ਕਿਸਾਨ ਅੰਦੋਲਨ ਨੂੰ ਚੜ੍ਹਿਆ ਰੰਗ

ਲੇਖਕ: ਗੁਰਜੀਤ ਕੌਰ “ਮੋਗਾ”

ਪੂਰੀ ਦੁਨੀਆਂ ਦੀਆਂ ਨਜ਼ਰਾਂ ਹੁਣ ਕਿਸਾਨ ਅੰਦੋਲਨ ਤੇ ਟਿਕੀਆਂ ਹੋਈਆਂ ਹਨ।’ਸਿੱਖ’ ਜਿਸ ਦਾ ਅਕਸ ਸਮੇਂ ਦੀਆਂ  ਸਰਕਾਰਾਂ ਦੇ ਨਜ਼ਰੀਏ ਨਾਲ ਖਾੜਕੂ,ਅੱਤਵਾਦੀ ਆਦਿ ਸ਼ਬਦਾਂ ਨਾਲ ਲੋਕਾਂ ਦੇ ਮਨਾਂ ਵਿੱਚ ਵਸਾਇਆ ਹੋਇਆ ਸੀ।ਅਜ ਅੰਦੋਲਨ ਦੀ ਆੜ ਵਿੱਚ ਆਪਸੀ ਭਾਈਚਾਰਕ ਸਾਂਝ,ਇਕਜੁੱਟਤਾ,ਖੁਲਦਿਲੀ,ਜੋਸ਼ ਤੇ ਦੂਜਿਆਂ ਤੋਂ ਆਪਾ ਵਾਰਨ ਵਾਲੇ ਪੂਰੀ ਦੁਨੀਆਂ ਦੇ ਸਾਹਮਣੇ ਹਨ।ਅਜ ਸਿੱਖਾਂ ਦਾ ਕਿਰਦਾਰ,ਜਜਬਾਤਾ,ਜੋਸ਼ ਵੇਖ ਕੇ ਹਰ ਜਾਤ, ਵਰਗ ਦੇ ਲੋਕ ਉਨ੍ਹਾਂ ਦੇ ਅੰਦੋਲਨ ਦਾ ਹਿੱਸਾ ਬਣ ਰਹੇ ਹਨ।ਕਿਸਾਨ ਅੰਦੋਲਨ ਨੇ ਹੁਣ ਸੰਗਤ ਦਾ ਰੁਖ ਧਾਰਨ ਕਰ ਲਿਆ ਹੈ। ਕਾਜੂ,ਬਦਾਮ,ਦੇਸੀ ਘਿਓ ਦੇ ਬਣੇ ਪਕਵਾਨ ਤੇ ਹੋਰ ਅਨੇਕ ਖਾਣ ਵਾਲੇ ਪਦਾਰਥਾਂ ਦੇ ਅੰਬਾਰ ਲਗ ਗਏ ਹਨ।ਪੰਜਾਬੀਆਂ ਨੂੰ ਨਸ਼ੇੜੀ ਤੇ ਅੱਤਵਾਦੀ ਕਹਿਣ ਵਾਲਿਆਂ ਦੇ ਮੂੰਹ ਤੇ ਕਰਾਰੀ ਚਪੇੜ ਹੈ।