅਤੇ ਇਮਾਨਦਾਰ ਹਨ। ਇਸੇ ਸਮੇਂ ਦੇ ਦੌਰਾਨ ਇਹ ਸਮਾਚਾਰ ਵੀ ਪ੍ਰਸਾਰਤ ਕੀਤਾ ਜਾਂਦਾ ਰਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜ. ਗੁਰਚਰਨ ਸਿੰਘ ਟੋਹੜਾ ਅਤੇ ਸ. ਅਵਤਾਰ ਸਿੰਘ ਮਕੱੜ ਦੇ ਪ੍ਰਧਾਨਗੀ-ਕਾਲ ਦੌਰਾਨ ਸੁਪ੍ਰੀਮ ਕੋਰਟ ਵਿੱਚ ਇੱਕ ਮੁਕਦਮਾ ਦਾਇਰ ਕਰ ਸਰਕਾਰ ਪਾਸੋਂ ਮੰਗ ਕੀਤੀ ਗਈ ਹੈ ਕਿ ਨੀਲਾਤਾਰਾ ਸਾਕੇ ਦੌਰਾਨ ਸਿੱਖ ਰੇਫਰੇਂਸ ਲਾਇਬ੍ਰੇਰੀ ਵਿੱਚਲਾ ਸੁਰਖਿਅਤ, ਜੋ ਦਸਤਾਵੇਜ਼ੀ ਖਜ਼ਾਨਾ ਭਾਰਤੀ ਸੈਨਾ ਟਰਕਾਂ ਵਿੱਚ ਭਰ ਕੇ ਲੈ ਗਈ ਸੀ, ਉਸਨੂੰ ਸ਼੍ਰੋਮਣੀ ਕਮੇਟੀ ਨੂੰ ਵਾਪਸ ਨਾ ਕਰ, ਖੁਰਦ-ਬੁਰਦ ਕਰ ਦਿੱਤੇ ਜਾਣ ਕਾਰਣ, ਸਰਕਾਰ ਉਸਦੀ ਭਰਪਾਈ ਕਰਨ ਦੇ ਲਈ ਇੱਕ ਹਜ਼ਾਰ ਕਰੋੜ ਰੁਪਿਆ ਮੁਆਵਜ਼ੇ ਵਜੋਂ ਅਦਾ ਕਰੇ। ਇਸਦੇ ਨਾਲ ਹੀ ਇਹ ਵੀ ਦਸਿਆ ਜਾਂਦਾ ਰਿਹਾ ਕਿ ਅਦਾਲਤ ਨੇ ਕਿਹਾ ਹੈ ਕਿ ਉਹ ਇਸ
…ਅਤੇ ਅੰਤ ਵਿੱਚ : ਬੀਤੇ ਦਿਨੀਂ ਇੱਕ ਪੁਰਾਣੇ ਪਤ੍ਰਕਾਰ ਮਿਤਰ ਨਾਲ ਅਚਾਨਕ ਮੁਲਾਕਾਤ ਹੋ ਗਈ ਤਾਂ ਉਸਨੇ ਅੱਗੇ-ਪਿੱਛੇ ਦੀਆਂ ਗਲਾਂ ਕਰਦਿਆਂ ਦਸਿਆ ਕਿ ਕਾਫੀ ਸਮਾਂ ਹੋਇਆ ਹੈ ਕਿ ਉਸਦੀ ਮੁਲਾਕਾਤ ਨਵੇਂ-ਨਵੇਂ ਬਣੇ ਇੱਕ ਅਕਾਲੀ ਮੁਖੀ ਨਾਲ ਪੰਜ-ਤਾਰਾ ਹੋਟਲ ਵਿੱਚ ਹੋ ਗਈ ਸੀ। ਇਧਰ-ਉਧਰ ਦੀਆਂ ਗਲਾਂ ਕਰਦਿਆਂ ਅਚਾਨਕ ਹੀ ਉਸਨੇ ਪੁਛ ਲਿਆ ਕਿ ਅਕਾਲੀ ਦਲ ਵਿੱਚ ਆਪਣੇ ਪੈਰ ਮਜ਼ਬੂਤੀ ਨਾਲ ਕਿਵੇਂ ਟਿਕਾਈ ਰਖੇ ਜਾ ਸਕਦੇ ਹਨ? ਇਹ ਪੁਛੇ ਜਾਣ ‘ਤੇ ਉਹ ਉਸਨੂੰ ਇਹ ਕਹੇ ਬਿਨਾ ਨਾ ਰਹਿ ਸਕਿਆ ਕਿ ਜਦੋਂ ਤਕ ‘ਉਪਰ’ ਲਿਫਾਫਾ ਪਹੁੰਚਾਂਦੇ ਰਹੋਗੇ, ‘ਉਪਰ’ ਵਾਲਿਆਂ ਦੀਆਂ ਨਜ਼ਰਾਂ ਦਾ ਤਾਰਾ ਬਣੇ ਰਹੋਗੇ, ਜਦੋਂ ਲਿਫਾਫਾ ਪਹੁੰਚਾਣਾ ਬੰਦ ਕੀਤਾ, ਉਸੇ ਦਿਨ ਨਜ਼ਰਾਂ ਵਿਚੋਂ ਪੈਰਾਂ ਵਿੱਚ ਆ ਜਾਉਗੇ। ਇਹ ਗਲ ਉਸ ਪਲੇ ਬੰਨ੍ਹ ਲਈ; ਸ਼ਾਇਦ ਇਸੇ ਲਿਫਾਫੇ ਦੇ ਸਹਾਰੇ ਹੀ ਉਹ ‘ਉਪਰਲਿਆਂ’ ਦੀ ਨਜ਼ਰ ਵਿੱਚ ਟਿਕਿਆ ਚਲਿਆ ਆ ਰਿਹਾ ਹੈ ਅਤੇ ‘ਉਪਰਲੇ’ ਉਸਦੀਆਂ ਆਪਹੁਦਰੀਆਂ, ਜੋ ਪਾਰਟੀ ਲਈ ਘਾਤਕ ਸਾਬਤ ਹੋ ਰਹੀਆਂ ਹਨ, ਨੂੰ ‘ਮਾਤਾ ਦੇ ਦੁਧ’ ਵਾਂਗ ਪੀ ਰਹੇ ਹਨ।