ਅਲੋਪ ਹੋ ਰਿਹਾ ਵਿਰਸਾ ਇੱਕ ਮਿਸ਼ਨ ਇੱਕ ਏਜੰਡਾ ਚਡ਼੍ਹਦੀ ਕਲਾ ਸਾਡੇ ਗੁਰੂਆਂ ਦੀ ਥਾਪੜੇ ਸਦਕਾ ਅੰਦੋਲਨ ਜ਼ਰੀਏ ਮੁੜ ਤੋਂ ਸੁਰਜੀਤ ਹੋ ਗਿਆ ਹੈ ।ਹੱਕ ਸੱਚ ਦੀ ਅਵਾਜ਼ ਲਈ ਡਟਣ ਵਾਲੀ ਕੌਮ ਦੀ ਇਕਜੁਟਤਾ ਬਹਾਦਰੀ ਤੇ  ਦਰਿਆਈ ਦਿਲੀ ਨੇ ਪੰਜਾਬੀਆਂ ਦੇ ਅਸਲੀ ਚਿਹਰੇ ਦੀ ਤਸਵੀਰ ਦੁਨੀਆ ਅੱਗੇ ਸੋਸ਼ਲ ਮੀਡੀਆ ਜ਼ਰੀਏ ਰੱਖੀ ਜਾ ਰਹੀ ਹੈ। ਪ੍ਰਿੰਟ ਮੀਡੀਆ ਤੇ ਬਿਜਲਈ ਮੀਡੀਆ ਨੂੰ ਪਛਾੜ ਕੇ ਸੋਸ਼ਲ ਮੀਡੀਆ ਨੇ ਸੰਘਰਸ਼ ਦੀ ਪਲ ਪਲ ਦੀ ਕਵਰੇਜ ਕਰਕੇ ਲੋਕਾਂ ਸਾਹਮਣੇ ਰੱਖ ਕੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ।ਵਿਕਾਊ ਮੀਡੀਆ ਅਜੇ ਵੀ ਸਿੱਖਾਂ ਨੂੰ ਖਾੜਕੂ ਅਤਿਵਾਦੀ ਵਰਗੀ ਭੈੜੀ  ਸ਼ਬਦਾਵਲੀ ਵਰਤਣ ਤੋਂ ਗੁਰੇਜ਼ ਨਹੀਂ ਕਰਦਾ। ਚੁਟਕਲਿਆਂ ਵਿੱਚ ਸਿੱਖਾਂ ਦੇ ਬਾਰਾਂ ਵਜਾਉਣ ਵਾਲੇ ਵੀ ਅੱਜ ਸੋਚਣ ਲਈ ਮਜਬੂਰ ਹੋ ਗਏ ਹਨ ।ਗੁਰੂਆਂ, ਪੀਰਾਂ ,ਯੋਧਿਆਂ ਦੀ ਧਰਤੀ ਦੇ ਜਾਏ ਕਿਸਾਨ ਪਿਛਲੇ ਤਿੰਨ ਮਹੀਨਿਆਂ ਤੋਂ ਸ਼ਾਂਤਮਈ ਢੰਗ ਨਾਲ ਆਪਣੇ ਹੱਕਾਂ ਲਈ ਘਰੋਂ  ਬੇਘਰ ਹੋ ਕੇ

ਡਟੇ ਹੋਏ ਹਨ ।ਇਹ ਸੰਘਰਸ਼ ਹੀ ਨਹੀਂ ਬਲਕਿ ਇਤਿਹਾਸ ਦੇ ਵਿੱਚ ਇੱਕ ਹੋਰ ਪੰਨਾ ਉਲੀਕਿਆ ਜਾ ਰਿਹਾ ਹੈ।  ਵਿਸ਼ਾਲ ਇਕੱਠ ਆਪਣੇ ਆਪ ਵਿੱਚ ਬੇਮਿਸਾਲ ਹੈ। ਪੂਰੀ ਦੁਨੀਆਂ ਦੇ ਕਿਸਾਨਾਂ ਦੇ ਹੱਕਾਂ ਲਈ ਪ੍ਰੋਟੈਸਟ ਸ਼ੁਰੂ ਹੋ ਚੁੱਕੇ ਹਨ ।ਇਹ ਸੰਘਰਸ਼ ਹੁਣ ਜਨ ਸ਼ਕਤੀ ਬਣ ਚੁੱਕਿਆ ਹੈ। ਅੰਨਦਾਤਾ ਦਾ ਸਾਥ ਦੇਣ ਵਾਲਾ ਹਰ ਕਿਸਾਨ ਅੱਜ ਆਪਣੇ ਪੱਧਰ ਤੇ ਉਨ੍ਹਾਂ ਲਈ ਦੁਆਵਾਂ ਕਰ ਰਿਹਾ ਹੈ। ਕੇਂਦਰ ਸਰਕਾਰ ਹਰ ਵਾਰ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦੀ ਹੈ। ਬਿਜਲੀ ਹੋਵੇ ਜਾਂ ਪਾਣੀ ਖੁਸ਼ਹਾਲ ਪੰਜਾਬ ਨੂੰ ਕੰਗਾਲ ਬਣਾਉਣ  ਲਈ ਸਰਕਾਰ ਦੀਆਂ ਮਾਰੂ ਨੀਤੀਆਂ ਨੇ ਇਨ੍ਹਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਨੌਜਵਾਨ ਵਰਗ ਵਿੱਚ ਆਪਣੇ ਹੱਕਾਂ ਲਈ ਸੰਘਰਸ਼ ‘ਚ ਨਵੀਂ ਜਾਗ੍ਰਿਤੀ ਪੈਦਾ ਹੋਈ ਹੈ ਇਤਿਹਾਸ ਗਵਾਹ ਹੈ। ਪੰਜਾਬੀਆਂ ਨੇ ਮੋਰਚੇ ਆਪਣੀ ਤਾਕਤ  ਸੂਝ ਨਿਡਰਤਾ ਨਾਲ ਫ਼ਤਹਿ ਕੀਤੇ ਹਨ। ਤਿੰਨ ਮਹੀਨਿਆਂ ਤੋਂ ਸ਼ਾਂਤਮਈ ਢੰਗ ਨਾਲ ਵਿੱਢਿਆ ਸੰਘਰਸ਼ ਕਿਸਾਨਾਂ ਦੇ ਸਬਰ ਸੰਤੋਖ ਦੀ ਜਿਊਂਦੀ ਜਾਗਦੀ ਤਸਵੀਰ ਹੈ ।ਨਵਾਂ ਇਤਿਹਾਸ ਸਿਰਜਿਆ ਜਾ ਰਿਹਾ ਹੈ ।ਕਿਸਾਨ ਆਗੂਆਂ ਨੂੰ ਪੂਰੇ ਸੁਚੇਤ ਹੋਣ ਦੀ ਲੋੜ ਹੈ ।ਸਰਕਾਰ ਦਾ ਜ਼ਿੱਦੀ ਰਵੱਈਆ ਅਜੇ ਵੀ ਸੰਘਰਸ਼ ਦੇ ਵਿੱਚ ਕੋਈ ਵੱਡੀ ਘੁਸਪੈਠ ਕਰਨ ਦੀ ਤਾਕ ‘ਚ ਲੱਗਦਾ ਹੈ ।ਇਤਿਹਾਸ ਤੋਂ ਸਬਕ ਲੈਂਦਿਆਂ ਸੁਚੇਤ ਰਹਿ ਕੇ ਸਾਵਧਾਨੀ ਵਰਤਦਿਆਂ ਮੋਰਚੇ ਨੂੰ ਫਤਿਹ ਕਰਨ ਦੀ ਲੋੜ ਹੈ ।

Related posts

‘ਰੌਸ਼ਨੀ ਜਿੱਤੇਗੀ’ ਪੂਰੇ ਆਸਟ੍ਰੇਲੀਆ ‘ਚ ਸੋਗ ਦਿਵਸ 22 ਜਨਵਰੀ ਨੂੰ ਹੋਵੇਗਾ

Sussan Ley Extends Thai Pongal 2026 Greetings to Tamil Community

ਵਿਕਟੋਰੀਅਨ ਅੱਗ ਪੀੜਤਾਂ ਲਈ ਹੋਰ ਫੰਡ, ‘ਲੁੱਕ ਓਵਰ ਦ ਫਾਰਮ ਗੇਟ’ ਦੀ ਵੀ ਸ਼ੁਰੂਆਤ !